ਸਮਾਰਟਫੋਨ ਨੂੰ ਮਿਲੇ 7 ਸਾਲਾਂ ਤਕ ਅਪਡੇਟ, ਇਸ ਦੇਸ਼ ਦੀ ਸਰਕਾਰ ਨੇ ਕੀਤੀ ਮੰਗ
Monday, Sep 06, 2021 - 02:43 PM (IST)

ਗੈਜੇਟ ਡੈਸਕ– ਗੈਜੇਟਸ ਨੂੰ ਸਮੇਂ-ਸਮੇਂ ’ਤੇ ਸਕਿਓਰਿਟੀ ਅਪਡੇਟ ਮਿਲਣੇ ਬਹੁਤ ਜ਼ਰੂਰੀ ਹੁੰਦੇ ਹਨ ਕਿਉਂਕਿ ਇਨ੍ਹਾਂ ਦੀ ਮਦਦ ਨਾਲ ਪ੍ਰੋਡਕਟ ਦੀ ਪਰਫਾਰਮੈਂਸ ਅਤੇ ਸਕਿਓਰਿਟੀ ਨੂੰ ਵਧਾਇਆ ਜਾ ਸਕਦਾ ਹੈ। ਸਮਾਰਟਫੋਨ, ਸਮਾਰਟਵਾਚ, ਸਮਾਰਟ ਬੈਂਡ ਅਤੇ ਕਈ ਈਅਰਬਡਸ ਨੂੰ ਕੁਝ ਮਹੀਨਿਆਂ ’ਚ ਸਿਰਫ ਇਕ ਵਾਰ ਹੀ ਅਪਡੇਟ ਮਿਲਦੀ ਹੈ। ਫਿਲਹਾਲ ਮੋਬਾਇਲ ਕੰਪਨੀਆਂ ਆਪਣੇ ਸਮਾਰਟਫੋਨਾਂ ’ਤੇ 2 ਸਾਲ ਜਾਂ 3 ਸਾਲ ਸਕਿਓਰਿਟੀ ਅਤੇ ਸਾਫਟਵੇਅਰ ਅਪਡੇਟ ਦੇ ਰਹੀਆਂ ਹਨ ਪਰ ਹੁਣ ਇਕ ਦੇਸ਼ ਨੇ ਸ਼ਾਨਦਾਰ ਪਹਿਲੇ ਕਰਦੇ ਹੋਏ 7 ਸਾਲਾਂ ਤਕ ਲਈ ਇਸ ਤਰ੍ਹਾਂ ਦੇ ਅਪਡੇਟਸ ਦੀ ਮੰਗ ਕੀਤੀ ਹੈ।
ਸੈਮਸੰਗ ਅਤੇ ਵਨਪਲੱਸ ਵਰਗੀਆਂ ਪ੍ਰਸਿੱਧ ਕੰਪਨੀਆਂ ਕਰੀਬ ਦੋ ਸਾਲਾਂ ਲਈ ਸਮਾਰਟਫੋਨਾਂ ’ਤੇ ਅਪਡੇਟ ਦਿੰਦੀਆਂ ਹਨ ਅਤੇ ਕੁਝ ਕੰਪਨੀਆਂ ਤਾਂ ਅਪਡੇਟ ਦਿੰਦੀਆਂ ਹੀ ਨਹੀਂ ਹਨ। ਅਜਿਹੇ ’ਚ ਜਰਮਨੀ ਦੀ ਸਰਕਾਰ ਮੋਬਾਇਲ ਕੰਪਨੀਆਂ ਦੀ ਇਸ ਅਪਡੇਟ ਦੀ ਮਿਆਦ ਤੋਂ ਖੁਸ਼ ਨਹੀਂ ਹਨ ਅਤੇ ਗੈਜੇਟਸ ਲਈ ਘੱਟੋ-ਘੱਟ 7 ਸਾਲਾਂ ਤਕ ਅਪਡੇਟ ਚਾਹੁੰਦੀਆਂ ਹਨ। ਸਰਕਾਰ ਨੇ ਯੂਰਪੀ ਕਮਿਸ਼ਨ ਨੂੰ ਕਿਹਾ ਹੈ ਕਿ ਕਿਸੇ ਵੀ ਗੈਜੇਟ ਨੂੰ 7 ਸਾਲਾਂ ਤਕ ਅਪਡੇਟ ਮਿਲਣੀ ਚਾਹੀਦੀ ਹੈ। ਜਰਮਨੀ ਦੀ ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਪ੍ਰੋਡਕਟ ਦੀ ਲਾਈਫ ਵਧੇਗੀ ਅਤੇ ਗਾਹਕਾਂ ’ਤੇ ਵੀ ਵਾਰ-ਵਾਰ ਨਵੇਂ ਗੇਜੇਟ ਖਰੀਦਣ ਦਾ ਭਾਰ ਨਹੀਂ ਪਵੇਗਾ।