4010mAh ਦੀ ਦਮਦਾਰ ਬੈਟਰੀ ਦੇ ਨਾਲ ਅੱਜ ਭਾਰਤ ''ਚ ਲਾਂਚ ਹੋਵੇਗਾ Gionee A1
Tuesday, Mar 21, 2017 - 01:03 PM (IST)

ਜਲੰਧਰ- ਚੀਨ ਦੀ ਹੈਂਡਸੈੱਟ ਨਿਰਮਾਤਾ ਕੰਪਨੀ ਜਿਓਨੀ ਨੇ ਪਿਛਲੇ ਮਹੀਨੇ ਮੋਬਾਇਲ ਵਰਲਡ ਕਾਂਗਰਸ 2017 ''ਚ ਆਪਣੇ ਏ ਸੀਰੀਜ਼ ਦੇ ਸ਼ੁਰੂਆਤੀ ਸਮਾਰਟਫੋਨਜ਼ ਜਿਓਨੀ ਏ1 ਅਤੇ ਜਿਓਨੀ ਏ1 ਪਲੱਸ ਨੂੰ ਲਾਂਚ ਕੀਤਾ ਸੀ। ਕੰਪਨੀ ਅੱਜ ਇਸ ਸਮਾਰਟਫੋਨ ਨੂੰ ਭਾਰਤ ''ਚ ਲਾਂਚ ਕਰੇਗੀ। ਪਿਛਲੇ ਮਹੀਨੇ ਹੋਈ ਲਾਂਚਿੰਗ ਦੌਰਾਨ ਕੰਪਨੀ ਨੇ ਇਨ੍ਹਾਂ ਸਮਾਰਟਫੋਨ ਦੀ ਕੀਮਤ ਦਾ ਖੁਲਾਸਾ ਵੀ ਕੀਤਾ ਸੀ। ਜਿਓਨੀ ਏ1 ਦੀ ਕੀਮਤ 349 ਯੂਰੋ (ਕਰੀਬ 24,600 ਰੁਪਏ) ਜਦੋਂਕਿ ਜਿਓਨੀ ਏ1 ਪਲੱਸ ਦੀ ਕੀਮਤ 499 ਯੂਰੋ (ਕਰੀਬ 35,200 ਰੁਪਏ) ਦੱਸੀ ਸੀ।
ਫੀਚਰਜ਼ ਦੀ ਗੱਲ ਕਰੀਏ ਤਾਂ ਜਿਓਨੀ ਏ1 ''ਚ 5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਡਿਸਪਲੇ ਦੇ ਨਾਲ ਮੀਡੀਆਟੈੱਕ ਹੀਲੀਓ ਪੀ10 ਚਿੱਪਸੈੱਟ ਦਿੱਤਾ ਗਿਆ ਹੈ। ਇਸ ਫੋਨ ''ਚ 4ਜੀ.ਬੀ. ਰੈਮ ਅਤੇ 64ਜੀ.ਬੀ. ਦੀ ਇੰਟਰਨਲ ਸੋਟਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਜਿਓਨੀ ਏ1 ''ਚ 4010 ਐੱਮ.ਏ.ਐੱਚ. ਦੀ ਦਮਦਾਰ ਬੈਟਰੀ ਦਿੱਤੀ ਗਈ ਹੈ।
ਫੋਟੋਗ੍ਰਾਫੀ ਲਈ ਜਿਓਨੀ ਏ1 ''ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਹ ਹੈਂਡਸੈੱਟ ਐਂਡਰਾਇਡ 7.0 ਨੂਗਾ ''ਤੇ ਚੱਲਣ ਵਾਲਾ ਡਿਊਲ ਸਿਮ ਸਮਾਰਟਫੋਨ ਹੈ।