Geneva Motor Show : 900 ਤੋਂ ਜ਼ਿਆਦਾ ਗੱਡੀਆਂ ਹੋਣਗੀਆਂ ਸ਼ੋਕੇਸ
Wednesday, Mar 06, 2019 - 01:57 AM (IST)

ਆਟੋ ਡੈਸਕ-ਜਿਨੇਵਾ ਮੋਟਰ ਸ਼ੋਅ ਨੂੰ ਸਵਿਟਜ਼ਰਲੈਂਡ 'ਚ 7 ਤੋਂ 17 ਮਾਰਚ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਆਟੋ ਸ਼ੋਅ ਦੇ 89ਵੇਂ ਵਰਜ਼ਨ ਨੂੰ ਸਭ ਤੋਂ ਪਹਿਲੇ ਮੀਡੀਆ ਲਈ 5 ਤੋਂ 6 ਮਾਰਚ ਨੂੰ ਪਲੈਕਸਪੋ ਕਨਵੈਂਸ਼ਨ ਸੈਂਟਰ 'ਚ ਖੋਲਿਆ ਗਿਆ ਹੈ। ਇਸ ਈਵੈਂਟ ਦੌਰਾਨ 96 ਕਾਰ ਨਿਰਮਾਤਾ ਕੰਪਨੀਆਂ ਅਤੇ 88 ਕੰਪੋਨੈਂਟ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਇਸ ਵਾਰ 7 ਲੱਖ ਲੋਕਾਂ ਦੀ ਸ਼ੋਅ ਪਹੁੰਚਣ ਦੀ ਉਮੀਦ ਹੈ ਜੋ ਕਿ ਪਿਛਲੇ ਸਾਲ ਦੇ 6 ਲੱਖ 60 ਹਜ਼ਾਰ ਦੇ ਮੁਕਾਬਲੇ ਜ਼ਿਆਦਾ ਹੈ।
ਵਾਕਸਵੈਗਨ ਨੇ ਦਿਖਾਈ ਸੁਪਰ ਕਿਊਟ ਇਲੈਕਟ੍ਰਿਕ Dune Buggy ਕਾਰ
ਪਹਿਲੇ ਪ੍ਰੈੱਸ ਡੇਅ 'ਚ ਵਾਕਸਵੈਗਨ ਨੇ ਆਪਣੀ ਸਭ ਤੋਂ ਛੋਟੀ ਇਲੈਕਟ੍ਰਿਕ ਡੂਨ ਬੁੱਗੀ ਕਾਰ ਨੂੰ ਸ਼ੋਕੇਸ ਕੀਤਾ ਹੈ। ਇਸ 2 ਸੀਟਰ ਕਾਰ ਦੇ ਡਿਜ਼ਾਈਨ ਨੂੰ ਕਾਫੀ ਛੋਟਾ ਰੱਖਿਆ ਗਿਆ ਹੈ ਉੱਥੇ ਇਸ 'ਚ ਵਾਟਰ ਰਜਿਸਟੈਂਟ ਲੈਦਰ ਇੰਟੀਰੀਅਰ ਲੱਗਿਆ ਹੈ। ਕਾਰ 'ਚ 62-kWh ਸਮਰੱਥਾ ਦੀ ਬੈਟਰੀ ਪੈਕ ਨੂੰ ਲਗਾਇਆ ਗਿਆ ਹੈ ਜਿਸ ਨੂੰ ਇਕ ਵਾਰ ਫੁੱਲ ਚਾਰਜ ਕਰਕੇ 250 ਕਿਲੋਮੀਟਰ ਤੱਕ ਦਾ ਰਸਤਾ ਤੈਅ ਕੀਤਾ ਜਾ ਸਕਦਾ ਹੈ।
- 7.2 ਸੈਕਿੰਡ ਫੜੇਗੀ 0 ਤੋਂ 100 ਦੀ ਸਪੀਡ
