BSNL ਗਾਹਕਾਂ ਲਈ ਚੰਗੀ ਖਬਰ, ਹੁਣ ਅਕਤੂਬਰ ਤਕ ਮਿਲੇਗਾ 2.2GB ਡਾਟਾ
Monday, Jul 08, 2019 - 01:26 PM (IST)

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਲਗਾਤਾਰ ਆਪਣੇ ਪਲਾਨਸ ’ਚ ਬਦਲਾਅ ਕਰਦੀ ਰਹਿੰਦੀ ਹੈ। ਹਾਲ ਹੀ ’ਚ ਕੰਪਨੀ ਨੇ ਆਪਣੇ ਬ੍ਰਾਡਬੈਂਡ ਪਲਾਨਸ ’ਚ ਵੀ ਕਾਫੀ ਬਦਲਾਅ ਕੀਤੇ ਸਨ। ਬੀ.ਐੱਸ.ਐੱਨ.ਐੱਲ. ਨੇ ਹਾਲ ਹੀ ’ਚ 2.2 ਜੀ.ਬੀ. ਵਾਧੂ ਡਾਟਾ ਆਫਰ ਪੇਸ਼ ਕੀਤਾ ਸੀ ਜੋ ਮੌਜੂਦਾ ਸਮੇਂ ’ਚ ਕਾਫੀ ਪ੍ਰਸਿੱਧ ਹੈ। ਹੁਣ ਕੰਪਨੀ ਨੇ ਇਸ ਆਫਰ ਨੂੰ ਐਕਸਟੈਂਡ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੰਪਨੀ ਦੇ ਇਸ ਫੈਸਲੇ ਤੋਂ ਬਾਅਦ ਗਾਹਕ ਹੁਣ ਅਕਤੂਬਰ ਤਕ ਇਸ ਆਫਰ ਦਾ ਫਾਇਦਾ ਲੈ ਸਕਣਗੇ।
ਇਨ੍ਹਾਂ ਪਲਾਨਸ ਨਾਲ ਵਾਧੂ ਡਾਟਾ
ਬੀ.ਐੱਸ.ਐੱਨ.ਐੱਲ. ਦਾ ਇਹ ਐਡੀਸ਼ਨਲ ਡਾਟਾ ਆਫਰ 186 ਰੁਪਏ, 429 ਰੁਪਏ, 485 ਰੁਪਏ, 666 ਰੁਪਏ ਅਤੇ 999 ਰੁਪਏ ਦੇ ਪਲਾਨ ’ਤੇ ਉਪਲੱਬਧ ਹੈ। ਇਸ ਦੇ ਨਾਲ ਹੀ 187 ਰੁਪਏ, 333 ਰੁਪਏ, 444 ਰੁਪਏ 448 ਰੁਪਏ ਦੇ ਪ੍ਰੀਪੇਡ ਐੱਸ.ਟੀ.ਵੀ. ’ਤੇ ਵੀ ਇਸ ਆਫਰ ਦਾ ਲਾਭ ਲਿਆ ਜਾ ਸਕਦਾ ਹੈ। ਇਨ੍ਹਾਂ ਸਾਰੇ ਪਲਾਨਸ ਤੋਂ ਇਲਾਵਾ ਬੀ.ਐੱਸ.ਐੱਨ.ਐੱਲ. ਨੇ ਹਾਲ ਹੀ ’ਚ ਆਪਣੇ ਇਕ ਸਾਲ ਦੀ ਮਿਆਦ ਵਾਲੇ 1,699 ਰੁਪਏ ਅਤੇ 1,099 ਰੁਪਏ ਵਾਲੇ ਐੱਸ.ਟੀ.ਵੀ. ਨੂੰ ਵੀ ਇਸ ਪਲਾਨ ’ਚ ਐਡ ਕਰ ਲਿਆ ਹੈ। ਦੱਸ ਦੇਈਏ ਕਿ ਬੀ.ਐੱਸ.ਐੱਨ.ਐੱਲ. ਦੇ ਇਸ ਆਫਰ ’ਚ ਗਾਹਕ ਨੂੰ ਉਨ੍ਹਾਂ ਦੁਆਰਾ ਸਬਸਕ੍ਰਾਈਬ ਕੀਤੇ ਹੋਏ ਪਲਾਨ ਦੇ ਨਾਲ ਆਉਣ ਵਾਲੇ ਡਾਟਾ ਬੈਨਿਫਿਟ ਤੋਂ ਇਲਾਵਾ ਅਲੱਗ ਤੋਂ 2.2 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਬੀ.ਐੱਸ.ਐੱਨ.ਐੱਲ. ਦਾ ਇਹ ਆਫਰ ਕੇਰਲ ਨੂੰ ਛੱਡ ਕੇ ਭਾਰਤ ਦੇ 19 ਸ਼ਹਿਰਾਂ ’ਚ ਲਾਗੂ ਹੈ।