ਯੂਟਿਊਬ ਯੂਜ਼ਰਸ ਲਈ ਖ਼ੁਸ਼ਖ਼ਬਰੀ, ਮੋਬਾਇਲ 'ਤੇ ਮੁੜ ਮਿਲਣਗੀਆਂ ਇਹ ਸੇਵਾਵਾਂ

11/07/2020 4:39:20 PM

ਗੈਜੇਟ ਡੈਸਕ– ਯੂਟਿਊਬ ਨੇ ਇਸੇ ਸਾਲ ਮਾਰਚ ਮਹੀਨੇ ’ਚ ਭਾਰ ਸਮੇਤ ਦੁਨੀਆ ਭਰ ਦੇ ਸਾਰੇ ਦੇਸ਼ਾਂ ਲਈ ਆਪਣੀ ਫੁਲ-ਐੱਚ.ਡੀ. ਪਲੱਸ ਕੁਆਲਿਟੀ ਵੀਡੀਓ ਨੂੰ ਰੀਡਿਊਸ ਕਰਕੇ HD 480p ਰੈਜ਼ੋਲਿਊਸ਼ਨ ਕਰ ਦਿੱਤਾ ਸੀ। ਕੰਪਨੀ ਨੇ ਇਹ ਫੈਸਲਾ ਕੋਰੋਨਾ ਕਾਲ ’ਚ ਇੰਟਰਨੈੱਟ ’ਤੇ ਲੋਡ ਨੂੰ ਘੱਟ ਕਰਨ ਲਈ ਲਿਆ ਸੀ ਕਿਉਂਕਿ ਕੋਰੋਨਾ ਮਹਾਮਾਰੀ ’ਚ ਤਾਲਾਬੰਦੀ ਕਾਰਨ ਲੋਕ ਘਰਾਂ ’ਚ ਬੰਦ ਸਨ ਅਤੇ ਯੂਟਿਊਬ ’ਤੇ ਆਪਣਾ ਸਮਾਂ ਬਿਤਾ ਰਹੇ ਸਨ। ਅਜਿਹੇ ’ਚ ਇੰਟਰਨੈੱਟ ’ਤੇ ਵੀ ਕਾਫੀ ਲੋਡ ਵਧ ਰਿਹਾ ਸੀ ਜਿਸ ਨੂੰ ਵੇਖਦੇ ਹੋਏ ਕੰਪਨੀ ਨੇ ਫੁਲ-ਐੱਚ.ਡੀ. ਕੁਆਲਿਟੀ ਨੂੰ ਬੰਦ ਕਰ ਦਿੱਤਾ ਸੀ ਪਰ ਹੁਣ ਭਾਰਤੀ ਯੂਜ਼ਰਸ ਲਈ ਮੋਬਾਇਲ ’ਤੇ ਫੁਲ-ਐੱਚ.ਡੀ. ਵੀਡੀਓ ਕੁਆਲਿਟੀ ਉਪਲੱਬਧ ਕਰਵਾ ਦਿੱਤੀ ਗਈ ਹੈ। 

ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ, ਮੈਸੇਜ ਭੇਜਣ ਤੋਂ ਵੀ ਆਸਾਨ ਹੈ ਤਰੀਕਾ