- 160 km/h ਦੀ ਟਾਪ ਸਪੀਡ
ਪੇਸ਼ ਹੋਈ ਸਭ ਤੋਂ ਪਾਵਰਫੁੱਲ ਇਲੈਕਟ੍ਰਿਕ ਕਾਰ, 1900 ਹਾਰਸਪਾਵਰ ਦੀ ਤਾਕਤ
ਸਿਰਫ 2 ਸੈਕਿੰਡ 'ਚ ਫੜ੍ਹੇਗੀ 0 ਤੋਂ 100 ਦੀ ਸਪੀਡ
ਇਤਾਲਵੀ ਹਾਈਪਰਕਾਰ ਨਿਰਮਾਤਾ ਕੰਪਨੀ Pininfarina ਨੇ ਨਵੀਂ ਜਨਰੇਸ਼ਨ ਦੀ ਸਭ ਤੋਂ ਪਾਵਰਫੁੱਲ ਇਲੈਕਟ੍ਰਿਕ ਕਾਰ ਨੂੰ ਜਿਨੇਵਾ ਮੋਟਰ ਸ਼ੋਅ ਦੌਰਾਨ ਸ਼ੋਕੇਸ ਕੀਤਾ ਹੈ। ਕਾਰ ਦੇ ਡਿਜ਼ਾਈਨ ਨੂੰ ਕਾਫੀ ਅਗ੍ਰੈਸਿਵ ਰੱਖਿਆ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ Battista ਕਾਰ 1900 ਹਾਰਸਪਾਵਰ ਦੀ ਤਾਕਤ ਪੈਦਾ ਕਰਦੀ ਹੈ ਅਤੇ 350 km/h ਦੀ ਟਾਪ ਸਪੀਡ ਤੱਕ ਆਸਾਨੀ ਨਾਲ ਪਹੁੰਚ ਜਾਂਦੀ ਹੈ।
ਬੈਟਰੀ | 120 kWh |
ਰੇਂਜ | 450 km |
ਇਕ ਚਾਰਜ 'ਚ 500Km ਤੱਕ ਚੱਲੇਗੀ Q4 E-Tron
ਆਡੀ ਨੇ ਆਪਣੀ ਸਭ ਤੋਂ ਲਾਜਵਾਬ ਇਲੈਕਟ੍ਰਿਕ SUV ਨੂੰ ਜਿਨੇਵਾ ਆਟੋ ਸ਼ੋਅ 'ਚ ਸ਼ੋਕੇਸ ਕੀਤਾ ਹੈ ਜੋ ਇਕ ਵਾਰ ਫੁੱਲ ਚਾਰਜ ਹੋ ਕੇ 450 ਕਿਲੋਮੀਟਰ ਤੱਕ ਦਾ ਰਸਤਾ ਤੈਅ ਕਰ ਸਕਦੀ ਹੈ। ਇਸ ਦੀ ਪ੍ਰੋਡਕਸ਼ਨ ਸਾਲ 2020 ਤੋਂ ਸ਼ੁਰੂ ਹੋਵੇਗੀ।
ਟੈਸਲਾ ਮਾਡਲ 3 ਨੂੰ ਸਖਤ ਟੱਕਰ ਦੇਵੇਗੀ ਵਾਲਵੋ ਪੋਲਸਟਾਰ 2
ਈਵੈਂਟ 'ਚ ਵਾਲਵੋ ਨੇ ਟੈਸਲਾ ਮਾਡਲ 3 ਦੀ ਟੱਕਰ 'ਚ ਪੋਲਸਟਾਰ 2 ਲਾਂਟ ਕੀਤਾ ਹੈ। ਇਕ ਚਾਰਜ 'ਚ ਇਹ ਕਾਰ 480 ਕਿਲੋਮੀਟਰ ਤੱਕ ਦਾ ਰਸਤਾ ਤੈਅ ਕਰ ਸਕਦੀ ਹੈ ਅਤੇ 0 ਤੋਂ 100kmph ਦੀ ਸਪੀਡ ਸਿਰਫ 5 ਸੈਕਿੰਡ 'ਚ ਫੜ੍ਹਦੀ ਹੈ।