ਗਲੋਬਲ ਇੰਟਰਨੈੱਟ ਡਾਊਨ: ਦੋ ਘੰਟਿਆਂ ਤਕ ਠੱਪ ਰਹਿਣ ਤੋਂ ਬਾਅਦ ਦੁਨੀਆ ਭਰ ਦੀਆਂ ਵੈੱਬਸਾਈਟਾਂ ਮੁੜ ਸ਼ੁਰੂ

Tuesday, Jun 08, 2021 - 06:19 PM (IST)

ਗਲੋਬਲ ਇੰਟਰਨੈੱਟ ਡਾਊਨ: ਦੋ ਘੰਟਿਆਂ ਤਕ ਠੱਪ ਰਹਿਣ ਤੋਂ ਬਾਅਦ ਦੁਨੀਆ ਭਰ ਦੀਆਂ ਵੈੱਬਸਾਈਟਾਂ ਮੁੜ ਸ਼ੁਰੂ

ਗੈਜੇਟ ਡੈਸਕ– ਗਲੋਬਲ ਇੰਟਰਨੈੱਟ ਡਾਊਨ ਹੋਣ ਕਾਰਨ ਦੁਨੀਆ ਦੀਆਂ ਕਈ ਵੱਡੀਆਂ ਵੈੱਬਸਾਈਟਾਂ ਦੇ ਕ੍ਰੈਸ਼ ਹੋਣ ਦੀ ਖਬਰ ਹੈ। ਰਿਪੋਰਟ ਮੁਤਾਬਕ, Reddit, Spotify, Twitch, Stack Overflow, GitHub, gov.uk, ਦਿ ਗਾਰਡੀਅਨ, ਨਿਊਯਾਰਕ ਟਾਈਮਸ, ਬੀ.ਬੀ.ਸੀ., ਫਾਈਨੈਂਸ਼ੀਅਲ ਟਾਈਮਸ ਸਮੇਤ ਕਈ ਵੈੱਬਸਾਈਟਾਂ ਠੱਪ ਪੈ ਗਈਆਂ ਹਨ। ਇਸ ਆਊਟੇਜ ਬਾਰੇ ਅਜੇ ਕੋਈ ਸਹੀ ਜਾਣਕਾਰੀ ਤਾਂ ਨਹੀਂ ਹੈ ਪਰ ਆਮਤੌਰ ’ਤੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਕਾਰਨ ਇਸ ਤਰ੍ਹਾਂ ਦਾ ਆਊਟੇਜ ਹੁੰਦਾ ਹੈ। 

 

ਕਈ ਰਿਪੋਰਟਾਂ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਟੈਂਟ ਡਿਲਿਵਰੀ ਨੈੱਟਵਰਕ (ਸੀ.ਡੀ.ਐੱਨ.) ਦੇ ਗਲੋਬਲੀ ਠੱਪ ਹੋਣ ਕਾਰਨ ਪਰੇਸ਼ਾਨੀ ਹੋ ਰਹੀ ਹੈ। ਸ਼ੁਰੂਆਤੀ ਜਾਂਚ ’ਚ ਮੰਨਿਆ ਜਾ ਰਿਹਾ ਹੈ ਕਿ ਲੋਕਪ੍ਰਸਿੱਧ ਸੀ.ਡੀ.ਐੱਨ. ਪ੍ਰੋਵਾਈਡਰ ਫਾਸਟਲੀ ’ਚ ਸਮੱਸਿਆ ਕਾਰਨ ਅਜਿਹਾ ਹੋਇਆ ਹੈ। ਫਾਸਟਲੀ ਨੇ ਵੀ ਆਪਣੀ ਸਾਈਟ ’ਤੇ ਇਸ ਆਊਟੇਜ ਦੀ ਪੁਸ਼ਟੀ ਕੀਤੀ ਹੈ। 

 

ਸੀ.ਡੀ.ਐੱਨ. ਨੂੰ ਇੰਟਰਨੈੱਟ ਢਾਂਚੇ ਦੀ ਨੀਂਹ ਮੰਨਿਆ ਜਾਂਦਾ ਹੈ। ਸੀ.ਡੀ.ਐੱਨ. ਪ੍ਰੋਵਾਈਡਰ ਕੰਪਨੀਆਂ ਤਮਾਮ ਸਰਵਸ ਦੇ ਗਲੋਬਲ ਨੈੱਟਵਰਕ ਰਾਹੀਂ ਵੈੱਬ ਸਰਵਿਸ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੀਆਂ ਹਨ। ਜਿਨ੍ਹਾਂ ਵੈੱਬਸਾਈਟਾਂ ’ਚ ਸਮੱਸਿਆ ਆ ਰਹੀ ਹੈ ਉਨ੍ਹਾਂ ’ਚ 'Error 503 Service Unavailable' ਦਾ ਮੈਸੇਜ ਮਿਲ ਰਿਹਾ ਹੈ। ਉਥੇ ਹੀ ਫਾਸਟਲੀ ਨੇ ਕਿਹਾ ਹੈ ਕਿ ਉਹ ਇਸ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਆਊਟੇਜ ’ਚ ਅਜੇ ਤਕ ਕਿਸੇ ਤਰ੍ਹਾਂ ਦੇ ਸਾਈਬਰ ਹਮਲੇ ਦੀ ਕੋਈ ਪੁਸ਼ਟੀ ਨਹੀਂ ਹੋਈ। ਇਸ ਆਊਟੇਜ ਤੋਂ ਬਾਅਦ ਟਵਿੱਟਰ ’ਤੇ #InternetShutdown ਟ੍ਰੈਂਡ ਕਰਨ ਲੱਗਾ ਹੈ। 


author

Rakesh

Content Editor

Related News