ਇਸ ਨਵੇਂ ਅਪਡੇਟ ''ਚ ਯੂਜ਼ਰਸ ਨੂੰ ਮਿਲਣਗੇ ਇਹ ਖਾਸ ਫੀਚਰਸ

Wednesday, Aug 24, 2016 - 01:15 PM (IST)

ਇਸ ਨਵੇਂ ਅਪਡੇਟ ''ਚ ਯੂਜ਼ਰਸ ਨੂੰ ਮਿਲਣਗੇ ਇਹ ਖਾਸ ਫੀਚਰਸ

ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਭਾਰਤ ''ਚ ਆਪਣੇ ਸ਼ਾਨਦਾਰ ਗਲੈਕਸੀ S7 ਅਤੇ S7 ਐੱਜ਼ ਲਈ ਇਕ ਨਵਾਂ ਅਪਡੇਟ ਜਾਰੀ ਕੀਤਾ ਹੈ। ਇਸ ਨਵੇਂ ਅਪਡੇਟ ''ਚ ਉਹ ਬਦਲਾਵ ਸ਼ਾਮਿਲ ਹਨ, ਜਿਨ੍ਹਾਂ ਨੂੰ ਹੁਣੇ ਹਾਲ ਹੀ ''ਚ ਇਟਲੀ ''ਚ ਮੌਜੂਦ ਡਿਵਾਈਸਿਸ ਲਈ ਜਾਰੀ ਕੀਤਾ ਗਿਆ ਸੀ। ਇਸ ਤੋਂ ਕਈ ਨਵੇਂ ਬਗਸ ਫਿਕਸ ਹੋਏ ਹੈ।

 

ਸੈਮਸੰਗ ਦੁਆਰਾ ਜਾਰੀ ਕੀਤੇ ਨਵੇਂ ਅਪਡੇਟ ਦਾ ਸਾਇਜ਼ 150M2 ਹੈ । ਇਸ ਅਪਡੇਟ ਨਾਲ ਇਸ ਸਮਾਰਟਫੋਨ ਨੂੰ ਸੈਮਸੰਗ ਕਲਾਊਡ ਅਤੇ ਨਵੀਂ ਗੈਲਰੀ ਐਪ ਮਿਲਿਆ ਹੈ। ਨਾਲ ਹੀ ਇਸ ਅਪਡੇਟ ''ਚ ਅਗਸਤ ਮਹੀਨੇ ਦੇ ਸਕਿਊਰਿਟੀ ਪੈਚ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਇਸ ਅਪਡੇਟ ਤੋਂ ਬਾਅਦ ਇਸ ਸਮਾਰਟਫੋਨ ਦਾ ਪਰਫਾਰਮੇਨਸ ਵੀ ਹੋਰ ਬਿਹਤਰ ਹੋਵੇਗਾ ਅਤੇ ਇਸ ਦਾ ਪਾਵਰ ਕੰਜ਼ਪਸ਼ਨ ਵੀ ਚੰਗਾ ਹੋਵੇਗਾ। ਇਸ ਤੋਂ ਫ਼ਲੈਸ਼ਲਾਈਟ ਨਾਲ ਜੁੜੀ ਪਰੇਸ਼ਾਨੀ ਵੀ ਠੀਕ ਹੋਵੇਗੀ।

 

ਅਜਿਹਾ ਹੋ ਸਕਦਾ ਹੈ ਕਿ ਅਜੇ ਤੱਕ ਤੁਹਾਡੇ ਸੈਮਸੰਗ ਗਲੈਕਸੀ S7 ,  S7 ਐੱਜ਼ ਡਿਵਾਇਸ ਨੂੰ ਇਹ ਨਵਾਂ ਅਪਡੇਟ ਨਹੀਂ ਮਿਲਿਆ ਹੋਵੇ। ਇਹ ਆਮ ਗੱਲ ਹੈ ਕਿ O“1 ਰੋਲ ਆਉਟ ਨੂੰ ਸਾਰੇ ਡਿਵਾਇਸਿਸ ਤੱਕ ਪਹੁੰਚਣ ''ਚ ਥੋੜ੍ਹਾ ਟਾਇਮ ਲੱਗਦਾ ਹੈ, ਪਰ ਜੇਕਰ ਤੁਹਾਡੇ ਫ਼ੋਨ ਨੂੰ ਅਜੇ ਤੱਕ ਇਹ ਅਪਡੇਟ ਨਹੀਂ ਮਿਲਿਆ ਹੈ ਤਾਂ ਤੁਸੀਂ ਆਪਣੇ ਆਪ ਵੀ ਇਸ ਅਪਡੇਟ ਦੇ ਬਾਰੇ ''ਚ ਵੇਖ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਪਣੇ ਫ਼ੋਨ ਦੀ ਸੈਟਿੰਗਸ ''ਚ ਜਾ ਕੇ ਚੈੱਕ ਕਰਨਾ ਹੋਵੇਗਾ।


Related News