Garmin ਨੇ ਲਾਂਚ ਕੀਤੀ ਨਵੀਂ ਸਮਾਰਟਵਾਚ, 7 ਦਿਨਾਂ ਤਕ ਚੱਲੇਗੀ ਬੈਟਰੀ

09/19/2020 4:55:26 PM

ਗੈਜੇਟ ਡੈਸਕ- ਅਮਰੀਕੀ ਬਾਜ਼ਾਰ 'ਚ ਗਾਰਮਿਨ ਨੇ ਆਪਣੀ ਨਵੀਂ ਸਮਾਰਟਵਾਚ Garmin Forerunner 745 ਲਾਂਚ ਕਰ ਦਿੱਤੀ ਹੈ। ਇਹ ਕੰਪਨੀ ਦੀ ਇਕ ਪ੍ਰੀਮੀਅਮ ਸਮਾਰਟਵਾਚ ਹੈ ਜਿਸ ਵਿਚ 1.2 ਇੰਚ ਦੀ ਕਲਰ ਡਿਸਪਲੇਅ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਵਾਚ ਦੀ ਬੈਟਰੀ 7 ਦਿਨਾਂ ਤਕ ਚੱਲੇਗੀ। 

ਇਸ ਵਿਚ ਬੈਰੋਮੀਟਰ, ਗਲੋਨਾਸ, ਥਰਮੋਮੀਟਰ, ਹਾਰਟ ਰੇਟ ਮਾਨੀਟਰਿੰਗ, ਬਲੱਡ ਆਕਸੀਜਨ ਸੈਂਸਰ, ਸਟ੍ਰੈਸ ਟ੍ਰੈਕਿੰਗ, ਸਲੀਪ ਮਾਨੀਟਰਿੰਗ ਅਤੇ ਮੈਂਸਟਰੂਅਲ ਸਾਈਕਲਿੰਗ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਵਾਚ 'ਚ ਜਿਮ ਐਕਟੀਵਿਟੀ ਟੜੈਕਰ, ਕਾਰਡੀਓ ਵਰਕਆਊਟ ਅਤੇ ਯੋਗ ਵਰਗੇ ਟ੍ਰੈਕ ਵੀ ਮੌਜੂਦ ਹਨ। ਇਸ ਵਾਚ ਦੀ ਕੀਮਤ 499 ਡਾਲਰ (ਕਰੀਬ 36,700 ਰੁਪਏ) ਹੈ। ਇਸ ਦੀ ਵਿਕਰੀ ਅਮਰੀਕੀ ਬਾਜ਼ਾਰ 'ਚ ਕੰਪਨੀ ਦੀ ਵੈੱਬਸਾਈਟ 'ਤੇ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਮਾਰਟਵਾਚ ਨੇਮਲੀ ਬਲੈਕ, ਮੈਗਮਾ ਰੈੱਡ, ਨੀਓ ਟ੍ਰੋਪਿਕ ਅਤੇ ਵਾਈਟਸਟੋਨ ਵਰਗੇ ਚਾਰ ਰੰਗਾਂ 'ਚ ਉਪਲੱਬਧ ਹੈ। ਫਿਲਹਾਲ ਇਸ ਵਾਚ ਨੂੰ ਭਾਰਤ 'ਚ ਕਦੋਂ ਤੋਂ ਉਪਲੱਬਧ ਕੀਤਾ ਜਾਵੇਗਾ, ਇਸ ਦੀ ਕੋਈ ਜਾਣਕਾਰੀ ਨਹੀਂ ਹੈ। 

Garmin Forerunner 745 ਦੇ ਫੀਚਰਜ਼
ਡਿਸਪਲੇਅ    - 1.2 ਇੰਚ ਦੀ ਕਲਰਡ ਟੱਚ ਸਕਰੀਨ 240x240 ਪਿਕਸਲ
ਪ੍ਰੋਟੈਕਸ਼ਨ    - ਕਾਰਨਿੰਗ ਗੋਰਿਲਾ ਗਲਾਸ DX
ਖ਼ਾਸ ਫੀਚਰਜ਼    - ਵਾਟਰ ਰੈਸਿਸਟੈਂਟ (5 ATM ਦੀ ਰੇਟਿੰਗ), ਇਨਬਿਲਟ ਜੀ.ਪੀ.ਐੱਸ. ਦੀ ਸੁਪੋਰਟ
ਓ.ਐੱਸ.    - ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਾਂ 'ਤੇ ਕਰ ਸਕਦੇ ਹੋ ਇਸਤੇਮਾਲ
ਕੁਨੈਕਟੀਵਿਟੀ    - ਬਲੂਟੂਥ, ਵਾਈ-ਫਾਈ
ਭਾਰ    - 47 ਗ੍ਰਾਮ


Rakesh

Content Editor

Related News