ਫਲਿਪਕਾਰਟ ਨੇ ਲਾਂਚ ਕੀਤਾ ਆਪਣਾ ਪਹਿਲਾ ਸਮਾਰਟਫੋਨ, ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ

Tuesday, Sep 28, 2021 - 11:55 AM (IST)

ਫਲਿਪਕਾਰਟ ਨੇ ਲਾਂਚ ਕੀਤਾ ਆਪਣਾ ਪਹਿਲਾ ਸਮਾਰਟਫੋਨ, ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਈ-ਕਾਮਰਸ ਸਾਈਟ ਫਲਿਪਕਾਰਟ ਨੇ ਆਪਣੇ ਪਹਿਲੇ ਸਮਾਰਟਫੋਨ ਦੇ ਰੂਪ ’ਚ MarQ M3 Smart ਨੂੰ ਲਾਂਚ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਫਲਿਪਕਾਰਟ ਦੇ MarQ ਬ੍ਰਾਂਡ ਤਹਿਤ ਸਮਾਰਟ ਟੀ.ਵੀ. ਅਤੇ ਸਪੀਕਰ ਲਾਂਚ ਕੀਤੇ ਗਏ ਹਨ। MarQ M3 Smart ਇਕ ਬਜਟ ਸਮਾਰਟਫੋਨ ਹੈ ਜਿਸ ਵਿਚ ਵਾਟਰਡ੍ਰੋਪ ਨੌਚ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। MarQ M3 Smart ਦੀ ਵਿਕਰੀ ਫਲਿਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ ’ਚ ਹੋਵੇਗੀ। 

MarQ M3 Smart ਦੀ ਭਾਰਤ ’ਚ ਕੀਮਤ
MarQ M3 Smart ਦੀ ਕੀਮਤ 7,999 ਰੁਪਏ ਰੱਖੀ ਗਈ ਹੈ, ਹਾਲਾਂਕਿ, ਸੇਲ ਦੌਰਾਨ ਇਸ ਨੂੰ 6,299 ਰੁਪਏ ’ਚ ਖਰੀਦਣ ਦਾ ਮੌਕਾ ਮਿਲੇਗਾ। ਫੋਨ ਚ 2 ਜੀ.ਬੀ. ਰੈਮ ਨਾਲ 32 ਜੀ.ਬੀ. ਦੀ ਸਟੋਰੇਜ ਮਿਲੇਗੀ। ਇਸ ਦੀ ਵਿਕਰੀ 7 ਅਕਤੂਬਰ ਤੋਂ ਹੋਵੇਗੀ। MarQ M3 Smart ਨੂੰ ਕਾਲੇ ਅਤੇ ਨੀਲੇ ਰੰਗ ’ਚ ਖਰੀਦਿਆ ਜਾ ਸਕੇਗਾ। ਇਸ ਫੋਨ ਦਾ ਮੁਕਾਬਲਾ Micromax In 2b, Realme C21Y,  Lava Z2s ਵਰਗੇ ਸਮਾਰਟਫੋਨਾਂ ਨਾਲ ਹੋਵੇਗਾ। 

MarQ M3 Smart ਦੇ ਫੀਚਰਜ਼
ਫੋਨ ’ਚ ਐਂਡਰਾਇਡ 10 ਦਿੱਤਾ ਗਿਆ ਹੈ। MarQ M3 Smart ’ਚ 6.88 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 720x1560 ਪਿਕਸਲ ਹੈ। ਡਿਸਪਲੇਅ ’ਤੇ 2.5ਡੀ ਕਰਵਡ ਗਲਾਸ ਦਾ ਪ੍ਰੋਟੈਕਸ਼ਨ ਹੈ। ਫੋਨ ’ਚ 1.6GHz ਦਾ ਆਕਟਾ-ਕੋਰ ਪ੍ਰੋਸੈਸਰ ਹੈ ਜਿਸ ਦੇ ਨਾਂ ਅਤੇ ਮਾਡਲ ਬਾਰੇ ਜਾਣਕਾਰੀ ਫਿਲਹਾਲ ਉਪਲੱਬਧ ਨਹੀਂ ਹੈ। ਇਸ ਵਿਚ 2 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫਲਿਪਕਾਰਟ ਦੇ ਇਸ ਪਹਿਲੇ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ ਡਿਜੀਟਲ ਹੈ ਜਿਸ ਦੇ ਮੈਗਾਪਿਕਸਲ ਬਾਰੇ ਕੰਪਨੀ ਨੇ ਜਾਣਕਾਰੀ ਨਹੀਂ ਦਿੱਤੀ। ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਨਾਈਟ ਮੋਡ, ਬਿਊਟੀ ਮੋਡ, ਸਲੋ ਮੋਸ਼ਨ, ਟਾਈਮਲੈਪਸ ਆਦਿ ਵਰਗੇ ਫੀਚਰਜ਼ ਦਿੱਤੇ ਗਏ ਹਨ। 

ਫੋਨ ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ 24 ਘੰਟਿਆਂ ਦੇ ਮਿਊਜ਼ਿਕ ਪਲੇਅਬੈਕ ਦਾ ਦਾਅਵਾ ਕੀਤਾ ਗਿਆ ਹੈ। ਫੋਨ ’ਚ ਫੇਸ ਅਨਲਾਕ ਦਿੱਤਾ ਗਿਆਹੈ, ਜਦਕਿ ਫਿੰਗਰਪ੍ਰਿੰਟ ਸੈਂਸਰ ਇਸ ਵਿਚ ਨਹੀਂ ਹੈ। ਕੁਨੈਕਟੀਵਿਟੀ ਲਈ ਇਸ ਵਿਚ 3.5mm ਦਾ ਆਡੀਓ ਜੈੱਕ, ਮਾਈਕ੍ਰੋ ਯੂ.ਐੱਸ.ਬੀ., ਡਿਊਲ ਸਿਮ ਕਾਰਡ ਸਲਾਟ, ਵਾਈ-ਫਾਈ, ਬਲੂਟੁੱਥ v4.2, ਜੀ.ਪੀ.ਐੱਸ., 4ਜੀ ਵਰਗੇ ਫੀਚਰਜ਼ ਹਨ। 


author

Rakesh

Content Editor

Related News