ਨਵੇਂ ਰੀਡਿਜ਼ਾਈਨ ਨਾਲ ਹੁਣ ਫੋਨ ''ਚ ਕੁਝ ਇਸ ਤਰਾਂ ਦੀ ਵਿਖੇਗੀ ਨਵੀ Gmail

Wednesday, Jan 30, 2019 - 12:00 PM (IST)

ਨਵੇਂ ਰੀਡਿਜ਼ਾਈਨ ਨਾਲ ਹੁਣ ਫੋਨ ''ਚ ਕੁਝ ਇਸ ਤਰਾਂ ਦੀ ਵਿਖੇਗੀ ਨਵੀ Gmail

ਗੈਜੇਟ ਡੈਸਕ- ਟੈੱਕ ਜੁਆਇੰਟ ਗੂਗਲ ਨੇ ਨਵੇਂ ਜੀ-ਮੇਲ ਐਪ ਨੂੰ ਰੋਲਆਊਟ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਡਿਜ਼ਾਈਨ ਪਿਛਲੇ ਸਾਲ ਅਪ੍ਰੈਲ ਦੇ ਮਹੀਨੇ 'ਚ ਲਾਂਚ ਕੀਤੇ ਗਏ ਵੈੱਬ ਵਰਜ਼ਨ ਦੀ ਤਰ੍ਹਾਂ ਹੀ ਹੈ। ਨਵਾਂ ਡਿਜ਼ਾਈਨ iOS ਤੇ ਐਂਡ੍ਰਾਇਡ ਯੂਜ਼ਰਸ ਲਈ ਉਪਲੱਬਧ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਜੀ-ਮੇਲ ਦਾ ਨਵੀਂ ਅਪਡੇਟ ਅੱਜ ਤੋਂ ਰੋਲਆਊਟ ਹੋਣਾ ਸ਼ੁਰੂ ਹੋ ਜਾਵੇਗਾ ਜਿੱਥੇ ਯੂਜ਼ਰਸ ਨੂੰ ਨਵਾਂ ਥੀਮ ਤੇ ਕੁਝ ਜਰੂਰੀ ਫੀਚਰਸ ਮਿਲਣਗੇ।

ਆਪਣੇ ਆਫਿਸ਼ੀਅਲ ਪੋਸਟ 'ਚ ਕੰਪਨੀ ਨੇ ਕਿਹਾ ਕਿ, ਅੱਜ ਅਸੀਂ ਜੀ-ਮੇਲ ਦਾ ਨਵੀਂ ਲੁੱਕ ਮੋਬਾਈਲ ਯੂਜ਼ਰਸ ਨੂੰ ਦੇਣ ਜਾ ਰਹੇ ਹਨ। ਨਵੇਂ ਡਿਜ਼ਾਈਨ ਦੀ ਮਦਦ ਨਾਲ ਤੁਸੀਂ ਹੁਣ ਅਟੈਚਮੇਂਟ ਜਿਹੀਆਂ ਫੋਟੋਜ਼ ਤੇ ਦੂਜੀ ਚੀਜਾਂ ਨੂੰ ਅਸਾਨੀ ਨਾਲ ਬਿਨਾਂ ਸਕਰੋਲ ਕੀਤੇ ਖੋਲ ਸਕਦੇ ਹੋ। ਉਥੇ ਹੀ ਵਰਕ ਤੇ ਪਰਸਨਲ ਅਕਾਊਂਟ ਦੇ 'ਚ ਹੁਣ ਸਵਿਚ ਕਰਨਾ ਵੀ ਹੁਣ ਕਾਫ਼ੀ ਆਸਾਨ ਹੋਵੇਗਾ। ਤਾਂ ਹੁਣ ਤੁਸੀਂ ਬਿਨਾਂ ਕਿਸੇ ਮਿਹਨਤ ਦੇ ਆਪਣੇ ਮੇਲ ਨੂੰ ਖੋਲ ਸਕਦੇ ਹੋ।PunjabKesariਨਵਾਂ ਡਿਜਾਈਨ ਕਾਫ਼ੀ ਬਿਹਤਰ ਤੇ ਬ੍ਰਾਈਟ UI ਦੇ ਨਾਲ ਆਵੇਗਾ। ਇਸ ਦੇ ਨਾਲ ਯੂਜ਼ਰਸ ਹੁਣ ਕਿਸੇ ਵੀ ਸਮਾਰਟ ਰਿਪਲਾਈ ਫੀਚਰਸ ਦੀ ਮਦਦ ਨਾਲ ਰਿਪਲਾਈ ਕਰ ਸਕੋਗੇ। ਇਹ ਫੀਚਰ ਮਸ਼ੀਨ ਲਰਨਿੰਗ ਦਾ ਇਸਤੇਮਾਲ ਕਰੇਗਾ। ਹਾਲ ਹੀ 'ਚ ਗੂਗਲ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਇਸ ਦੇ ਨਵੇਂ ਫੀਚਰਸ ਨੂੰ ਰੋਲਆਊਟ ਕਰਨ ਵਾਲੀ ਹੈ। ਕੰਪਨੀ ਨੇ ਕਿਹਾ ਨਵੇਂ ਫੀਚਰਸ ਦੇ ਆਉਣ ਨਾਲ ਹੁਣ ਯੂਜ਼ਰਸ ਇਕ ਮੇਲ ਲਿੱਖਦੇ ਸਮੇਂ ਚੰਗੇ ਤਰਾਂ ਸੁਧਾਰ ਕਰ ਸਕਦੇ ਹੈ।


Related News