ਪਹਿਲੀ ਮੇਕ ਇਨ ਇੰਡੀਆ ਗੇਮਿੰਗ ਸਮਾਰਟਵਾਚ ਲਾਂਚ, ਕੀਮਤ ਦੋ ਹਜ਼ਾਰ ਰੁਪੇ ਤੋਂ ਵੀ ਘੱਟ

Saturday, Aug 06, 2022 - 12:37 PM (IST)

ਪਹਿਲੀ ਮੇਕ ਇਨ ਇੰਡੀਆ ਗੇਮਿੰਗ ਸਮਾਰਟਵਾਚ ਲਾਂਚ, ਕੀਮਤ ਦੋ ਹਜ਼ਾਰ ਰੁਪੇ ਤੋਂ ਵੀ ਘੱਟ

ਗੈਜੇਟ ਡਸਕ– ਘਰੇਲੂ ਕੰਪਨੀ Gizmore ਨੇ ਆਪਣੀ ਨਵੀਂ ਸਮਾਰਟਵਾਚ Gizmore GIZFIT Ultra ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦੇ ਦਾਅਵੇ ਮੁਤਾਬਕ, Gizmore GIZFIT Ultra ਪਹਿਲੀ ਮੇਕ ਇਨ ਇੰਡੀਆ ਗੇਮਿੰਗ ਸਮਾਰਟਵਾਚ ਹੈ। ਇਸ ਸਮਾਰਟਵਾਚ ਦੀ ਵਿਕਰੀ ਵਿਸ਼ੇਸ਼ ਤੌਰ ’ਤੇ ਫਲਿਪਕਾਰਟ ’ਤੇ ਹੋਵੇਗੀ। 

Gizmore GIZFIT Ultra ਦੀ ਕੀਮਤ 5,999 ਰੁਪਏ ਹੈ ਪਰ ਫਲਿਪਕਾਰਟ ’ਤੇ 7 ਅਗਸਤ ਤੋਂ ਚਾਰ ਦਿਨਾਂ ਤਕ 1,799 ਰੁਪਏ ’ਚ ਖਰੀਦਣ ਦਾ ਮੌਕਾ ਮਿਲੇਗਾ ਅਤੇ ਉਸ ਤੋਂ ਬਾਅਦ ਇਸਦੀ ਕੀਮਤ 2,,699 ਰੁਪਏ ਹੋ ਜਾਵੇਗੀ। ਇਸ ਸਮਾਰਟਵਾਚ ’ਚ ਕਈ ਹੈਲਥ ਫੀਚਰਜ਼ ਵੀ ਦਿੱਤੇ ਗਏ ਹਨ ਜਿਨ੍ਹਾਂ ’ਚ ਹਾਰਟ ਰੇਟ ਟ੍ਰੈਕਿੰਗ ਤੋਂ ਲੈ ਕੇ ਬਲੱਡ ਆਕਸੀਜਨ ਟ੍ਰੈਕਿੰਗ ਤਕ ਸ਼ਾਮਿਲ ਹਨ। ਇਸ ਵਿਚ 60 ਸਪੋਰਟਸ ਮੋਡ ਦਿੱਤੇ ਗਏ ਹਨ। 

Gizmore GIZFIT Ultra ਦੇ ਨਾਲ ਏ.ਆਈ. ਵੌਇਸ ਸਰਚ ਇਨੇਬਲ ਬਲੂਟੁੱਥ ਕਾਲਿੰਗ ਦੀ ਸੁਵਿਧਾ ਦਿੱਤੀ ਗਈ ਹੈ। ਇਸ ਵਿਚ ਅਲੈਕਸਾ ਅਤੇ ਐਪਲ ਸਿਰੀ ਦਾ ਵੀ ਸਪੋਰਟ ਹੈ। Gizmore GIZFIT Ultra ਦੇ ਨਾਲ ਵਾਟਰ ਰੈਸਿਸਟੈਂਟ ਲਈ IP68 ਦੀ ਰੇਟਿੰਗ ਦਿੱਤੀ ਗਈ ਹੈ। 

GIZFIT Ultra ਤੁਹਾਡੇ ਲਈ ਸਿਰਫ ਸਮਾਰਟਵਾਚ ਹੀ ਨਹੀਂ ਸਗੋਂ ਇਕ ਗੇਮਿੰਗ ਗੈਜੇਟ ਵੀ ਹੋ ਸਕਦੀ ਹੈ। ਇਸ ਵਿਚ ਪ੍ਰੀ-ਇੰਸਟਾਲ ਕਈ ਗੇਮਾਂ ਮਿਲਣਗੀਆਂ। ਗੇਮਿੰਗ ਅਤੇ ਕਾਲਿੰਗ ਲਈ ਇਸ ਵਾਚ ’ਚ ਮਾਈਕ੍ਰੋਫੋਨ ਅਤੇ ਸਪੀਕਰ ਦਿੱਤੇ ਗਏ ਹਨ। ਸਮਾਰਟਵਾਚ ਦੀ ਬੈਟਰੀ ਨੂੰ ਲੈ ਕੇ 15 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 

ਇਸ ਸਮਾਰਟਵਾਚ ਦੇ ਨਾਲ ਮਲਟੀ ਸਕਰੀਨ ਦਾ ਵੀ ਸਪੋਰਟ ਹੈ। ਇਸ ਵਿਚ ਕਾਲ ਸਵਿੱਚਿੰਗ ਦੀ ਵੀ ਸੁਵਿਧਾ ਹੈ ਯਾਨੀ ਤੁਸੀਂ ਕਾਲ ਨੂੰ ਵਾਚ ’ਚੋਂ ਫੋਨ ਅਤੇ ਫੋਨ ’ਚੋਂ ਵਾਚ ’ਤੇ ਸਵਿੱਚ ਕਰ ਸਕਦੇ ਹੋ। ਇਸ ਵਾਚ ਨੂੰ ਗ੍ਰੇਅ ਬਰਗੰਡੀ ਅਤੇ ਕਾਲੇ ਰੰਗ ’ਚ ਖਰੀਦਿਆ ਜਾ ਸਕਦਾ ਹੈ। 


author

Rakesh

Content Editor

Related News