ਸ਼ਾਨਦਾਰ ਫੀਚਰਜ਼ ਨਾਲ ਲਾਂਚ ਹੋਇਆ Gionee M12 Pro
Wednesday, Sep 09, 2020 - 04:00 PM (IST)
ਗੈਜੇਟ ਡੈਸਕ– ਜਿਓਨੀ ਨੇ ਘਰੇਲੂ ਬਾਜ਼ਾਰ ’ਚ ਆਪਣਾ ਨਵਾਂ ਸਮਾਰਟਫੋਨ Gionee M12 Pro ਲਾਂਚ ਕਰ ਦਿੱਤਾ ਹੈ। ਇਹ ਇਕ ਐਂਟਰੀ ਲੈਵਲ ਸੈਗਮੈਂਟ ਦਾ ਸਮਾਰਟਫੋਨ ਹੈ। ਇਸ ਫੋਨ ’ਚ 4,000mAh ਦੀ ਬੈਟਰੀ, ਮੀਡੀਆਟੈੱਕ ਪ੍ਰੋਸੈਸਰ ਅਤੇ ਮਲਟੀ-ਰੀਅਰ ਕੈਮਰਾ ਸੈੱਟਅਪ ਵਰਗੇ ਸ਼ਾਨਦਾਰ ਫੀਚਰ ਦਿੱਤੇ ਗਏ ਹਨ। ਵਾਈਟ ਅਤੇ ਬਲਿਊ ਗ੍ਰੇਡੀਐਂਟ ਫਿਨਿਸ਼ ਵਾਲਾ ਇਹ ਫੋਨ ਸਿੰਗਲ ਮਾਡਲ ’ਚ ਪੇਸ਼ ਕੀਤਾ ਗਿਆ ਹੈ। ਚੀਨ ’ਚ ਇਸ ਫੋਨ ਦੀ ਕੀਮਤ 700 ਯੁਆਨ (ਕਰੀਬ 7,500 ਰੁਪਏ) ਹੈ। ਫੋਨ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ’ਚ ਆਉਂਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫੋਨ ਭਾਰਤ ’ਚ ਵੀ ਜਲਦੀ ਹੀ ਲਾਂਚ ਹੋ ਸਕਦਾ ਹੈ।
Gionee M12 Pro ਦੇ ਫੀਚਰਜ਼
ਫੋਨ ’ਚ 720x1520 ਪਿਕਸਲ ਰੈਜ਼ੋਲਿਊਸ਼ਨ ਨਾਲ 6.2 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਵਾਟਰਡ੍ਰੋਪ ਸਟਾਈਲ ਨੌਚ ਅਤੇ 90.3 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਨਾਲ ਆਉਂਦੀ ਹੈ। 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਇਸ ਫੋਨ ’ਚ ਮੀਡੀਆਟੈੱਕ ਹੇਲੀਓ ਪੀ60 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 16 ਮੈਗਾਪਿਕਸਲ ਦਾ ਮੇਨ ਕੈਮਰਾ ਹੈ ਇਸ ਦੇ ਨਾਲ ਇਕ ਵੱਡਾ ਵਾਈਡ-ਐਂਗਲ ਸੈਂਸਰ ਅਤੇ ਇਕ ਮੈਕ੍ਰੋ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 13 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
ਫੋਨ ਨੂੰ ਪਾਵਰ ਦੇਣਲਈ ਇਸ ਵਿਚ 4,000mAh ਦੀ ਬੈਟਰੀ ਦਿੱਤੀ ਗਈ ਹੈ। ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਆਉਣ ਵਾਲੇ ਇਸ ਫੋਨ ’ਚ 3.5mm ਹੈੱਡਫੋਨ ਜੈੱਕ ਦਿੱਤਾ ਗਿਆ ਹੈ। ਡਿਊਲ ਸਪੀਕਰ ਨਾਲ ਆਉਣ ਵਾਲੇ ਇਸ ਫੋਨ ਦੇ ਸੱਜੇ ਪਾਸੇ ਵਾਲਿਊਮ ਅਤੇ ਪਾਵਰ ਬਟਨ ਮੌਜੂਦ ਹੈ। ਉਥੇ ਹੀ ਖੱਬੇ ਪਾਸੇ ਤੁਹਾਨੂੰ ਸਿਮ ਟ੍ਰੇਅ ਸਟਾਲ ਮਿਲੇਗਾ।