ਫਲਿੱਪਕਾਰਟ ਸੇਲ : ਆਈਫੋਨ 7 ਸਮੇਤ ਇਨ੍ਹਾਂ ਸ਼ਾਨਦਾਰ ਸਮਰਾਟਫੋਨਜ਼ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ

05/02/2017 3:11:41 PM

ਜਲੰਧਰ- ਫਲਿੱਪਕਾਰਟ ਨੇ ਆਪਣੀ ਸਮਰ ਸ਼ਾਪਿੰਗ ਡੇਜ਼ ਸੇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸੇਲ ''ਚ 2 ਮਈ ਤੋਂ 4 ਮਈ ਤੱਕ ਕਈ ਸਾਰੇ ਪ੍ਰੋਡਕਟ ''ਤੇ ਆਫਰ ਦਿੱਤੇ ਜਾ ਰਹੇ ਹਨ। ਪਹਿਲੇ ਦਿਨ ਇਸ ਸੇਲ ''ਚ ਇਲੈਕਟ੍ਰੋਨਿਕ ਸੈਕਸ਼ਨ ''ਚ ਮੋਬਾਇਲ, ਸਮਾਰਟਵਾਚ ਅਤੇ ਟੈਬਲੇਟ ''ਤੇ ਛੋਟ ਦਿੱਤੀ ਜਾ ਰਹੀ ਹੈ। ਫਲਿੱਪਕਾਰਟ ''ਤੇ ਅੱਜ ਉਪਲੱਬਧ ਡਿਸਕਾਊਂਟ ਆਫਰ ਬਾਰੇ ਜਾਣੋ-
 
ਫਲਿੱਪਕਾਰਟ ਸੇਲ ''ਚ ਮੋਬਾਇਲ ''ਤੇ ਆਫਰ-
ਫਲਿੱਪਕਾਰਟ ''ਤੇ ਬਜਟ, ਮਿਡ-ਰੇਂਜ ਅਤੇ ਪ੍ਰੀਮੀਅਮ ਸੈਗਮੇਂਟ ਦੇ ਕਈ ਸਾਰੇ ਸਮਾਰਟਫੋਨ ''ਤੇ ਛੋਟ ਮਿਲ ਰਹੀ ਹੈ। ਸਭ ਤੋਂ ਆਕਰਸ਼ਕ ਡੀਲ ''ਚ ਉਪਲੱਬਧ ਹੈ- ਸੈਮਸੰਗ ਗਲੈਕਸੀ ਆਨ ਨੈਕਸਟ, ਜੋ ਕਿ 18,490 ਰੁਪਏ ਤੋਂ ਘੱਟ ਕੇ 14,900 ਰੁਪਏ ''ਚ ਉਪਲੱਬਧ ਹੈ। ਇਸ ਤੋਂ ਇਲਾਵਾ 32ਜੀ.ਬੀ. ਵੇਰੀਅੰਟ ''ਤੇ 14,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। 64ਜੀ.ਬੀ. ਵੇਰੀਅੰਟ 16,900 ਰੁਪਏ ''ਚ ਉਪਲੱਬਧ ਹੈ ਅਤੇ ਇਸ ''ਤੇ 16,000 ਰੁਪਏ ਦਾ ਐਕਸਚੇਂਜ ਆਫਰ ਵੀ ਹੈ। ਸੈਮਸੰਗ ਆਨ8 ਸਮਾਰਟਫੋਨ 13,490 ਰੁਪਏ ''ਚ 16ਜੀ.ਬੀ. ਸਟੋਰੇਜ ਦੇ ਨਾਲ ਮਿਲ ਰਿਹਾ ਹੈ ਜਦਕਿ 12,500 ਰੁਪਏ ਦਾ ਐਕਸਚੇਂਜ ਆਫਰ ਵੀ ਹੈ। ਸੈਮਸੰਗ ਆਨ 5 ਸਮਾਰਟਫੋਨ 6,990 ਰੁਪਏ ''ਚ ਉਪਲੱਬਧ ਹੈ ਅਤੇ ਇਸ ਡਿਵਾਇਸ ''ਤੇ 6,500 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਹੈ। ਸੈਮਸੰਗ ਜੇ5-6 ਸਮਾਰਟਫੋਨ 2,800 ਰੁਪਏ ਦੀ ਛੋਟ ਦੇ ਨਾਲ 10,490 ਰੁਪਏ ''ਚ ਮਿਲ ਰਿਹਾ ਹੈ। ਓਪੋ ਐੱਫ3 ਪਲੱਸ ਸਮਾਰਟਫੋਨ 30,990 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ''ਤੇ 4,000 ਰੁਪਏ ਦਾ ਐਕਸਚੇਂਜ ਆਫਰ ਹੈ। ਉਥੇ ਹੀ ਲਿਨੋਵੋ ਪੀ2 ਸਮਾਰਟਫੋਨ 13,999 ਰੁਪਏ ''ਚ ਉਪਲੱਬਧ ਹੈ। 
 
