ਐਂਡ੍ਰਾਇਡ ਐਪ ਲਈ ਵਰਤੇ ਜਾ ਸਕਦੇ ਹਨ ਪ੍ਰੋਮੋ ਕੋਡਜ਼
Friday, Jan 15, 2016 - 02:50 PM (IST)

ਜਲੰਧਰ- ਕੀ ਤੁਸੀਂ ਕਦੀ ਕਿਸੇ ਐਂਡ੍ਰਾਇਡ ਡਵੈਪਲਰ ਦੇ ਪ੍ਰੋਮੋ ਕੋਡਜ਼ ਬਾਰੇ ਸੁਣਿਆ ਹੈ? ਕਿਉਂਕਿ ਗੂਗਲ ਨੇ ਹਾਲ ਹੀ ''ਚ ਇਕ ਨਵਾਂ ਫੀਚਰ ਪੇਸ਼ ਕੀਤਾ ਹੈ। ਐਂਡ੍ਰਾਇਡ ਫੋਰਮ ''ਤੇ ਇਕ ਪੋਸਟਰ ਦੁਆਰਾ ਗੂਗਲ ਦੇ ਡਵੈਲਪਰ ਕੰਸੋਲ ''ਤੇ ਇਕ ਪੇਜ਼ ਨੂੰ ਸਪੋਰਟ ਕੀਤਾ ਜਾ ਰਿਹਾ ਹੈ ਜੋ ਕੁਝ ਹਦਾਇਤਾਂ ''ਚ ਦੱਸੇਗਾ ਕਿ DEVS (Discrete Event System Specification) ਨਾਲ ਕੋਡਜ਼ ਨੂੰ ਕਿਵੇਂ ਬਣਾਇਆ ਜਾ ਸਕਦਾ ਹੈ ਅਤੇ ਉਹ ਆਪਣੇ ਐਪਸ ਲਈ ਇਨ੍ਹਾਂ ਦੀ ਵਰਤੋਂ ਕਿਵੇਂ ਕਰ ਸਕਦੇ ਹਨ।
ਪੇਜ਼ ''ਤੇ ਲਿਖਤ ਰੂਪ ''ਚ ਦਿੱਤੀ ਗਈ ਜਾਣਕਾਰੀ ਅਨੁਸਾਰ ਕੋਡਜ਼ ਦੀ ਵਰਤੋਂ ਐਪਸ ਨੂੰ ਖਰੀਦਣ ਲਈ ਕੀਤੀ ਜਾ ਸਕਦੀ ਹੈ ਪਰ ਐਪ ਦੀ ਸਬਸਕ੍ਰਿਪਸ਼ਨ ਲਈ ਭੁਗਤਾਨ ਕਰਨ ਦੀ ਲੋੜ ਨਹੀਂ ਹੋਵੇਗੀ। ਡਵੈਲਪਰਜ਼ ਇਕ ਤਿਮਾਹੀ ''ਚ ਸਿਰਫ 500 ਕੋਡਜ਼ ਹੀ ਤਿਆਰ ਕਰ ਸਕਦੇ ਹਨ ਜਿਨ੍ਹਾਂ ਨੂੰ ਅੱਗੇ ਨਹੀਂ ਲਿਆਂਦਾ ਜਾ ਸਕਦਾ ਅਤੇ ਇਸ ਦੀ ਮਿਆਦੀ ਤਰੀਕ ਵੀ ਸੈੱਟ ਕੀਤੀ ਜਾ ਸਕਦੀ ਹੈ।