Good News : Moto G ਟਰਬੋ ਐਡੀਸ਼ਨ ''ਤੇ ਮਿਲ ਰਹੀ ਹੈ ਭਾਰੀ ਛੋਟ
Wednesday, Jan 04, 2017 - 03:01 PM (IST)

ਜਲੰਧਰ- ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਆਪਣੇ Moto G ਨੇ ਪਿਛਲੇ ਸਾਲ ਭਾਰਤ ''ਚ ਮੋਟੋ G ਟਰਬੋ ਨੂੰ 14,999 ਰੁਪਏ ਦੀ ਕੀਮਤ ''ਚ ਲਾਂਚ ਕੀਤਾ ਗਿਆ ਸੀ ਪਰ ਹੁਣ ਉਪਭੋਗਤਾ ਇਸ ਸਮਾਰਟਫੋਨ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਸਨੈਪਡੀਲ ਨਾਲ 9,499 ਰੁਪਏ ਦੀ ਕੀਮਤ ''ਚ ਖਰੀਦ ਸਕਦੇ ਹਨ। 34 ਪ੍ਰਤੀਸ਼ਤ ਦੀ ਕਟੌਤੀ ਨਾਲ ਹੁਣ ਮੋਟੋ ਜੀ ਟਰਬੋ ਸਨੈਪਡੀਲ ''ਤੇ ਉਪਲੱਬਧ ਹੈ।
ਇਸ ਫੋਨ ਦੇ ਫੀਚਰ-
ਡਿਸਪਲੇ - 1280x720 ਪਿਕਸੇਲਸ 5.5 ਇੰਚ HD
ਫੋਟੇਕਸ਼ਨ - ਵਾਟਰ ਅਤੇ ਡਸਟ ਰੇਸਿਸਟੇਂਟ
ਸਕਰੀਨ ਪ੍ਰੋਟੈਕਸ਼ਨ - ਕੋਰਨਿੰਗ ਗੋਰਿਲਾ ਗਲਾਸ 3
ਪ੍ਰੋਸੈਸਰ - 1.5 GHz ਕੁਅਲਕਮ ਸਨੈਪਡ੍ਰੈਗਨ ਆਕਟਾ-ਕੋਰ
ਓ. ਐੱਸ. - ਐਂਡਰਾਇਡ 5.1.1 ਲਾਲੀਪਾਪ
ਗ੍ਰਾਫਿਕਸ ਪ੍ਰੋਸੈਸਰ - ਐਡ੍ਰੇਨੋ 405
ਰੈਮ - 2GB
ਕੈਮਰਾ - 13MP ਰਿਅਰ, 5MP ਫਰੰਟ
ਬੈਟਰੀ - 2470mAh
ਹੋਰ ਫੀਚਰ - WiFi (802.11b/g/n), ਬਲੂਟੁਥ 4.0 ਅਤੇ GPS