ਯੂਟਿਊਬ ਨੇ ਮਾਰਚ ਤੋਂ ਜੂਨ ਤਕ ਭਾਰਤ ’ਚ ਮੋਬਾਇਲ ਡਾਟਾ ਅਤੇ ਬ੍ਰਾਡਬੈਂਡ ਦੋਵਾਂ ਯੂਜ਼ਰਸ ਨੂੰ ਸਿਰਫ 480p ਕੁਆਲਿਟੀ ਦੀ ਹੀ ਵੀਡੀਓ ਸਟ੍ਰੀਮ ਕਰਨ ਦੀ ਆਜ਼ਾਦੀ ਸੀ ਪਰ ਜੁਲਾਈ ’ਚ ਕੰਪਨੀ ਨੇ ਬ੍ਰਾਡਬੈਂਡ ਯੂਜ਼ਰਸ ਲਈ ਇਸ ਕਪੈਸਿਟੀ ਨੂੰ ਵਧਾ ਕੇ ਫੁਲ-ਐੱਚ.ਡੀ. ਯਾਨੀ 1080p ਕਰ ਦਿੱਤਾ ਹੈ। ਉਥੇ ਹੀ ਹੁਣ ਕੰਪਨੀ ਨੇ ਇਹ ਕਪੈਸਿਟੀ ਭਾਰਤੀ ਮੋਬਾਇਲ ਡਾਟਾ ਯੂਜ਼ਰਸ ਲਈ ਵੀ ਵਧਾ ਦਿੱਤੀ ਹੈ ਜਿਸ ਦਾ ਮਤਲਬ ਹੈ ਕਿ ਹੁਣ ਬ੍ਰਾਡਬੈਂਡ ਦੇ ਨਾਲ ਹੀ ਮੋਬਾਇਲ ਯੂਜ਼ਰਸ ਵੀ 1080p ਵੀਡੀਓਕਪੈਸਿਟੀ ਦਾ ਲਾਭ ਲੈ ਸਕਣਗੇ। 

ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ

ਯੂਟਿਊਬ ਦੁਆਰਾ ਕੀਤੇ ਗਏ ਐਲਾਨ ਮੁਤਾਬਕ, ਹੁਣ ਯੂਜ਼ਰਸ 720p ਅਤੇ 1080p ਫੁਲ-ਐੱਚ.ਡੀ. ਵੀਡੀਓ ਸਟ੍ਰੀਮਿੰਗ ਦਾ ਮਜ਼ਾ ਲੈ ਸਕਦੇ ਹਨ ਪਰ ਸਪੱਸ਼ਟ ਕਰ ਦੇਈਏ ਕਿ ਅਜੇ ਵੀ 4ਕੇ ਕੁਆਲਿਟੀ ’ਤੇ ਵੀਡੀਓ ਸਟ੍ਰੀਮ ਨਹੀਂ ਕੀਤੀ ਜਾ ਸਕਦੀ। ਉਮੀਦ ਹੈ ਕਿ ਫੁਲ-ਐੱਚ.ਡੀ. ਤੋਂ ਬਾਅਦ ਹੁਣ ਕੰਪਨੀ ਜਲਦ ਹੀ 4ਕੇ ਵੀਡੀਓ ਸਟ੍ਰੀਮ ਨੂੰ ਵੀ ਸ਼ੁਰੂ ਕਰੇਗੀ। ਦੱਸ ਦੇਈਏ ਕਿ ਬੈਂਡਵਿਥ ’ਚ ਬਦਲਾਅ ਕਰਨ ਵਾਲੀ ਇਕੱਲੀ ਕੰਪਨੀ ਯੂਟਿਊਬ ਹੀ ਨਹੀਂ ਸੀ ਸਗੋਂ ਲੋਕਪ੍ਰਸਿੱਧ ਓ.ਟੀ.ਪੀ. ਪਲੇਟਫਾਮ ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਨੈੱਟਫਲਿਕਸ ਨੇ ਕੋਰੋਨਾ ਕਾਲ ’ਚ ਫੁਲ-ਐੱਚ.ਡੀ. ਵੀਡੀਓ ਸਟ੍ਰੀਮਿੰਗ ਨੂੰ ਬੰਦ ਕਰ ਦਿੱਤਾ ਸੀ ਪਰ ਸਤੰਬਰ ਤੋਂ ਬਾਅਦ ਇਸ ਨੂੰ ਵੱਖ-ਵੱਖ ਫੇਜ਼ ’ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਹੁਣ ਭਾਰਤੀ ਯੂਜ਼ਰਸ ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਨੈੱਟਫਲਿਕਸ ’ਤੇ ਵੀ ਫੁਲ-ਐੱਚ.ਡੀ. ਵੀਡੀਓ ਸਟ੍ਰੀਮ ਕਰ ਸਕਦੇ ਹਨ। 


Rakesh

Content Editor

Related News