ਸਮਾਰਟਫੋਨ ’ਚ ਹੋਣਗੇ ਦੋ ਫਿੰਗਰਪ੍ਰਿੰਟ ਸੈਂਸਰ, ਕੁਆਲਕਾਮ ਲਿਆਈ ਨਵੀਂ ਟੈਕਨੋਲੋਜੀ

12/05/2019 12:21:57 PM

ਗੈਜੇਟ ਡੈਸਕ– ਟੈਲੀਕਮਿਊਨੀਕੇਸ਼ਨ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਕੁਆਲਕਾਮ ਨੇ ਦੋ ਨਵੇਂ ਪ੍ਰੋਸੈਸਰ ਲਾਂਚ ਕੀਤੇ ਹਨ। ਕੁਆਲਕਾਮ ਨੇ ਇਕ ਈਵੈਂਟ ਦੌਰਾਨ ਸਨੈਪਡ੍ਰੈਗਨ 865 ਅਤੇ ਸਨੈਪਡ੍ਰੈਗਨ 765 ਨੂੰ ਲਾਂਚ ਕੀਤਾ। ਇਸ ਈਵੈਂਟ ’ਚ ਕੰਪਨੀ ਨੇ ਸਨੈਪਡ੍ਰੈਗਨ 765 ਦੇ ਨਾਲ 765G ਵੀ ਲਾਂਚ ਕੀਤਾ, ਜੋ ਖਾਸਤੌਰ ’ਤੇ ਗੇਮਿੰਗ ਲਈ ਬਣਾਇਆ ਗਿਆ ਹੈ। ਇਨ੍ਹਾਂ ਦੋਵਾਂ ਪ੍ਰੋਸੈਸਰਜ਼ ਦਾ ਇਸਤੇਮਾਲ ਮਿਡ ਰੇਂਜ ਸਮਾਰਟਫੋਨਜ਼ ’ਚ ਕੀਤਾ ਜਾਵੇਗਾ। ਇਹ ਦੋਵੇਂ ਹੀ ਪ੍ਰੋਸੈਸਰ ਸਨੈਪਡ੍ਰੈਗਨ 865 ਤੋਂ ਘੱਟ ਪਾਵਰਫੁਲ ਹਨ। ਖਾਸ ਗੱਲ ਹੈ ਕਿ ਸਨੈਪਡ੍ਰੈਗਨ 765 ਚਿਪਸੈੱਟ 5ਜੀ ਕੁਨੈਕਟਿਵਿਟੀ ਦੇ ਨਾਲ ਆਉਂਦਾ ਹੈ ਅਤੇ ਹਾਈਐਂਡ ਸਨੈਪਡ੍ਰੈਗਨ 865 ’ਚ 5ਜੀ ਕੁਨੈਕਟਿਵਿਟੀ ਨਹੀਂ ਹੈ। 5ਜੀ ਕੁਨੈਕਟਿਵਿਟੀ ਲਈ ਇਸ ਦੇ ਨਾਲ ਇਕ ਆਪਸ਼ਨਲ ਮਾਡਮ ਦਾ ਇਸਤੇਮਾਲ ਕਰਨਾ ਪਵੇਗਾ। ਇਸ ਦੌਰਾਨ ਕੰਪਨੀ ਨੇ ਨੈਕਸਟ ਜੁਨਰੇਸ਼ਨ ਫਿੰਗਰਪ੍ਰਿੰਟ ਸੈਂਸਰ ਵੀ ਪੇਸ਼ ਕੀਤਾ। ਇਸ ਨੂੰ 3D Sonic Max fingerprint ਸੈਂਸਰ ਨਾਂ ਦਿੱਤਾ ਗਿਆ ਹੈ। ਇਸ ਨੂੰ ਅਲਟ੍ਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਦਾ ਨੈਕਸਟ ਜਨਰੇਸ਼ਨ ਵਰਜ਼ਨ ਦੱਸਿਆ ਜਾ ਰਿਹਾ ਹੈ। 

ਕੀ ਹੈ ਖਾਸੀਅਤ
ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਪੁਰਾਣੇ ਫਿੰਗਰਪ੍ਰਿੰਟ ਸੈਂਸਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਦੋਨੋਂ ਜਨਰੇਸ਼ਨ ਦੇ ਫਿੰਗਰਪ੍ਰਿੰਟ ’ਚ ਸਿਰਫ ਏਰੀਆ ਦਾ ਫਰਕ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਫਿੰਗਰਪ੍ਰਿੰਟ ਸੈਂਸਰ ਪੁਰਾਣੇ ਦੇ ਮੁਕਾਬਲੇ 17 ਗੁਣਾ ਜ਼ਿਆਦਾ ਏਰੀਆ ਕਵਰ ਕਰਦਾ ਹੈ। 

PunjabKesari

ਇਕੱਠੀਆਂ ਦੋ ਉਂਗਲੀਆਂ ਕਰੇਗਾ ਸੈਂਸ
ਇਹ ਫਿੰਗਰਪ੍ਰਿੰਟ ਸੈਂਸਰ ਇਕੱਠੀਆਂ ਦੋ ਉਂਗਲੀਆਂ ਸੈਂਸਰ ਕਰ ਸਕਦਾ ਹੈ। ਯਾਨੀ ਹੁਣ ਫਿੰਗਰਪ੍ਰਿੰਟ ਸੈਂਸਰ ਨਾਲ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਆ ਮਿਲੇਗਾ। ਸਨੈਪਡ੍ਰੈਗਨ ਸਮਿਟ ’ਚ ਫਰਮ ਨੇ ਇਹ ਦਾਅਵਾ ਕੀਤਾ ਕਿ ਨਵਾਂ ਨਵਾਂ ਫਿੰਗਰਪ੍ਰਿੰਟ ਸੈਂਸਰ ਪਹਿਲਾਂ ਨਾਲੋਂ ਵੀ ਜ਼ਿਆਦਾ ਐਕਿਉਰੇਟ ਹੋਵੇਗਾ। 

PunjabKesari

ਆਈਫੋਨ ’ਚ ਆ ਸਕਦਾ ਹੈ ਨਜ਼ਰ 
ਇਹ ਫਿੰਗਰਪ੍ਰਿੰਟ ਸੈਂਸਰ ਕਮਰਸ਼ਲ ਸਮਾਰਟਫੋਨਜ਼ ’ਚ ਕਦੋਂ ਦੇਖਣ ਨੂੰ ਮਿਲੇਗਾ ਇਸ ਬਾਰੇ ਅਜੇ ਸਾਫ ਨਹੀਂ ਹੋ ਸਕਿਆ। ਇਕਨੋਮਿਕ ਡੇਲੀ ਨਿਊਜ਼ ਮੁਤਾਬਕ, ਐਪਲ ਆਈਫੋਨ ’ਚ ਇਹ ਸੈਂਸਰ ਦੇਖਣ ਨੂੰ ਮਿਲ ਸਕਦਾ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ 2020 ਜਾਂ 2021 ’ਚ ਐਪਲ ਫੇਸ ਆਈ.ਡੀ. ਫੀਚਰ ਹਟਾ ਕੇ ਇਸ ਸੈਂਸਰ ਦਾ ਇਸਤੇਮਾਲ ਕਰ ਸਕਦੀ ਹੈ। 


Related News