Godrej ਨੇ ਭਾਰਤ 'ਚ ਲਾਂਚ ਕੀਤਾ ਪਹਿਲੀ ਲੀਕ ਪਰੂਫ AC, ਮਿਲੇਗੀ 10 ਸਾਲਾਂ ਦੀ ਵਾਰੰਟੀ
Wednesday, Feb 22, 2023 - 06:10 PM (IST)

ਗੈਜੇਟ ਡੈਸਕ- ਗੋਦਰੇਜ ਸਮੂਹ ਦੀ ਪ੍ਰਮੁੱਖ ਕੰਪਨੀ ਗੋਦਰੇਜ ਐਂਡ ਬਾਇਸ ਦੀ ਗੋਦਰੇਜ ਅਪਲਾਇੰਸਿਜ਼ ਨੇ ਭਾਰਤ ਦਾ ਪਹਿਲੀ ਲੀਕ ਪਰੂਫ ਸਪਲਿਟ ਏਅਰ ਕੰਡੀਸ਼ਨਰ ਲਾਂਚ ਕੀਤਾ ਹੈ। ਇਸ ਵਿਚ ਐਂਟੀ-ਲੀਕ ਤਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਸ ਲਈ ਪੇਟੈਂਟ ਵੀ ਦਾਇਰ ਕੀਤਾ ਗਿਆ ਹੈ।
ਘਰ ਦੇ ਅੰਦਰ ਏਅਰ ਕੰਡੀਸ਼ਨਲ 'ਚੋਂ ਪਾਣੀ ਲੀਕ ਹੋਣ ਦੀ ਸਮੱਸਿਆ ਦਾ ਸਾਹਮਣਾ ਕਈ ਉਪਭੋਗਤਾ ਕਰਦੇ ਹਨ। ਇਕ ਅਨੁਮਾਨ ਮੁਤਾਬਕ, 85 ਫੀਸਦੀ ਏ.ਸੀ. ਉਪਭੋਗਤਾ ਉਤਪਾਦ ਦੇ ਜੀਵਨਕਾਲ 'ਚ ਘੱਟੋ-ਘੱਟ ਇਕ ਵਾਰ ਇਸ ਸਮੱਸਿਆ ਦਾ ਸਾਹਮਣਾ ਜ਼ਰੂਰ ਕਰਦੇ ਹਨ ਅਤੇ ਨਤੀਜੇ ਵਜੋਂ ਇਹ ਸਮੱਸਿਆ ਏ.ਸੀ. ਨਾਲ ਜੁੜੀਆਂ ਪ੍ਰਮੁੱਖ ਚਿੰਤਾਵਾਂ 'ਚੋਂ ਇਕ ਹੈ।
ਕਮਰੇ ਦੇ ਅੰਦਰ ਪਾਣੀ ਟਪਕਨਾ ਨਿਰਾਸ਼ਾਜਨਕ ਅਨੁਭਵ ਹੈ। ਲੋਕ ਅਸਲ 'ਚ ਸਥਾਈ ਹੱਲ ਪ੍ਰਾਪਤ ਕੀਤੇ ਬਿਨਾਂ ਮੁਰੰਮਤ ਸੇਵਾਵਾਂ ਦਾ ਸਹਾਰਾ ਲੈਂਦੇ ਹਨ ਜਾਂ ਅਸਥਾਈ ਹੱਲ ਅਪਣਾਉਂਦੇ ਹਨ। ਸਿਰਫ ਖੂਬਸੂਰਤੀ ਅਤੇ ਸ਼ਰਮਿੰਦਗੀ ਹੀ ਚਿੰਤਾ ਦੀ ਗੱਲ ਨਹੀਂ ਹੈ, ਸਗੋਂ ਇਸ ਨਾਲ ਜੁੜੀਆਂ ਕਈ ਹੋਰ ਸਮੱਸਿਆਵਾਂ ਵੀ ਹਨ, ਜਿਵੇਂ ਕੰਧ ਦਾ ਪੇਂਟ ਜਾਂ ਵਾਲਪੇਪਰ ਖ਼ਰਾਬ ਹੋ ਜਾਣਾ, ਹੇਠਾਂ ਪਲੱਗ ਪੁਆਇੰਟ ਹੋਣ 'ਤੇ ਬਿਜਲੀ ਦੇ ਸ਼ਾਰਟ ਸਰਕਿਟ ਵਰਗੀਆਂ ਸੁਰੱਖਿਆ ਸਮੱਸਿਆਵਾਂ ਆਦਿ।
