ਗੂਗਲ ਸ਼ੇਅਰਡ ਫੋਟੋ ਐਲਬਮ ''ਚ ਆਇਆ ਨਵਾਂ ਫੀਚਰ : ਪਰ ਅਜੇ ਵੀ ਹੈ ਖਾਮੀ

Friday, May 13, 2016 - 06:01 PM (IST)

 ਗੂਗਲ ਸ਼ੇਅਰਡ ਫੋਟੋ ਐਲਬਮ ''ਚ ਆਇਆ ਨਵਾਂ ਫੀਚਰ : ਪਰ ਅਜੇ ਵੀ ਹੈ ਖਾਮੀ

ਜਲੰਧਰ : ਦਿਸੰਬਰ ''ਚ ਗੂਗਲ ਫੋਟੋਜ਼ ''ਚ ਸ਼ੇਅਰਡ ਐਲਬਮ ਦਾ ਫੀਚਰ ਪੇਸ਼ ਕੀਤਾ ਸੀ ਪਰ ਉਸ ''ਚ ਸੇਅਰਡ ਐਲਬਮ ''ਤੇ ਤੇ ਇਕੱਲੀ ਫੋਟੋ ''ਤੇ ਹੋਰ ਯੂਜ਼ਰ ਕੁਮੈਂਟਸ ਨਹੀਂ ਕਰ ਸਕਦੇ ਸੀ। ਇਸ ਐਪ ਦੀ ਨਵੀਂ ਅਪਡੇਟ ਨਾਲ ਤੁਸੀਂ ਇਹ ਦੋਵੇਂ ਕੰਮ ਕਰ ਸਕਦੇ ਹੋ। ਇਸ ਅਪਡੇਟ ਨੂੰ ਐਂਡ੍ਰਾਇਡ, ਆਈ. ਓ. ਐੱਸ. ਤੇ ਵੈੱਬ ''ਤੇ ਪੇਸ਼ ਕੀਤਾ ਗਿਆ ਹੈ। 

 

ਪਰ ਇਕ ਕਮੀ ਜੋ ਸਾਡੇ ਹਿਸਾਬ ਨਾਲ ਅਜੇ ਵੀ ਇਸ ਐਪ ''ਚ ਹੈ ਉਹ ਹੈ ''ਲਾਈਕ'' ਦੀ ਆਪਸ਼ਨ। ਹਾਲਾਂਕਿ ਕੋਈ ਵੀ ਸੋਸ਼ਲ ਨੈੱਟਵਰਕਿੰਗ ਐਪ ਬਿਨਾਂ ਲਾਈਕ ਬਟਨ ਦੇ ਨਹੀਂ ਹੋ ਸਕਦੀ ਪਰ ਗੂਗਲ ਇਸ ਆਪਸ਼ਮ ਨੂੰ ਅਜੇ ਵੀ ਅਵੋਇਡ ਕਰ ਰਹੀ ਹੈ। ਸ਼ੇਅਰਡ ਐਲਬਮ ਦਾ ਆਪਸ਼ਨ ਆਈ. ਓ. ਐੱਸ. ''ਚ 2012 ਤੋਂ ਹੈ ਤੇ ਗੂਗਲ ਵੱਲੋਂ ਇਸ ਨੂੰ ਦਿਸੰਬਰ ''ਚ ਪੇਸ਼ ਕੀਤਾ ਗਿਆ। ਇਸ ਨਾਲ ਗੂਗਲ ਕ੍ਰੋਸ ਪਲੈਟਫਾਰਮ ਸ਼ੇਅਰਿੰਗ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ।


Related News