ਖੁਸ਼ਖਬਰੀ: ਸਿਰਫ 141 ਰੁਪਏ 'ਚ ਮਿਲੇਗਾ ਰਿਲਾਇੰਸ ਜਿਓ ਫੋਨ 2

Sunday, Jan 05, 2020 - 02:04 AM (IST)

ਖੁਸ਼ਖਬਰੀ: ਸਿਰਫ 141 ਰੁਪਏ 'ਚ ਮਿਲੇਗਾ ਰਿਲਾਇੰਸ ਜਿਓ ਫੋਨ 2

ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਨੂੰ ਨਵੇਂ ਸਾਲ 'ਤੇ ਇਕ ਤੋਹਫਾ ਦਿੱਤਾ ਹੈ। ਜਿਸ ਦੇ ਅਧੀਨ 2,999 ਰੁਪਏ ਦੀ ਕੀਮਤ 'ਚ ਫੋਨ ਨੂੰ ਤੁਸੀਂ ਸਿਰਫ 141 ਰੁਪਏ 'ਚ ਘਰ ਲੈ ਜਾ ਸਕਦੇ ਹੋ। ਦਰਅਸਲ, ਹੁਣ ਤੁਹਾਨੂੰ ਰਿਲਾਇੰਸ ਜਿਓਫੋਨ 2 ਨੂੰ ਖਰੀਦਣ ਲਈ ਇਕੱਠੇ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈ। ਸਿਰਫ 141 ਰੁਪਏ ਦੀ ਕਿਸ਼ਤ ਦੇ ਕੇ ਤੁਸੀਂ ਫੋਨ ਨੂੰ ਆਪਣਾ ਬਣਾ ਸਕਦੇ ਹੋ। ਇਸ ਫੋਨ 'ਚ ਫੁਲ ਕੀਬੋਰਡ ਨਾਲ ਹਾਰੀਜੈਂਟਲ ਸਕਰੀਨ ਡਿਸਪਲੇਅ ਦਿੱਤੀ ਗਈ ਹੈ।

PunjabKesari

ਆਸਾਨ ਕਿਸ਼ਤਾਂ 'ਤੇ ਖਰੀਦਿਆਂ ਜਾ ਸਕਦਾ ਹੈ ਫੋਨ
ਜਾਣਕਾਰੀ ਮੁਤਾਬਕ 2017 'ਚ ਲਾਂਚ ਹੋਏ ਇਸ ਫੋਨ 'ਚ ਕਾਫੀ ਖਾਸੀਅਤਾਂ ਹਨ, ਜਿਸ ਦੇ ਚੱਲਦੇ ਤੁਸੀਂ ਨਵੇਂ ਸਾਲ 'ਤੇ ਜੇਕਰ ਜਿਓਫੋਨ 2 ਖਰੀਦਣ ਦਾ ਮੰਨ ਬਣਾ ਰਹੇ ਹੋ ਤਾਂ ਇਸ ਨੂੰ ਸਸਤੇ 'ਚ ਘਰ ਲਿਆ ਸਕਦੇ ਹੋ। ਜਿਓ.ਕਾਮ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਗਾਹਕ ਇਸ ਸ਼ਾਨਦਾਰ ਫੋਨ ਨੂੰ EMI 'ਤੇ ਘਰ ਲਿਆ ਸਕਦੇ ਹੋ। ਇਸ ਫੋਨ ਦੀ ਕੀਮਤ 2,999 ਰੁਪਏ ਹੈ ਪਰ EMI  ਤਹਿਤ ਇਸ ਨੂੰ ਸਿਰਫ 141 ਰੁਪਏ 'ਚ ਘਰ ਲਿਆਇਆ ਜਾ ਸਕਦਾ ਹੈ।

PunjabKesari

ਫੀਚਰਸ
ਇਸ ਡਿਵਾਈਸ 'ਚ 2.4 ਇੰਚ QVGA ਡਿਸਪਲੇਅ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਇਹ ਡਿਵਾਈਸ KaiOS 'ਤੇ ਕੰਮ ਕਰੇਗਾ। ਡਿਵਾਈਸ 'ਚ 512 ਐੱਮ.ਬੀ. ਰੈਮ ਅਤੇ 4ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ 128ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਫੋਨ 'ਚ 2 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫਰੰਟ 'ਤੇ VGA ਕੈਮਰਾ ਹੈ। ਜੇਕਰ ਗੱਲ ਕਰੀਏ ਪਾਵਰ ਬੈਕਅਪ ਦੀ ਤਾਂ ਇਸ 'ਚ 2,000 ਐੱਮ.ਏ.ਐੱਚ. ਦਿੱਤੀ ਗਈ ਹੈ। ਦੂਜੇ ਫੀਚਰਸ ਦੇ ਤੌਰ 'ਤੇ ਫੋਨ 'ਚ 4ਜੀ 4G VoLTE ਅਤੇ VoWI-FI, ਐੱਫ.ਐੱਮ., ਵਾਈ-ਫਾਈ, ਜੀ.ਪੀ.ਐੱਸ. ਅਤੇ ਐੱਨ.ਐੱਫ.ਸੀ. ਵਰਗੇ ਆਪਸ਼ਨ ਮੌਜੂਦ ਹੋਣਗੇ।

PunjabKesari

24 ਭਾਸ਼ਾਵਾਂ ਦੇ ਸਪੋਰਟ ਨਾਲ ਗੂਗਲ ਅਸਿਸਟੈਂਟ ਫੀਚਰ ਨਾਲ ਹੈ ਲੈਸ
ਜਿਓਫੋਨ 2 ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਫੋਨ 24 ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ ਇਹ ਵੁਆਇਸ ਕਮਾਂਡ ਨੂੰ ਵੀ ਸਪੋਰਟ ਕਰਦਾ ਹੈ। ਇਸ 'ਚ ਗੂਗਲ ਅਸਿਸਟੈਂਟ ਸਪੋਰਟ ਵੀ ਮੌਜੂਦ ਹੈ ਜਿਸ ਦੇ ਚੱਲਦੇ ਫੋਨ ਨੂੰ ਕਮਾਂਡ ਦੇ ਕੇ ਕਈ ਕੰਮ ਕੀਤੇ ਜਾ ਸਕਦੇ ਹਨ।


author

Karan Kumar

Content Editor

Related News