1500 ਰੁਪਏ ਤੋਂ ਵੀ ਘੱਟ ਕੀਮਤ ''ਚ ਲਾਂਚ ਹੋਈ ਵੱਡੀ ਡਿਸਪਲੇਅ ਵਾਲੀ ਸਟਾਈਲਿਸ਼ ਸਮਾਰਟਵਾਚ

Thursday, Apr 20, 2023 - 02:36 PM (IST)

1500 ਰੁਪਏ ਤੋਂ ਵੀ ਘੱਟ ਕੀਮਤ ''ਚ ਲਾਂਚ ਹੋਈ ਵੱਡੀ ਡਿਸਪਲੇਅ ਵਾਲੀ ਸਟਾਈਲਿਸ਼ ਸਮਾਰਟਵਾਚ

ਗੈਜੇਟ ਡੈਸਕ- ਘਰੇਲੂ ਕੰਪਨੀ Gizmore ਨੇ ਆਪਣੀ ਨਵੀਂ ਸਮਾਰਟਵਾਚ Gizmore Gizfit Flash ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। Gizfit Flash ਇਕ ਸਟਾਈਲਿਸ਼ ਕਿਫਾਇਤੀ ਸਮਾਰਟਵਾਚ ਹੈ। ਇਸ ਘੜੀ ਨੂੰ ਅਜਿਹੇ ਯੂਜ਼ਰਜ਼ ਨੂੰ ਧਿਆਨ 'ਚ ਰੱਖਦੇ ਹੋਏ ਪੇਸ਼ ਕੀਤਾ ਗਿਆ ਹੈ ਜੋ ਘੱਟ ਕੀਮਤ 'ਚ ਸਟਾਈਲਿਸ਼ ਸਮਾਰਟਵਾਚ ਦੀ ਭਾਲ 'ਚ ਹਨ। Gizmore Gizfit Flash ਦੀ ਕੀਮਤ 1,199 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ 21 ਅਪ੍ਰੈਲ ਤੋਂ ਫਲਿਪਕਾਰਟ 'ਤੇ ਹੋਣ ਵਾਲੀ ਹੈ।

Gizmore Gizfit Flash 'ਚ 1.85 ਇੰਚ ਦੀ ਸਕਰੀਨ ਹੈ ਅਤੇ ਮੈਟਲ ਬਾਡੀ ਦਿੱਤੀ ਗਈ ਹੈ। ਇਸ ਘੜੀ ਦੇ ਨਾਲ ਸਲੀਕ ਅਤੇ ਸਲਿਮ ਡਿਜ਼ਾਈਨ ਮਿਲਦਾ ਹੈ। ਇਸਦੀ ਬੈਟਰੀ ਨੂੰ ਲੈ ਕੇ 15 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ।

Gizmore Gizfit Flash ਦੀ ਡਿਸਪਲੇਅ ਦੀ ਪੀਕ ਬ੍ਰਾਈਟਨੈੱਸ 500 ਨਿਟਸ ਹੈ। ਇਸ ਵਿਚ ਬਲੂਟੁੱਥ ਕਾਲਿੰਗ ਦੀ ਵੀ ਸੁਵਿਧਾ ਦਿੱਤੀ ਗਈ ਹੈ। ਇਸ ਲਈ ਵਾਚ 'ਚ ਇਨਬਿਲਟ ਮਾਈਕ੍ਰੋਫੋਨ ਅਤੇ ਸਪੀਕਰ ਹਨ। ਇਸ ਵਾਚ ਰਾਹੀਂ ਹੀ ਤੁਸੀਂ ਫੋਨ ਕਾਲ ਕਰ ਸਕਦੇ ਹੋ ਅਤੇ ਕਾਲ ਰਿਸੀਵ ਵੀ ਕਰ ਸਕਦੇ ਹੋ।

Gizmore Gizfit Flash 'ਚ ਏ.ਆਈ. ਵੌਇਸ ਅਸਿਸਟੈਂਟ ਵੀ ਹੈ ਯਾਨੀ ਤੁਸੀਂ ਬੋਲ ਕੇ ਵੀ ਇਸ ਵਾਚ ਨੂੰ ਕੰਟਰੋਲ ਕਰ ਸਕਦੇ ਹੋ। ਇਸ ਵਿਚ ਐਪਲ ਸਿਰੀ ਅਤੇ ਗੂਗਲ ਅਸਿਸਟੈਂਟ ਦਾ ਵੀ ਸਪੋਰਟ ਹੈ। ਇਸ ਵਾਚ ਨੂੰ DaFIT ਐਪ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। 

ਇਸ ਸਮਾਰਟਵਾਚ 'ਚ ਹੈਲਥ ਫੀਚਰਜ਼ ਦੇ ਤੌਰ 'ਤੇ SpO2 ਮਾਨੀਟਰਿੰਗ, 24x7 ਹਾਰਟ ਰੇਟ ਮਾਨੀਟਰ, ਕੈਲਰੀ ਬਰਨ, ਪੀਰੀਅਡ ਟ੍ਰੈਕਿੰਗ ਅਤੇ ਸਲੀਪ ਟ੍ਰੈਕਿੰਗ ਵਰਗੇ ਫੀਚਰਜ਼ ਹਨ। ਵਾਟਰ ਰੈਸਿਸਟੈਂਟ ਲਈ ਵਾਚ ਨੂੰ ਆਈ.ਪੀ. 67 ਦੀ ਰੇਟਿੰਗ ਮਿਲੀ ਹੈ। ਇਸ ਵਾਚ ਦੇ ਨਾਲ ਕਲਾਊਡ ਆਧਾਰਿਤ ਵਾਚ ਫੇਸਿਜ਼ ਵੀ ਮਿਲਦੇ ਹਨ।


author

Rakesh

Content Editor

Related News