ਅੱਜ ਭਾਰਤ ''ਚ ਲਾਂਚ ਹੋਵੇਗਾ Gionee S6s ਸੈਲਫੀ ਸਮਰਾਟਫੋਨ
Monday, Aug 22, 2016 - 12:15 PM (IST)
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਸੋਮਵਾਰ ਨੂੰ ਨਵੀਂ ਦਿੱਲੀ ''ਚ ਹੋਣ ਵਾਲੇ ਇਕ ਇਵੈਂਟ ''ਚ ਆਪਣਾ ਨਵਾਂ ਸਮਾਰਟਫੋਨ ਜਿਓਨੀ S6s ਸੈਲਫੀ ਪੇਸ਼ ਕਰੇਗੀ। ਇਹ ਸਮਾਰਟਫੋਨ ਅੱਜ ਦੁਪਹਿਰ ਨੂੰ 12 ਵਜੇ ਇਵੈਂਟ ਦੌਰਾਨ ਪੇਸ਼ ਕੀਤਾ ਜਾਵੇਗਾ। ਕੰਪਨੀ ਵੱਲੋਂ ਇਸ ਤੋਂ ਪਹਿਲਾਂ ਇਕ ਟੀਜ਼ਰ ਜਾਰੀ ਕਰਕੇ ਆਉਣ ਵਾਲੇ ਸੈਲਫੀ ਫੋਕਸ ਸਮਾਰਟਫੋਨ ਬਾਰੇ ਜਾਣਕਾਰੀ ਦਿੱਤੀ ਗਈ। ਕੰਪਨੀ ਨੇ ਜਿਓਨੀ S6s ਸਮਾਰਟਫੋਨ ਦੇ ਨਾਂ ਨਾਲ ਆਉਣ ਵਾਲੇ ਇਸ ਫੋਨ ਦੇ ਡਿਜ਼ਾਈਨ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ।
ਕੰਪਨੀ ਵੱਲੋਂ ਜਾਰੀ ਕੀਤੀ ਗਈ ਜਿਓਨੀ S6s ਦੀ ਟੀਜ਼ਰ ਤਸਵੀਰ ''ਚ ਇਹ ਫੋਨ ਮੈਟਲ ਬਾਡੀ ਦਾ ਬਣਿਆ ਦਿਖਾਈ ਦੇ ਰਿਹਾ ਹੈ। ਇਸ ਫੋਨ ''ਚ ਘੱਟ ਰੌਸ਼ਨੀ ''ਚ ਬਿਹਤਰ ਸੈਲਫੀ ਲਈ ਫਰੰਟ ''ਚ ਫਲੈਸ਼ ਦਿੱਤੀ ਗਈ ਹੈ। ਫੋਨ ''ਚ ਅਲੱਗ ਤੋਂ ਕਪੈਸੀਟਿਵ ਨੈਵਿਗੇਸ਼ਨ ਬਟਨ ਹਨ ਅਤੇ ਰਿਅਰ ਪੈਨਲ ''ਤੇ ਇਕ ਫਿੰਗਰਪ੍ਰਿੰਟ ਸੈਂਸਰ ਵੀ ਹੈ। ਫਿਲਹਾਲ, ਜਿਓਨੀ ਦੇ ਇਸ ਫੋਨ ਬਾਰੇ ਹੋਰ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ ਪਰ ਜਲਦੀ ਹੀ ਇਸ ਬਾਰੇ ਹੋਰ ਖੁਲਾਸਾ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਜਿਓਨੀ S6 ਸਮਾਰਟਫੋਨ ਨੂੰ ਪਿਛਲੇ ਸਾਲ ਸਤੰਬਰ ''ਚ ਚੀਨ ''ਚ ਲਾਂਚ ਕੀਤਾ ਗਿਆ ਸੀ ਅਤੇ ਫਰਵਰੀ ''ਚ ਇਸ ਨੂੰ ਭਾਰਤ ''ਚ 19,999 ਰੁਪਏ ''ਚ ਪੇਸ਼ ਕੀਤਾ ਗਿਆ ਸੀ। ਜਿਓਨੀ ਐੱਸ6 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਹ 5.5-ਇੰਚ ਦੀ ਐੱਚ.ਡੀ. ਸੁਪਰ ਐਮੋਲੇਡ ਡਿਸਪਲੇ, 1.3 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ MT6753 ਪ੍ਰੋਸੈਸਰ, 3 ਜੀ.ਬੀ. ਰੈਮ ਅਤੇ ਐੱਲ.ਈ.ਡੀ. ਫਲੈਸ਼ ਦੇ ਨਾਲ 13MP ਦਾ ਆਟੋਫੋਕਸ ਰਿਅਰ ਕੈਮਰਾ, 5MP ਦਾ ਫਰੰਟ ਫੇਸਿੰਗ ਕੈਮਰਾ, 32 ਜੀ.ਬੀ. ਇੰਟਰਨਲ ਸਟੋਰੇਜ ਨੂੰ ਸਪੋਰਟ ਕਰਦਾ ਹੈ। ਇਸ ਸਮਾਰਟਫੋਨ ''ਚ 3150mAh ਪਾਵਰ ਦੀ ਬੈਟਰੀ ਦਿੱਤੀ ਗਈ ਹੈ।
