Stanford ਨੇ ਮਨੁੱਖ ਨੂੰ ਬਣਾ ਦਿੱਤਾ Spider-Man!

Thursday, Jan 28, 2016 - 04:14 PM (IST)

Stanford ਨੇ ਮਨੁੱਖ ਨੂੰ ਬਣਾ ਦਿੱਤਾ Spider-Man!

ਜਲੰਧਰ- ਤਕਨੀਕੀ ਦੁਨੀਆਂ ''ਚ ਮਨੁੱਖੀ ਸੁਪਨਿਆਂ ਦਾ ਕਾਫੀ ਮਹੱਤਵ ਹੈ ਅਤੇ ਟੈਕਨਾਲੋਜੀ ਸੁਪਨੇ ਤੋੜਨ ਦੀ ਬਜਾਏ ਪੂਰੇ ਕਰਨ ''ਚ ਵਿਸ਼ਵਾਸ਼ ਰੱਖਦੀ ਹੈ। ਪਿਛਲੇ ਹਫਤੇ ਯੂਨੀਵਰਸਿਟੀ ਆਫ ਕੈਮਬਰਿਜ ਸੱਟਡੀ ਦੇ ਨਤੀਜੇ ਵਜੋਂ ਇਕ ਖਬਰ ਅਨੁਸਾਰ ਸਪਾਈਡਰ ਮੈਨ ਦੀ ਤਰ੍ਹਾਂ ਕੰਧਾਂ ''ਤੇ ਚੜਨ ਦੀ ਯੋਗਤਾ ਮਾਨਵਤਾ ਲਈ ਅਸੰਭਵ ਦੱਸੀ ਗਈ ਸੀ। ਉਨ੍ਹਾਂ ਦੇ ਅਨੁਸਾਰ ਸਟਿਕੀ ਪੈਡਸ ਨੂੰ ਜ਼ਿਆਦਾ ਭਾਰ ਚੁੱਕਣ ਲਈ ਕ੍ਰਮਵਾਰ ਸਕੇਲ ਅੱਪ ਕਰਨ ਦੀ ਲੋੜ ਹੈ ਅਤੇ ਇਸੇ ਤਰ੍ਹਾਂ ਇਕ ਨਤੀਜੇ ਵਜੋਂ ਦੱਸਿਆ ਗਿਆ ਸੀ ਕਿ ਇਕ ਛਿਪਕਲੀ ਦਾ ਆਕਾਰ ਲੰਬੇ ਰੋਕ ਚੜਨ ਵਾਲੇ ਜੀਵ ਦੇ ਤੌਰ ''ਤੇ ਵੱਡਾ ਹੋ ਸਕਦਾ ਹੈ ਪਰ ਹੁਣ Elliot Hawkes ਨੇ ਯੂ-ਟਿਊਬ ''ਤੇ ਸਟੀਫਨ ਕੋਲਬੈੱਟ ਦੇ ਕਲਾਈਂਬਿੰਗ ਸਕਿਲਜ਼ ਨੂੰ ਦੇਖਦੇ ਹੋਏ ''Gecko Glove'' ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਦੇ ਕਹਿਣ ਅਨੁਸਾਰ ''ਭਾਰ ਨੂੰ ਕਿਵੇਂ ਵੰਡਿਆ ਜਾਵੇ ਇਸ ਬਾਰੇ ''ਚ ਹੁਸ਼ਿਆਰ ਬਣੋ।'' ਹਾਕਸ ਸ਼ੋਅ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਨੁੱਖ ਵੀ ਸ਼ੀਸ਼ੇ ਦੀ ਕੰਧ ''ਤੇ ਚੜ ਸਕਦਾ ਹੈ।

   ਸਟੈਂਡਫੋਰਡ ਨੇ ''Gecko Glove'' ਨਾਂ ਦੀ ਇਕ ਅਜਿਹੀ ਪ੍ਰਕਿਰਿਆ ਨੂੰ ਤਿਆਰ ਕੀਤਾ ਹੈ ਜੋ ਭਾਰ ਨੂੰ ਸਾਰੇ ਪੈਚਸ ''ਤੇ ਬਰਾਬਰ ਬਣਾਈ ਰੱਖਦਾ ਹੈ। ਇਕ ਵਿਅਕਤੀ ਨੂੰ ਸ਼ੀਸ਼ੇ ਦੀ ਕੰਧ ''ਤੇ ਚੜਨ ਲਈ ਇਹ ਪ੍ਰਕਿਰਿਆ ਕਾਫੀ ਹੈ। ਇਸ ਦੇ ਹਰ ਪੈਚ ''ਚ 24 ਗੂੰਦ ਦੀਆਂ ਟਾਈਲਾਂ ਹਨ, ਹਰ ਇਕ ਨੂੰ ਛੋਟੇ ਸਾਵਟੂਥ ਸ਼ੇਪਡ ਨੈਨੋਫਾਇਬਰ ਨਾਲ ਕਵਰ ਕੀਤਾ ਗਿਆ ਹੈ ਜੋ ਅਸਲ ''ਚ ਚਿਪਕਣ ਦਾ ਕੰਮ ਕਰਦੀਆਂ ਹਨ ਪਰ ਇਨ੍ਹਾਂ ਨੂੰ ਸਹੀ ਦਿਸ਼ਾ ''ਚ ਲਿਜਾਣ ਲਈ ਹਿਲਾਇਆ ਜਾ ਸਕਦਾ ਹੈ। ਇਹ ਆਕਾਰ ਧਾਤੂ ਸਪਰਿੰਗ ਵੱਖਰੀ ਤਰ੍ਹਾਂ ਨਾਲ ਕੰਮ ਕਰਦੇ ਹਨ ਜੋ ਕਿ ਖਿੱਚਣ ''ਤੇ ਵੀ ਆਰਾਮਦਾਇਕ ਹੁੰਦੇ ਹਨ। ਟੀਮ ਦਾ ਦਾਅਵਾ ਹੈ ਕਿ ਇਨ੍ਹਾਂ ਦੀ ਇਹ ਤਕਨੀਕ 2,000 ਪੌਂਡ ਤੱਕ ਦਾ ਵਜ਼ਨ ਸਹਿ ਸਕਦੀ ਹੈ। 


Related News