ਸੈਮਸੰਗ ਯੂਜ਼ਰਸ ਲਈ ਖੁਸ਼ਖਬਰੀ, ਅੱਜ ਭਾਰਤ 'ਚ ਲਾਂਚ ਹੋਵੇਗਾ Galaxy Fold

10/01/2019 12:46:40 AM

ਗੈਜੇਟ ਡੈਸਕ—ਸਾਊਥ ਕੋਰੀਆ ਦੀ ਟੈੱਕ ਕੰਪਨੀ ਸੈਮਸੰਗ ਦਾ ਫੋਲਡੇਬਲ ਸਮਾਰਟਫੋਨ ਸੈਮਸੰਗ ਗਲੈਕਸੀ ਫੋਲਡ ਅੱਜ ਭਾਰਤ 'ਚ ਲਾਂਚ ਹੋਵੇਗਾ। ਕੰਪਨੀ ਨੇ ਟਵਿਟਰ ਰਾਹੀ ਫੋਨ ਦੀ ਲਾਂਚਿੰਗ ਡੇਟ ਕੰਫਰਮ ਕੀਤੀ ਹੈ। ਕੰਪਨੀ ਨੇ ਟਵਿਟਰ 'ਤੇ ਫੋਨ ਦਾ ਇਕ ਟੀਜ਼ਰ ਵੀਡੀਓ ਵੀ ਪੋਸਟ ਕੀਤਾ। ਫੋਨ ਦੀ ਭਾਰਤ 'ਚ ਕੀਮਤ ਦੇ ਬਾਰੇ 'ਚ ਅਜੇ ਤਕ ਕੋਈ ਆਫੀਸ਼ੀਅਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਇਸ ਫੋਨ ਦੀ ਕੀਮਤ ਕਰੀਬ 1.5 ਲੱਖ ਰੁਪਏ ਹੋਵੇਗੀ।

PunjabKesari

ਇਸ ਕਾਰਨ ਲਾਂਚ 'ਚ ਹੋਈ ਦੇਰੀ
ਸੈਮਸੰਗ ਦੇ ਫੋਲਡੇਬਲ ਡਿਵਾਈਸ ਨੂੰ ਰਿਵਿਊ ਲਈ ਐਕਸਪਰਟਸ ਅਤੇ ਬਾਕੀ ਰਿਵਿਊਰਸ ਨੂੰ ਦੇਣ ਤੋਂ ਬਾਅਦ ਗਲੈਕਸੀ ਫੋਲਡ 'ਚ ਦੋ ਵੱਡੀਆਂ ਦਿੱਕਤਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚੋਂ ਇਕ ਇਸ ਦੇ ਹਿੰਜ (ਮੁੜਨ ਵਾਲੀ ਜਗ੍ਹਾ) ਅਤੇ ਦੂਜੀ ਡਿਸਪਲੇਅ 'ਤੇ ਲੱਗੇ ਪ੍ਰੋਟੈਕਟਿਵ ਕਵਰ ਨਾਲ ਜੁੜੀ ਸੀ। ਕਈ ਐਕਸਪਰਟਸ ਨੇ ਸਕਰੀਨ 'ਤੇ ਲੱਗੀ ਲੇਅਰ ਨੂੰ ਪਲਾਸਟਿਕ ਲੇਅਰ ਸਮਝ ਕੇ ਹੱਟਾ ਦਿੱਤਾ ਸੀ, ਜਿਸ ਤੋਂ ਬਾਅਦ ਡਿਸਪਲੇਅ ਖਰਾਬ ਹੋਣ ਦੇ ਮਾਮਲੇ ਸਾਮਹਣੇ ਆਏ ਸਨ, ਉੱਥੇ ਇਕ ਮਾਮਲੇ 'ਚ ਹਿੰਜ ਅਤੇ ਸਕਰੀਨ ਵਿਚ ਵਾਲੀ ਖਾਲੀ ਜਗ੍ਹਾ 'ਚ ਕਲੇਅ ਜਾਣ ਕਾਰਨ ਡਿਸਪਲੇਅ ਨੂੰ ਨੁਕਸਾਨ ਪੁਹੰਚਿਆ ਸੀ। ਸੈਮਸੰਗ ਨੇ ਇਨ੍ਹਾਂ ਦੋਵਾਂ ਕਮੀਆਂ ਨੂੰ ਦੂਰ ਕਰਨ ਲਈ ਜਿੱਥੇ ਪ੍ਰੋਟੈਕਟਿਵ ਲੇਅਰ ਨੂੰ ਸਕਰੀਨ ਦਾ ਹਿੱਸਾ ਬਣਾ ਦਿੱਤਾ ਹੈ, ਉੱਥੇ ਡਿਸਪੇਲਅ ਦੇ ਪਿਛੇ ਖਾਲੀ ਸਪੇਸ ਨੂੰ ਵੀ ਭਰ ਦਿੱਤਾ ਗਿਆ ਹੈ।

