ਗਣੇਸ਼ ਚਤੁਰਥੀ ''ਤੇ ਇੰਝ ਭੇਜੋ ਵਟਸਐਪ ਸਟੀਕਰ, ਇਹ ਹੈ ਪੈਕੇਜ ਡਾਊਨਲੋਡ ਕਰਨ ਦਾ ਤਰੀਕਾ

Friday, Sep 06, 2024 - 04:51 PM (IST)

ਗਣੇਸ਼ ਚਤੁਰਥੀ ''ਤੇ ਇੰਝ ਭੇਜੋ ਵਟਸਐਪ ਸਟੀਕਰ, ਇਹ ਹੈ ਪੈਕੇਜ ਡਾਊਨਲੋਡ ਕਰਨ ਦਾ ਤਰੀਕਾ

ਗੈਜੇਟ ਡੈਸਕ- ਗਣੇਸ਼ ਚਤੁਰਥੀ ਭਾਰਤ 'ਚ ਇਕ ਵਿਆਪਕ ਰੂਪ ਨਾਲ ਮਨਾਇਆ ਜਾਣ ਵਾਲਾ ਹਿੰਦੂ ਤਿਉਹਾਰ ਹੈ। ਇਹ ਮੁੱਖ ਰੂਪ ਨਾਲ ਦੇਸ਼ ਦੇ ਦੱਖਣੀ ਭਾਗਾਂ, ਖਾਸ ਕਰਕੇ ਮਹਾਰਾਸ਼ਟਰ 'ਚ ਹਰ ਸਾਲ ਮਨਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਗਣੇਸ਼ ਦਾ ਜਨਮ ਦੁਪਹਿਰ ਦੇ ਸਮੇਂ ਹੋਇਆ ਸੀ, ਇਸੇ ਕਾਰਨ ਗਣੇਸ਼ ਪੂਜਾ ਦੀ ਪਰੰਪਰਾ ਦੁਪਹਿਰ ਨੂੰ ਹੁੰਦੀ ਹੈ। ਇਸ ਸਾਲ 10 ਦਿਨਾਂ ਤਿਉਹਾਰ 7 ਸਤੰਬਰ 2024 ਤੋਂ ਸ਼ੁਰੂ ਹੋ ਰਿਹਾ ਹੈ ਅਤੇ 17 ਨੂੰ ਖਤਮ ਹੋਵੇਗਾ।

ਇਸ ਖਾਸ ਮੌਕੇ 'ਤੇ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਕ੍ਰਿਏਟਿਵ ਸਟੀਕਰਜ਼ ਸ਼ੇਅਰ ਕਰਨਾ ਪਸੰਦ ਕਰਦੇ ਹਨ। ਅੱਜ ਕਮਿਊਨੀਕੇਸ਼ਨ ਲਈ ਸਭ ਤੋਂ ਜ਼ਿਆਦਾ ਵਟਸਐਪ ਦਾ ਇਸਤੇਮਾਲ ਹੋ ਰਿਹਾ ਹੈ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਲੋਕ ਸਟੀਕਰ ਵੀ ਵਟਸਐਪ ਰਾਹੀਂ ਹੀ ਭੇਜਣਗੇ।

ਵਟਸਐਪ 'ਤੇ ਤੁਸੀਂ ਕਈ ਜੀ.ਆਈ.ਐੱਫ., ਡੂਡਲਸ, ਸਟੀਕਰਜ਼ ਅਤੇ ਹੋਰ ਐਨੀਮੇਟਿਡ ਸਟੀਕਰ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹਨ। ਜੇਕਰ ਤੁਸੀਂ ਗਣੇਸ਼ ਚਤੁਰਥੀ 2024 'ਤੇ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਵਧਾਈ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਥਰਡ-ਪਾਰਟੀ ਵਟਸਐਪ ਸਟੀਕਰ ਐਪ ਰਾਹੀਂ ਸਟੀਕਰ ਭੇਜ ਸਕਦੇ ਹੋ। ਆਏ ਜਾਣਦੇ ਹਾਂ ਤਰੀਕਾ।

ਗਣੇਸ਼ ਚਤੁਰਥੀ 2024 'ਤੇ ਵਟਸਐਪ ਸਟੀਕਰ ਡਾਊਨਲੋਡ ਅਤੇ ਭੇਜਣ ਦਾ ਤਰੀਕਾ

- ਸਭ ਤੋਂ ਪਹਿਲਾਂ ਆਪਣੇ ਐਂਡਰਾਇਡ ਡਿਵਾਈਸ 'ਤੇ ਪਲੇਅ ਸਟੋਰ 'ਤੇ ਜਾਓ ਅਤੇ 'Ganesh Chaturthi 2024 WhatsApp stickers' ਸਰਚ ਕਰੋ।

- ਕਈ ਥਰਡ-ਪਾਰਟੀ ਐਪ ਤੁਹਾਡੇ ਸਾਹਮਣੇ ਆਉਣਗੇ। ਤੁਸੀਂ ਉਨ੍ਹਾਂ 'ਚੋਂ ਆਪਣੀ ਪਸੰਦ ਦਾ ਐਪ ਚੁਣ ਕੇ ਉਸ ਨੂੰ ਡਾਊਨਲੋਡ ਕਰ ਸਕਦੇ ਹੋ।

- ਆਈ.ਓ.ਐੱਸ. ਡਿਵਾਈਸ 'ਤੇ ਬਹੁਤ ਸਾਰੇ ਥਰਡ-ਪਾਰਟੀ ਐਪਸ ਨਹੀਂ ਚਲਦੇ, ਇਸ ਲਈ ਤੁਸੀਂ ਆਪਣੇ ਡਿਵਾਈਸ 'ਤੇ ਐਪਲ ਸਟੋਰ ਤੋਂ sticker.ly ਡਾਊਨਲੋਡ ਕਰ ਸਕਦੇ ਹੋ।

- ਇਕ ਵਾਰ ਤੁਹਾਡੇ ਐਂਡਰਾਇਡ ਜਾਂ ਆਈ.ਓ.ਐੱਸ. ਡਿਵਾਈਸ 'ਚ ਇੰਸਟਾਲ ਹੋ ਜਾਣ ਤੋਂ ਬਾਅਦ ਐਪ ਨੂੰ ਖੋਲ੍ਹ ਕੇ ਤੁਸੀਂ ਸਟੀਕਰ ਭੇਜ ਸਕੋਗੇ। 

- ਸਟੀਕਰਜ਼ ਦੀ ਲਿਸਟ 'ਚ ਤੁਹਾਨੂੰ ਗਣੇਸ਼ ਚਤੁਰਥੀ ਨਾਲ ਸੰਬੰਧਿਤ ਸਟੀਕਰ ਪੈਕਸ ਦੀ ਸੂਚੀ ਦਿਖਾਈ ਦੇਵੇਗੀ।


author

Rakesh

Content Editor

Related News