ਵਟਸਐਪ ਯੂਜ਼ਰਸ ਲਈ ਖੁਸ਼ਖਬਰੀ, ਜਲਦ ਸ਼ਾਮਲ ਹੋਵੇਗਾ ਇਹ ਸ਼ਾਨਦਾਰ ਫੀਚਰ

Sunday, Apr 19, 2020 - 07:23 PM (IST)

ਗੈਜੇਟ ਡੈਸਕ—ਵਟਸਐਪ ਐਪ 'ਚ ਜਲਦ ਹੀ ਯੂਜ਼ਰਸ ਨੂੰ ਨਵੇਂ ਅਪਗ੍ਰੇਡਸ ਦੇਖਣ ਨੂੰ ਮਿਲ ਸਕਦੇ ਹਨ। ਇਸ ਦੀ ਵੀਡੀਓ ਕਾਲਿੰਗ ਫੀਚਰ 'ਚ ਕਾਨਫਰੰਸ ਕਾਲਿੰਗ ਦੀ ਲਿਮਿਟ 'ਚ 4 ਤੋਂ ਵਧਾਈ ਜੀ ਸਕਦੀ ਹੈ। ਪਿਛਲੇ ਦਿਨੀਂ ਜ਼ੂਮ ਐਪ ਲੋਕਪ੍ਰਸਿੱਧ ਹੋਣ ਕਾਰਣ ਫੇਸਬੁੱਕ ਆਪਣੀ ਇਸ ਲੋਕਪ੍ਰਸਿੱਧ ਇੰਸਟੈਂਟ ਮੈਸੇਜਿੰਗ ਅਤੇ ਕਾਲਿੰਗ ਐਪ 'ਚ ਇਹ ਬਦਲਾਅ ਕਰ ਸਕਦੀ ਹੈ। ਅਗਲੇ ਕੁਝ ਹਫਤਿਆਂ 'ਚ ਯੂਜ਼ਰਸ ਨੂੰ ਐਪ 'ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਵਟਸਐਪ ਵੀਡੀਓ ਕਾਲਿੰਗ ਫੀਚਰ 'ਚ ਇਨ੍ਹਾਂ ਨਵੇਂ ਬਦਲਾਅ ਤੋਂ ਬਾਅਦ ਇਹ ਸਕਾਈਪ, ਜ਼ੂਮ ਵਰਗੀਆਂ ਹੋਰ ਵੀਡੀਓ ਕਾਲਿੰਗ ਐਪਸ ਨੂੰ ਚੁਣੌਤੀ ਦੇ ਸਕੇਗਾ।

ਇਸ ਸਮੇਂ ਵਟਸਐਪ ਵੀਡੀਓ ਕਾਲਿੰਗ ਰਾਹੀਂ ਇਕ ਵਾਰ 'ਚ ਚਾਰ ਲੋਕ ਹੀ ਕਨੈਕਟ ਕੀਤੇ ਜਾ ਸਕਦੇ ਹਨ। WABetainfo ਦੀ ਰਿਪੋਰਟ ਮੁਤਾਬਕ ਜਲਦ ਹੀ ਵੀਡੀਓ ਕਾਲਿੰਗ 'ਚ ਪਾਰਟੀਸਿਪੈਂਟ ਦੀ ਲਿਮਿਟ ਵਧਾਈ ਜਾ ਸਕਦੀ ਹੈ। ਵਟਸਐਪ ਦੇ ਨਵੇਂ ਬੀਟਾ ਅਪਡੇਟ ਦੇ ਕੋਡ 'ਚ ਇਸ ਗੱਲ ਦਾ ਪਤਾ ਚੱਲਿਆ ਹੈ। ਆਈ.ਓ.ਐੱਸ. ਲਈ ਰੋਲ ਆਊਟ ਹੋਏ ਬੀਟਾ ਅਪਡੇਟ ਨਾਲ ਇਸ ਕੋਡ ਨੂੰ ਸਭ ਤੋਂ ਪਹਿਲਾਂ ਸਪਾਟ ਕੀਤਾ ਗਿਆ ਸੀ। ਬਾਅਦ 'ਚ ਐਂਡ੍ਰਾਇਡ ਲਈ ਰੋਲਆਊਟ ਹੋਈ ਬੀਟਾ ਅਪਡੇਟ 'ਚ ਵੀ ਇਸ ਕੋਡ ਨੂੰ ਸਪਾਟ ਕੀਤਾ ਗਿਆ ਹੈ।

ਵਟਸਐਪ ਦੇ ਲੇਟੈਸਟ ਬੀਟਾ 'ਚ ਵੀਡੀਓ ਕਾਲ ਦੌਰਾਨ ਨਵਾਂ ਹੈਡਰ ਸਾਹਮਣੇ ਆਉਂਦਾ ਹੈ ਜਿਸ 'ਚ ਲਿਖਿਆ ਹੁੰਦਾ ਹੈ ਕਿ ਤੁਹਾਡਾ ਕਨੈਕਸ਼ਨ ਐਂਡ-ਟੂ-ਐਂਡ ਐਨਕ੍ਰਿਪਸ਼ਨ ਨਾਲ ਸਕਿਓਰ ਹੈ। ਇਸ ਤੋਂ ਇਲਾਵਾ ਨਵੇਂ ਬੀਟਾ ਅਪਡੇਟ 'ਚ ਹਿਡਨ ਕੋਡ ਸਟ੍ਰੀਂਗ ਦਿੱਤਾ ਗਿਆ ਹੈ। ਇਹ ਨਵਾਂ ਕੋਡ ਸਟ੍ਰੀਂਗ ਦੱਸਦਾ ਹੈ ਕਿ ਵਟਸਐਪ ਕਾਲ %D ਨਾਲ ਕਨੈਕਟੇਡ ਹੈ। ਇਸ 'ਚ %D ਦਾ ਮਤਲਬ ਹੈ ਕਿ ਇਹ ਨੰਬਰ 4 ਤੋਂ ਜ਼ਿਆਦਾ ਹੈ। ਹਾਲਾਂਕਿ, ਨਵੇਂ ਕੋਡ 'ਚ ਸਿਰਫ ਹਿੰਟ ਦਿੱਤਾ ਗਿਆ ਹੈ, ਇਹ ਨਹੀਂ ਦੱਸਿਆ ਗਿਆ ਹੈ ਕਿ ਕਿੰਨੇ ਲੋਕਾਂ ਨੂੰ ਇਸ ਨਾਲ ਕਨੈਕਟ ਕੀਤਾ ਜਾ ਸਕਦਾ ਹੈ। ਇਹ ਨੰਬਰ 10 ਤੋਂ ਲੈ ਕੇ 99 ਦੇ ਵਿਚ ਵੀ ਹੋ ਸਕਦੇ ਹਨ।


Karan Kumar

Content Editor

Related News