ਸੈਮਸੰਗ ਗਲੈਕਸੀ ਫੋਲਡ ਦੀ ਸਕਰੀਨ ’ਚ ਫਿਰ ਆਈ ਸਮੱਸਿਆ, ਜਾਂਚ ’ਚ ਜੁਟੀ ਕੰਪਨੀ

09/28/2019 5:18:32 PM

ਗੈਜੇਟ ਡੈਸਕ– ਸੈਮਸੰਗ ਦੇ ਪਹਿਲੇ ਫੋਲਡੇਬਲ ਸਮਾਰਟਫੋਨ ਗਲੈਕਸੀ ਫੋਲਡ ਦੀ ਸਮੱਸਿਆ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਕੰਪਨੀ ਇਸ ਫੋਨ ਨੂੰ ਸ਼ੁੱਕਰਵਾਰ ਨੂੰ ਅਮਰੀਕਾ ’ਚ ਲਾਂਚ ਕਰਨ ਵਾਲੀ ਹੈ। ਹਾਲਾਂਕਿ, ਹੁਣ ਜੋ ਖਬਰ ਆਈ ਹੈ ਉਸ ਨਾਲ ਕੰਪਨੀ ਦੀ ਚਿੰਤਾ ਜ਼ਰੂਰ ਵਧ ਗਈ ਹੈ। ਹਾਲ ਹੀ ’ਚ ਟੈੱਕ ਕਰੰਚ ਦੇ ਬ੍ਰਾਇਨ ਹੀਟਰ ਨੇ ਕਿਹਾ ਕਿ ਸੈਮਸੰਗ ਗਲੈਕਸੀ ਫੋਲਡ ਨੂੰ 27 ਘੰਟੇ ਯੂਜ਼ ਕਰਨ ਤੋਂ ਬਾਅਦ ਹੀ ਉਸ ਦੀ ਸਕਰੀਨ ’ਚ ਸਮੱਸਿਆ ਆ ਗਈ। 

ਸਕਰੀਨ ’ਚ ਦਿਸਿਆ ਚਮਕੀਲਾ ਧੱਬਾ
ਹੀਟਰ ਨੇ ਕਿਹਾ ਕਿ ਉਨ੍ਹਾਂ ਨੂੰ ਫੋਨ ਦੀ ਡਿਸਪਲੇਅ ’ਚ ਚਮਕੀਲੇ ਰੰਗ ਦਾ ਧੱਪਾ ਦਿਸ ਰਿਹਾ ਹੈ। ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਕੰਪਨੀ ਇਸ ਫੋਨ ਨੂੰ ਲਾਂਚ ਕਰਨ ਲਈ ਤਿਆਰ ਸੀ ਪਰ ਸਕਰੀਨ ਟੁੱਟਣ ਦੀ ਸਮੱਸਿਆ ਆਉਣ ਤੋਂ ਬਾਅਦ ਕੰਪਨੀ ਨੇ ਲਾਂਚ ਨੂੰ ਟਾਲ ਦਿੱਤਾ ਸੀ। 

PunjabKesari

ਜਾਂਚ ’ਚ ਜੁਟਿਆ ਸੈਮਸੰਗ
ਫੋਨ ਦੀ ਸਕਰੀਨ ’ਚ ਆਈ ਇਸ ਸਮੱਸਿਆ ਬਾਰੇ ਗੱਲ ਕਰਦੇ ਹੋਏ ਹੀਟਰ ਨੇ ਕਿਹਾ ਕਿ ਫੋਨ ਨਾ ਤਾਂ ਜ਼ਮੀਨ ’ਤੇ ਡਿੱਗਾ, ਨਾ ਹੀ ਪਾਣੀ ’ਚ ਡੁੱਬਿਆ ਅਤੇ ਨਾ ਹੀ ਇਸ ’ਤੇ ਕਿਸੇ ਦਾ ਪੈਰ ਪਿਆ। ਇਸ ਦੇ ਬਾਵਜੂਦ ਵੀ ਫੋਨ ਦੀ ਸਕਰੀਨ ’ਚ ਇਹ ਸਮੱਸਿਆ ਆ ਗਈ ਹੈ। ਹੀਟਰ ਦਾ ਮੰਨਣਾ ਹੈ ਕਿ ਫੋਨ ’ਚ ਇਹ ਸਮੱਸਿਆ ਡਿਸਪਲੇਅ ਨੂੰ ਜ਼ੋਰ ਨਾਲ ਪ੍ਰੈੱਸ ਕਰਨ ਕਾਰਨ ਆ ਗਈ ਹੋਵੇਗੀ। ਫਿਲਹਾਲ ਸੈਮਸੰਗ ਨੇ ਹੀਟਰ ਤੋਂ ਫੋਨ ਲੈ ਲਿਆ ਹੈ ਅਤੇ ਉਸ ਦੀ ਜਾਂਚ ’ਚ ਜੁਟ ਗਿਆ ਹੈ। 

PunjabKesari

ਸੈਮਸੰਗ ਨੇ ਦੱਸਿਆ ਇਸਤੇਮਾਲ ਕਰਨ ਦਾ ਤਰੀਕਾ
ਦੂਜੇ ਪਾਸੇ ਮੰਨੀ-ਪ੍ਰਮੰਨੀ ਟੈੱਕ ਵੈੱਬਸਾਈਟ ਸੀਨੈੱਟ ਨੇ ਕਿਹਾ ਕਿ ਉਸ ਦੇ ਸਟਾਫ ਵੀ ਅਪਡੇਟਿਡ ਗਲੈਕਸੀ ਫੋਲਡ ਨੂੰ ਇਸਤੇਮਾਲ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ। ਸੈਮਸੰਗ ਤੋਂ ਜਦੋਂ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੰਪਨੀ ਨੇ ਕਿਹਾ ਕਿ ਉਹ ਯੂਜ਼ਰਜ਼ ਨੂੰ ਗਲੈਕਸੀ ਫੋਲਡ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਕੇਅਰ ਇੰਸਟ੍ਰਕਸ਼ਨ ਪੜਨ ਦੀ ਸਲਾਹ ਦੇ ਰਿਹਾ ਹੈ। ਸੈਮਸੰਗ ਗਲੈਕਸੀ ਫੋਲਡ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਨ ਲਈ ਕੁਝ ਸ਼ਰਤਾਂ ਰੱਖੀਆਂ ਹਨ। ਇਨ੍ਹਾਂ ’ਚ ਫੋਨ ਨੂੰ ਜ਼ੋਰ ਨਾਲ ਪ੍ਰੈੱਸ ਅਤੇ ਸਕਰੀਨ ’ਤੇ ਕਿਸੇ ਚੀਜ਼ ਨੂੰ ਨਾ ਰੱਖਣ ਦੀ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਮੈਨੁਅਲ ’ਚ ਫੋਨ ਨੂੰ ਪਾਣੀ ਅਤੇ ਧੂੜ ਤੋਂ ਬਚਾਅ ਕੇ ਰੱਖਣ ਦੀ ਵੀ ਸਲਾਹ ਦਿੱਤੀ ਹੈ। 


Related News