Gionee P7 ਸਮਾਰਟਫੋਨ ਨੂੰ ਮਿਲੀ ਓ.ਟੀ ਏ. ਅਪਡੇਟ ਦੇ ਨਾਲ ViLTE ਸਮੱਰਥਾ

06/19/2017 12:14:28 PM

ਜਲੰਧਰ- Gionee P7 ਨੂੰ ਭਾਰਤੀ ਬਜ਼ਾਰ ਦਸੰਬਰ 2016 'ਚ ਲਾਂਚ ਕੀਤਾ ਗਿਆ ਸੀ। ਜਿਸਦੀ ਕੀਮਤ 9,999 ਰੁਪਏ ਸੀ। ਇਸ ਸਮਾਰਟਫੋਨ 'ਚ ਕੁਨੈਕਟਵਿਟੀ ਆਪਸ਼ਨਜ਼ ਦੇ ਤੌਰ 'ਤੇ 4 ਜੀ. VoLTE ਸਪੋਟ ਦਿੱਤਾ ਗਿਆ ਹੈ। ਹੁਣ Gionee P7 ਨੂੰ ਓ.ਟੀ.ਏ. ਅਪਡੇਟ ਪ੍ਰਾਪਤ ਹੋਇਆ ਹੈ। ਜਿਸ ਦੇ ਬਾਅਦ ਇਸ ਸਮਾਰਟਫੋਨ 'ਚ ਸਿਰਫ ਵਾਇਸ ਕਾਲਿੰਗ ਹੀ ਨਹੀਂ ਵੀਡੀਓ ਕਾਲਿੰਗ ਦਾ ਵੀ ਬਿਹਤਰ ਅਨੁਭਵ ਲਿਆ ਜਾ ਸਕਦਾ ਹੈ। ਭਾਰਤ 'ਚ Gionee ਦੀ ਆਫਿਸ਼ੀਅਲ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ Gionee P7  ਨੂੰ ਓ.ਟੀ.ਏ. ਅਪਡੇਟ ਦੇ ਨਾਲ ViLTE  (Video over LTE)  ਸਮੱਰਥਾ ਵੀ ਦਿੱਤੀ ਗਈ ਹੈ। ਜਿਸਦੀ ਮਦਦ ਨਾਲ ਯੂਜ਼ਰਸ 4 ਜੀ ਨੈੱਟਵਰਕ 'ਤੇ ਬਿਨ੍ਹਾਂ ਕਿਸੇ ਸਮੱਸਿਆ ਦੇ ਵਾਇਸ ਕਾਲਿੰਗ ਸਹਿਤ ਵੀਡੀਓ ਕਾਲਿੰਗ ਦਾ ਲਾਭ ਵੀ ਲੈ ਸਕਦੇ ਹੈ ਇਸ ਦੇ ਇਲਾਵਾ ਇਸ ਸਮਾਰਟਫੋਨ ਨੂੰ ਉਰਦੂ ਭਾਸ਼ਾ ਦਾ ਵੀ ਸਪੋਟ ਦਿੱਤਾ ਗਿਆ ਹੈ।
Gionee P7 ਨੂੰ ਓ.ਟੀ.ਏ. ਅਪਡੇਟ 'ਚ ਹੋਰ ਵੀ ਕਈ ਨਵੇਂ ਫੀਚਰਸ ਅਤੇ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਜਿਸ 'ਚ ਨਵਾਂ ਬਿਊਟੀਪਲੱਸ ਐਪਲੀਕੇਸ਼ਨ ਅਤੇ ਸਿਰਫ ਇਕ ਬਟਨ ਦੀ ਮਦਦ ਨਾਲ ਤੁਹਾਡੇ ਪਸੰਦੀਦਾ ਐਪਸ ਨੂੰ ਐਕਸੈਸ ਕਰਨ ਦੀ ਸੁਵਿਧਾ ਹੈ ਇਸ 'ਚ ਮੂਡ ਵਾਲਪੇਪਾ, ਥੀਮ ਪਾਰਕ ਅਤੇ ਬਿਹਤਰ  GStore  ਵੀ ਸ਼ਾਮਿਲ ਹੈ ਫੋਨ 'ਚ ਕਈ ਐਪਸ ਵਰਗੇ ਯੂ.ਸੀ. ਬ੍ਰਾਊਜ਼ਰ , Xende, ਸਾਵਨ ਅਤੇ ਟਰੂਕਾਲਰ ਨੂੰ ਵੀ ਅਪਡੇਟ ਕੀਤਾ ਗਿਆ ਹੈ। Gionee P7  ਨੂੰ ਮਿਲੇ ਓ.ਟੀ.ਏ. ਅਪਡੇਟ ਦੇ ਬਾਅਦ ਨਵਾਂ  ਐਂਡਰਾਈਡ ਸਕਿਉਰਟੀ ਪੈਚ ਵੀ ਪ੍ਰਾਪਤ ਹੋਵੇਗਾ।
Gionee P7  'ਚ 1280*720 ਪਿਕਸਲ ਰੈਜ਼ੋਲੂਸ਼ਨ ਵਾਲਾ 5 ਇੰਚ ਦਾ ਐੱਚ.ਡੀ ਆਈ.ਪੀ.ਐੱਸ. ਡਿਸਪਲੇ ਦਿੱਤਾ ਗਿਆ ਹੈ। ਇਹ ਸਮਾਰਟਫੋਨ 1.3 ਗੀਗਾਹਰਟਜ਼ ਕਵਾਡਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ ਇਸ 'ਚ 2GB ਰੈਮ ਅਤੇ 16GB  ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸਦੇ ਇਲਾਵਾ ਮਾਈਕ੍ਰੋਐੱਸਡੀ ਕਾਰਡ ਦੇ ਮਾਧਿਅਮ ਨਾਲ 128GB ਤੱਕ ਐਕਸਪੈਂਡੇਬਲ ਡਾਟਾ ਸਟੋਰ ਕਰ ਸਕਦੇ ਹੈ। ਫੋਟੋਗ੍ਰਾਫੀ ਦੇ ਲਈ ਜਿਓਨੀ ਪੀ7 'ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਦੇ ਲਈ 2,300 ਐੱਮ.ਏ.ਐੱਚ ਦੀ ਬੈਟਰੀ ਦਿੱਤੀ ਗਈ ਹੈ ਕੁਨੈਕਟਵਿਟੀ ਦੇ ਲਈ Gionee P7  'ਚ ਡਿਊਲ ਸਿਮ ਸਪੋਟ , 4 ਜੀ VoLTE , ਵਾਈ-ਫਾਈ , ਬਲੂਟੁਥ ਅਤੇ ਹੁਣ 4 ਜੀ  ViLTE  ਸਪੋਟ ਉਪਲੱਬਧ ਹੈ।


Related News