ਤੁਹਾਡੇ Pet ਦਾ ਖਿਆਲ ਰੱਖੇਗੀ ਇਹ ਡਿਵਾਈਸ (ਵੀਡੀਓ)
Thursday, Apr 28, 2016 - 02:31 PM (IST)
ਜਲੰਧਰ— ਘਰ ''ਚ Pet ਪਾਲਨਾ ਹਰ ਕਿਸੇ ਨੂੰ ਚੰਗਾ ਲਗਦਾ ਹੈ ਪਰ ਜਦੋਂ ਤੁਸੀਂ ਆਪਣੇ ਕੰਮ ਨੂੰ ਲੈ ਕੇ ਕਿਤੇ ਬਾਹਰ ਜਾਂਦੇ ਹੋ ਤਾਂ ਘਰ ''ਚ ਇਨ੍ਹਾਂ ਦਾ ਧਿਆਨ ਰੱਖਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਇਕ ਨਵੀਂ ਡਿਵਾਈਸ ਤਿਆਰ ਕੀਤੀ ਗਈ ਹੈ ਜਿਸ ਨਾਲ ਤੁਸੀਂ ਘਰ ''ਚੋਂ ਬਾਹਰ ਹੋਣ ''ਤੇ ਵੀ ਆਪਣੇ ਕੁੱਤੇ ਨਾਲ ਕਮਿਊਨੀਕੇਟ ਕਰ ਸਕੋਗੇ ਅਤੇ ਸਮੇਂ ''ਤੇ ਉਸ ਨੂੰ ਖਾਣਾ ਵੀ ਦੇ ਸਕਾਂਗੇ।
ਫੁਰਬੋ (Furbo) ਨਾਂ ਦੀ ਇਸ ਡਿਵਾਈਸ ''ਚ ਇਕ HD ਕੈਮਰਾ ਅਤੇ ਸਪੀਕਰ ਮੌਜੂਦ ਹੈ ਜੋ ਤੁਹਾਨੂੰ ਪੈੱਟ ਨੂੰ ਦੇਖਣ ਅਤੇ ਗੱਲ ਕਰਨ ''ਚ ਮਦਦ ਕਰਦਾ ਹੈ। ਇਸ ਦੇ ਕੈਮਰੇ ਨਾਲ ਤੁਸੀਂ 120 ਡਿਗਰੀ (ਨਾਈਟ ਵਿਜ਼ਨ) 720 ਪਿਕਸਲ ਵੀਡੀਓ ਰਿਕਾਰਡ ਕਰ ਸਕਦੇ ਹੋ। ਵਾਈ-ਫਾਈ ਨਾਲ ਚੱਲਣ ਵਾਲੀ ਇਹ ਡਿਵਾਈਸ ਤੁਹਾਡੇ ਐਂਡ੍ਰਾਇਡ ਅਤੇ ਆਈ.ਓ.ਐੱਸ. ਡਿਵਾਈਸ ''ਤੇ ਤੁਹਾਡੇ ਕੁੱਤੇ ਦੇ ਭੌਂਕਣ ਅਤੇ ਹਲਚਲ ਆਦਿ ਨੂੰ ਡਿਟੈੱਕਟ ਕਰਕੇ ਤੁਹਾਨੂੰ ਨੋਟੀਫਿਕੇਸ਼ਨ ਭੇਜੇਗੀ। ਇਸ ਡਿਵਾਈਸ ਦੀ ਹਾਲ ਹੀ ''ਚ ਪੇਸ਼ ਕੀਤੀ ਗਈ ਵੀਡੀਓ ਨੂੰ ਤੁਸੀਂ ਉੱਪਰ ਦਿੱਤੀ ਗਈ ਵੀਡੀਓ ''ਚ ਦੇਖ ਸਕਦੇ ਹੋ।