Freedom 251 ਦਾ ਕੁਝ ਇਸ ਤਰ੍ਹਾਂ ਉਡਾਇਆ ਜਾ ਰਿਹੈ ਮਜ਼ਾਕ

Thursday, Feb 25, 2016 - 12:43 PM (IST)

Freedom 251 ਦਾ ਕੁਝ ਇਸ ਤਰ੍ਹਾਂ ਉਡਾਇਆ ਜਾ ਰਿਹੈ ਮਜ਼ਾਕ

ਜਲੰਧਰ— ਭਵਿੱਖ ''ਚ ਦੁਨੀਆ ਦੇ ਸਭ ਤੋਂ ਸਸਤੇ ਸਮਾਰਟਫੋਨ ''Freedom 251'' ਦੇ ਰੂਪ ''ਚ ਚਰਚਾ ''ਚ ਆਏ ਇਸ ਸਮਾਰਟਫੋਨ ''ਤੇ ਹੁਣ ਟ੍ਰੋਲ (ਮਜ਼ਾਕ) ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਉਥੇ ਹੀ ਕਿਸੇ ਨੇ ਇਸ ਦੀ ਟ੍ਰੋਨ ਵੈੱਬਸਾਈਟ ਬਣਾਈ ਹੈ ਜਿਸ ਦਾ ਯੂ.ਆਰ.ਐਲ. www.freedom651.com ਹੈ। ਇਸ ਵੈੱਬਸਾਈਟ ''ਚ ਕੰਟੈਂਟ ਨੂੰ ਕਾਫੀ ਸਫਾਈ ਨਾਲ ਬਦਲਿਆ ਗਿਆ ਹੈ। ਪਹਿਲੀ ਨਜ਼ਰ ''ਚ ਇਹ ਵੈੱਬਸਾਈਟ ਅਸਲੀ ਲਗਦੀ ਹੈ। 
ਇਸ ਵੈੱਬਸਾਈਟ ਨੂੰ ਬਣਾਉਣ ਵਾਲੇ ਨੇ ਕੰਪਨੀ ਦਾ ਨਾਂ ''Doesn''t Ring a Bell'' ਲਿਖਿਆ ਹੈ ਅਤੇ ਇਹ ਵੈੱਬਸਾਈਟ ਦੇਖਣ ''ਚ ਪੂਰੀ ਤਰ੍ਹਾਂ ਅਸਲੀ ਵੈੱਬਸਾਈਟ ਦੀ ਤਰ੍ਹਾਂ ਲਗਦੀ ਹੈ। ਇਸ ਵੈੱਬਸਾਈਟ ''ਚ ਇਸ ਫੋਨ ਦੀ ਡਿਟੇਲ ਕਾਫੀ ਮਜ਼ਾਕੀਆ ਤਰੀਕੇ ਨਾਲ ਲਿਖੀ ਗਈ ਹੈ। ਅਸਲੀ ਵੈੱਬਸਾਈਟ ''ਚ Experience the freedom ਲਿਖਿਆ ਸੀ ਅਤੇ ਇਸ ਵਿਚ Experience the new freedom ਲਿਖਿਆ ਹੈ। ਨਾਲ ਹੀ ''Buy Now'' ਦੀ ਥਾਂ ''Don''t buy now'' ਲਿਖਿਆ ਹੈ। 
ਇਸ ਵਿਚ ਲਿਖਿਆ ਗਿਆ ਹੈ ਕਿ ਫੋਨ ਦੀ ਡਿਲੀਵਰੀ 30 ਜੂਨ 2026 ਤੱਕ ਡ੍ਰੋਨ ਰਾਹੀਂ ਹੋਵੇਗੀ। ਇਸ ਤੋਂ ਇਲਾਵਾ ਇਹ ਵੀ ਲਿਖਿਆ ਗਿਆ ਹੈ ਕਿ ਇਸ ਦੀ ਸਰਵਿਸਿੰਗ ਸਿਰਫ ਮੰਗਲ ਗ੍ਰਹਿ ''ਤੇ ਕਰਵਾਈ ਜਾ ਸਕਦੀ ਹੈ। ਅਸਲੀ ਵੈੱਬਸਾਈਟ ''ਚ ਇਸ ਫੋਨ ਦੀਆਂ ਖੂਬੀਆਂ ਨੂੰ ਬਿਆਨ ਕੀਤਾ ਗਿਆਹੈ ਜਿਸ ਵਿਚ ''Freedom to connect'' ਲਿਖਿਆ ਗਿਆ ਹੈ ਜਦੋਂਕਿ ਇਸ ਵਿਚ ''Freedom to disconnect'' ਲਿਖਿਆ ਹੈ।


Related News