Fujifilm ਨੇ ਪੇਸ਼ ਕੀਤਾ 4K ਵੀਡੀਓ ਬਣਾਉਣ ਲਈ ਖਾਸ ਕੈਮਰਾ

Thursday, Jul 07, 2016 - 09:41 AM (IST)

Fujifilm ਨੇ ਪੇਸ਼ ਕੀਤਾ 4K ਵੀਡੀਓ ਬਣਾਉਣ ਲਈ ਖਾਸ ਕੈਮਰਾ

ਜਲੰਧਰ - ਜਾਪਾਨ ਦੀ ਮਲਟੀਨੈਸ਼ਨਲ ਕੰਪਨੀ Fujifilm ਨੇ ਆਪਣੇ X-T1 ਕੈਮਰੇ ਦੀ ਕਾਮਯਾਬੀ ਤੋਂ ਬਾਅਦ ਅੱਜ ਨਵੇਂ X-T2 ਕੈਮਰੇ ਨੂੰ ਪੇਸ਼ ਕੀਤਾ ਹੈ। ਇਸ ਨੂੰ ਕੰਪਨੀ ਨੇ 2014 ''ਚ ਲਾਂਚ ਕੀਤੇ ਗਏ X-T1 ਕੈਮਰੇ ਦਾ ਅਪਗਰੇਡ ਵਰਜਨ ਕਿਹਾ ਹੈ।

ਕੈਮਰੇ  ਦੇ ਫੀਚਰ - 
ਸੈਂਸਰ ਸਾਇਜ਼ - ਇਸ ਕੈਮਰੇ ''ਚ 24.3-ਮੈਗਾਪਿਕਸਲ (APS-3)X-ਟਰਾਂਸ CMOS 999 ਸੈਂਸਰ ਲਗਾ ਹੈ ਜੋ ਸ਼ਾਰਪ DSLR ਇਮੇਜ ਕੈਪਚਰ ਕਰਦਾ ਹੈ। 
ਖਾਸ ਫੀਚਰ- ਕੰਪਨੀ ਨੇ ਇਸ ''ਚ X-ਪ੍ਰੋਸੈਸਰ ਪ੍ਰੋ ਚਿਪ ਲਗਾਈ ਹੈ ਜੋ ਅਲਗੋਰਿਥਮ ਦੀ ਮਦਦ ਨਾਲ ਜ਼ਿਆਦਾ ਐਕਿਊਰੇਟ ਆਟੋ-ਫੋਕਸ ਕਰਨ ''ਚ ਮਦਦ ਕਰੇਗੀ।

ਵੀਡੀਓ ਸ਼ੂਟਿੰਗ - ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਹ ਕੈਮਰਾ 4K ਵੀਡੀਓ 24, 25 ਅਤੇ 30 fps ਦੀ ਸਪੀਡ ਤੋਂ ਸ਼ੂਟ ਕਰਦਾ ਹੈ। ਇਸ ''ਚ 1080p ਅਤੇ 720p ਉੱਤੇ 24, 25, 30, 50 ਅਤੇ 60 fps ਤੋਂ ਰਿਕਾਰਡ ਕਰਨ ਦੀ ਆਪਸ਼ਨ ਵੀ ਮੌਜੂਦ ਹੈ।
ਡਿਜ਼ਾਇਨ -
ਇਸ ਕੈਮਰੇ ਨੂੰ ਨਵੇਂ ਵੈਥਰ-ਰੇਸਿਸਟੇਂਟ ਡਿਜ਼ਾਇਨ ਦੇ ਤਹਿਤ ਬਣਾਇਆ ਗਿਆ ਹੈ, ਤਾਂਕਿ ਤੁਸੀਂ ਕਿਤੇ ਵੀ ਆਸਾਨੀ ਨਾਲ ਇਸ ਦਾ ਯੂਜ਼ ਕਰ ਸਕਣ।
ਹੋਰ ਫੀਚਰ -ਇਸ ''ਚ 3-ਇੰਚ ਟਿਲਟਿੰਗ LED ਸਕ੍ਰੀਨ ਅਤੇ ਸ਼ੇਅਰਿੰਗ ਲਈ WiFi ਕੁਨੈੱਕਟੀਵਿਟੀ ਦਿੱਤੀ ਗਈ ਹੈ।
ਕੀਮਤ -ਇਸ ਦੀ ਕੀਮਤ X618-55mm ਲੈਨਜ਼ ਕਿੱਟ ਦੇ ਨਾਲ  $ 1,900 (ਕਰੀਬ 1,28,059 ਰੁਪਏ) ਹੈ ਅਤੇ ਬਿਨਾਂ ਲੈਂਨਜ਼ ਦੇ ਤੁਸੀਂ ਇਸ ਨੂੰ  $ 1,600 (ਕਰੀਬ 1,07,883 ਰੁਪਏ) ਕੀਮਤ ''ਚ ਖਰੀਦ ਸਕਣਗੇ। ਇਸ ਕੈਮਰੇ ਨੂੰ ਸਿਤੰਬਰ ਦੇ ਮਹੀਨੇ ''ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।


Related News