ਇਨ੍ਹਾਂ ਖੂਬੀਆਂ ਨਾਲ ਲੈਸ ਹੈ ਗਲੈਕਸੀ ਫੋਲਡ
ਗੱਲ ਕਰੀਏ ਗਲੈਕਸੀ ਫੋਲਡ ਦੇ ਸਪੈਸੀਫਿਕੇਸ਼ਨ ਦੀ ਤਾਂ ਗਲੈਕਸੀ ਫੋਲਡ 'ਚ 7.3 ਇੰਚ ਦੀ ਇਨਫਿਨਿਟੀ-ਵੀ ਫਲੈਕਸ ਡਿਸਪਲੇਅ ਦਿੱਤੀ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1536x2152 ਪਿਕਸਲ ਹੈ। ਉੱਥੇ ਫੋਲਡ ਕਰਨ 'ਤੇ ਫੋਨ ਦੀ ਸਕਰੀਨ 4.6 ਇੰਚ ਰਹਿ ਜਾਂਦੀ ਹੈ, ਜਿਸ ਦਾ ਸਕਰੀਨ ਰੈਜੋਲਿਉਸ਼ਨ 840x1960 ਪਿਕਸਲ ਹੈ। ਗਲੈਕਸੀ ਫੋਲਡ 'ਚ 7nm ਦਾ ਪ੍ਰੋਸੈਸਰ 12ਜੀ.ਬੀ. ਰੈਮ ਨਾਲ ਦਿੱਤਾ ਗਿਆ ਹੈ।

PunjabKesari

ਫੋਟੋਗ੍ਰਾਫੀ ਲਈ ਫੋਨ 'ਚ 16 ਮੈਗਾਪਿਕਸਲ ਦਾ ਅਲਟਰਾ-ਵਾਇਡ ਕੈਮਰਾ, ਇਕ 12 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਅਤੇ ਦੂਜਾ 12 ਮੈਗਾਪਿਕਸਲ ਵਾਇਡ ਐਂਗਲ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 10 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਐਂਡ੍ਰਾਇਡ 9.0 ਪਾਈ 'ਤੇ ਬੇਸਡ ਸੈਮਸੰਗ ਵਨ ਯੂ.ਆਈ.'ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,380 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਕੰਪਨੀ ਆਪਣੇ ਫੋਲਡਿੰਗ ਫੋਨ ਕੰਸੈਪਟ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਾਉਣਾ ਚਾਹੁੰਦੀ ਹੈ। ਇਸ ਲਈ ਕੰਪਨੀ ਇਸ ਫੋਨ ਦਾ ਸਸਤਾ ਵੇਰੀਐਂਟ ਲਿਆਉਣ ਦੀ ਤਿਆਰੀ ਕਰ ਰਹੀ ਹੈ।

PunjabKesari


Karan Kumar

Content Editor

Related News