ਗੋਦਰੇਜ ਲੀਕ ਪਰੂਫ ਸਪਲਿਟ ਏ.ਸੀ. 'ਚ ਸ਼ਾਮਿਲ ਨਵੀਂ ਐਂਟੀ-ਲੀਕ ਤਕਨਾਲੋਜੀ ਦਾ ਉਦਸ਼ ਉਪਰ ਦੱਸਿਆ ਸਮੱਸਿਆਵਾਂ ਨਾਲ ਨਜਿੱਠਣ ਲਈ ਸਥਾਈ ਹੱਲ ਪ੍ਰਦਾਨ ਕਰਨਾ ਹੈ। ਇਹ ਏ.ਸੀ. 5-ਇੰਨ-1 ਕਨਵਰਟਿਬਲ ਕੂਲਿੰਗ ਤਕਨਾਲੋਜੀ ਵਰਗੀਆਂ ਕਈ ਹੋਰ ਤਕਨੀਕਾਂ ਅਤੇ ਸੁਵਿਧਾਵਾਂ ਦੀ ਪੇਸ਼ਕਸ਼ ਵੀ ਕਰਦਾ ਹੈ, ਜਿਨ੍ਹਾਂ ਨੂੰ ਕਮਰੇ 'ਚ ਲੋਕਾਂ ਦੀ ਗਿਣਤੀ ਦੇ ਆਧਾਰ 'ਤੇ ਸੈੱਟ ਕੀਤਾ ਜਾ ਸਕਦਾ ਹੈ ਅਤੇ ਊਰਜਾ ਬਚਾਉਣ 'ਚ ਮਦਦ ਕਰਦਾ ਹੈ, ਜ਼ਿਆਦਾ ਆਰਾਮ ਲਈ ਸੈੱਟ ਤਾਪਮਾਨ ਨੂੰ ਮੈਨੇਜ ਕਰਨ ਲਈ ਆਈ-ਸੈਂਸ ਤਕਨਾਲੋਜੀ ਹੈ ਜੋ 52 ਡਿਗਰੀ ਸੈਲਸੀਅਸ 'ਤੇ ਵੀ ਕੂਲਿੰਗ ਕਰਦੀ ਹੈ।
ਗੋਦਰੇਜ ਦੇ ਨਵੇਂ ਏ.ਸੀ. ਨੂੰ ਲੈ ਕੇ ਬਿਜਲੀ ਦਾ ਦਾਅਵਾ ਹੈ ਅਤੇ ਇਸ ਲਈ ਇਸ ਵਿਚ ਇਨਵਰਟਰ ਤਕਨਾਲੋਜੀ ਹੈ। ਇਸ ਤੋਂ ਇਲਾਵਾ ਇਸ ਵਿਚ 100 ਫੀਸਦੀ ਕਾਪਰ ਕਾਇਲ ਹਨ ਅਤੇ ਜੰਗਰੋਧੀ ਕਨੈਕਟਿੰਗ ਪਾਈਪ ਅਤੇ ਐਂਟੀ-ਕਰੋਸਿਵ ਬਲਿਊ ਫਿਨਸ ਲਗਾਏ ਗਏ ਹਨ। ਗੋਜਰੇਜ ਲੀਕ ਪਰੂਫ ਸਪਲਿਟ ਏ.ਸੀ. 10 ਸਾਲਾਂ ਦੀ ਇਨਵਰਟਰ ਕੰਪ੍ਰੈਸਰ ਵਾਰੰਟੀ ਦੇ ਨਾਲ ਆਉਂਦਾ ਹੈ ਅਤੇ ਇਸਦੀ ਕੀਮਤ 48,900 ਰੁਪਏ ਰੱਖੀ ਗਈ ਹੈ।