ਦੁਨੀਆਭਰ ''ਚ ਡਾਊਨ ਹੋਈ Gmail ਦੀ ਸਰਵਿਸ

Thursday, Apr 09, 2020 - 01:26 AM (IST)

ਦੁਨੀਆਭਰ ''ਚ ਡਾਊਨ ਹੋਈ Gmail ਦੀ ਸਰਵਿਸ

ਗੈਜੇਟ ਡੈਸਕ—ਜੇਕਰ ਤੁਹਾਨੂੰ ਇਸ ਵੇਲੇ ਮੇਲ ਰਿਸੀਵ ਕਰਨ 'ਚ ਦਿੱਕਤ ਆ ਰਹੀ ਹੈ ਤਾਂ ਇਹ ਜੀਮੇਲ 'ਚ ਆ ਰਹੀ ਤਕਨੀਕੀ ਖਾਮੀ ਕਾਰਣ ਹੈ। ਜੀਮੇਲ ਇਸ ਸਮੇਂ ਗਲੋਬਲ ਆਊਟੇਜ਼ ਦੀ ਸਮੱਸਿਆ ਨਾਲ ਗੁਜ਼ਰ ਰਹੀ ਹੈ। ਕੰਪਨੀ ਨੇ ਆਪ ਟਵਿਟਰ 'ਤੇ ਇਹ ਕਨਫਰਮ ਕੀਤਾ ਹੈ ਕਿ ਕੁਝ ਯੂਜ਼ਰਸ ਲਈ ਜੀਮੇਲ ਡਾਊਨ ਹੈ। ਇਸ ਵੇਲੇ ਜੀਮੇਲ 'ਤੇ ਐਕਟੀਵ ਯੂਜ਼ਰਸ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਸ ਕਾਰਣ ਸਰਵਿਸ ਡਾਊਨ ਹੋ ਗਈ ਹੈ। ਦੁਨੀਆਭਰ 'ਚ ਕਈ ਯੂਜ਼ਰਸ ਨੂੰ ਇਹ ਸਮੱਸਿਆ ਆ ਰਹੀ ਹੈ।

ਮੇਲ ਭੇਜਣ 'ਚ ਆ ਰਹੀ ਸਮੱਸਿਆ
ਜੀਮੇਲ ਡਾਊਨ ਹੋਣ ਤੋਂ ਬਾਅਦ ਯੂਜ਼ਰਸ ਨੂੰ ਸਭ ਤੋਂ ਜ਼ਿਆਦਾ ਸਮੱਸਿਆ ਮੇਲ ਭੇਜਣ 'ਚ ਆ ਰਹੀ ਹੈ। ਗੂਗਲ ਦੀ ਬਾਕੀ ਸਾਰੀਆਂ ਸਰਵਿਸਜ਼ ਸਹੀ ਤਰੀਕੇ ਨਾਲ ਕੰਮ ਕਰ ਰਹੀਆਂ ਹਨ। ਸਾਈਟ 'ਤੇ ਜ਼ਿਆਦਾ ਟ੍ਰੈਫਿਕ ਦੇ ਚੱਲਦੇ ਇਹ ਸਮੱਸਿਆ ਆਈ ਹੈ।

ਲਾਕਡਾਊਨ ਦੇ ਚੱਲਦੇ ਵਧੀ ਯੂਜ਼ਰਸ ਦੀ ਗਿਣਤੀ
ਕੋਰੋਨਾ ਵਾਇਰਸ ਆਊਟਬ੍ਰੇਕ ਦੇ ਚੱਲਦੇ ਦੁਨੀਆ ਦੇ ਕਈ ਹਿੱਸਿਆਂ 'ਚ ਲਾਕਡਾਊਨ ਦੀ ਸਥਿਤੀ ਹੈ। ਇਸ ਨਾਲ ਸਾਈਟ 'ਤੇ ਟ੍ਰੈਫਿਕ ਵਧਣਾ ਵੀ ਜੀਮੇਲ ਡਾਊਨ ਹੋਣ ਦਾ ਕਾਰਣ ਹੋ ਸਕਦਾ ਹੈ। ਫਿਲਹਾਲ ਕੰਪਨੀ ਇਸ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਕੋਰੋਨਾ ਲਈ ਖਾਸ ਵੈੱਬਸਾਈਟ ਲਿਆਇਆ ਗੂਗਲ
ਗੂਗਲ ਨੇ ਹਾਲ ਹੀ 'ਚ ਕੋਰੋਨਾ ਵਾਇਰਸ ਨਾਲ ਜੁੜੀ ਖਾਸ ਵੈੱਬਸਾਈਟ ਭਾਰਤ 'ਚ ਲਾਂਚ ਕੀਤੀ ਸੀ। ਗੂਗਲ ਦੀ ਇਸ ਖਾਸ ਵੈੱਬਸਾਈਟ ਦਾ ਮਕਸੱਦ ਕੋਰੋਨਾ ਨਾਲ ਜੁੜੀ ਪੂਰੀ ਜਾਣਕਾਰੀ ਉਪਲੱਬਧ ਕਰਵਾਉਣ ਦੇ ਨਾਲ ਬਚਾਅ ਅਤੇ ਦੂਜੀਆਂ ਸੂਚਨਾਵਾਂ ਯੂਜ਼ਰਸ ਤਕ ਪਹੁੰਚਾਉਣਾ ਹੈ। ਇਸ ਤੋਂ ਇਲਾਵਾ ਇਸ ਵੈੱਬਸਾਈਟ 'ਤੇ ਤੁਹਾਨੂੰ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦਾ ਲਿੰਕ ਵੀ ਮਿਲੇਗਾ ਜਿਸ ਨਾਲ ਯੂਜ਼ਰਸ ਇਸ ਸਬੰਧ 'ਚ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹਨ।


author

Karan Kumar

Content Editor

Related News