ਇਸ ਤੋਂ ਇਲਾਵਾ ਮੋਟੋ ਜ਼ੈੱਡ 64ਜੀ.ਬੀ. ਵੇਰੀਅੰਟ ਨੂੰ 39,999 ਰੁਪਏ ''ਚ ਲਿਸਟ ਕੀਤਾ ਗਿਆ ਹੈ ਅਤੇ ਇਸ ਫੋਨ ''ਤੇ 25,000 ਰੁਪਏ ਤੱਕ ਦਾ ਐਕਸਚੇਂਜ ਆਫਰ ਉਪਲੱਬਧ ਹੈ। ਜਦਕਿ ਮਿਡ-ਰੇਂਜ ਮੋਟੋ ਐਕਸ ਪਲੇ ਦੀ ਕੀਮਤ ''ਚ ਵੀ ਵੱਡੀ ਕਟੌਤੀ ਹੋਈ ਹੈ। ਇਹ ਫੋਨ (32ਜੀ.ਬੀ. ਵੇਰੀਅੰਟ) 16,999 ਰੁਪਏ ਦੀ ਥਾਂ ਹੁਣ 11,999 ਰੁਪਏ ''ਚ ਉਪਲੱਬਦ ਕਰਾਇਆ ਗਿਆ ਹੈ। ਇਸ ਤੋਂ ਇਲਾਵਾ ਮੋਟੋ ਜੀ 5 ਪਲੱਸ (32ਜੀ.ਬੀ.) 16,999 ਰੁਪਏ ''ਚ ਉਪਲੱਬਧ ਹੈ ਅਤੇ ਇਸ ਫੋਨ ''ਤੇ 16,000 ਰੁਪਏ ਦਾ ਐਕਸਚੇਂਜ ਆਫਰ ਵੀ ਹੈ। 
 
ਗੱਲ ਕਰੀਏ ਪ੍ਰੀਮੀਅਮ ਸਮਾਰਟਫੋਨ ਕੈਟੇਗਰੀ ਦੀ ਤਾਂ ਗੂਗਲ ਪਿਕਸਲ ਸਮਾਰਟਫੋਨ ਨੂੰ ਚੁਣੇ ਹੋਏ ਕ੍ਰੈਡਿਟ/ਡੈਬਿਟ ਕਾਰਡ ਦੇ ਨਾਲ ਖਰੀਦਣ ''ਤੇ 10,000 ਰੁਪਏ ਦੀ ਸਿਧੀ ਛੋਟ ਮਿਲ ਰਹੀ ਹੈ। ਮਤਲਬ ਕਿ ਪਿਕਸਲ ਸਮਾਰਟਫੋਨ ਦੇ 32ਜੀ.ਬੀ. ਵੇਰੀਅੰਟ ਨੂੰ 57,000 ਰੁਪਏ ਦੀ ਥਾਂ 47,000 ਰੁਪਏ ਤੱਕ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਾਰੇ ਡੈਬਿਟ/ਕ੍ਰਾਡਿਟ ਕਾਰਡ ਦੇ ਨਾਲ ਪਿਕਸਲ ਐਕਸ.ਐੱਲ. ਸਮਾਰਟਫੋਨ ''ਤੇ 6,000 ਰੁਪਏ ਦੀ ਸਿੱਧੀ ਛੋਟ ਮਿਲ ਰਹੀ ਹੈ। 
 
ਵੀਵੋ ਵੀ5, 32ਜੀ.ਬੀ. ਸਮਾਰਟਫੋਨ ਨੂੰ ਫਲਿੱਪਕਾਰਟ ''ਤੋਂ 17,980 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 2,000 ਰੁਪਏ ਦੇ ਵਾਧੂ ਐਕਸਚੇਂਜ ਆਫਰ ਦੇ ਨਾਲ 17,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। ਐਪਲ ਦੇ ਆਈਫੋਨ 7 ਅਤੇ ਆਈਫੋਨ 7 ਪਲੱਸ ਦੇ ਸਾਰੇ ਵੇਰੀਅੰਟ ਨੂੰ ਇਕ ਸਪੈਸ਼ਲ ਆਫਰ ਦੇ ਤਹਿਤ ਛੋਟ ''ਚ ਵੇਚਿਆ ਜਾ ਰਿਹਾ ਹੈ। ਆਈਫੋਨ 7 ਦਾ 32ਜੀ.ਬੀ. ਵੇਰੀਅੰਟ 47,999 ਰੁਪਏ ਜਦਕਿ 128ਜੀ.ਬੀ. ਵੇਰੀਅੰਟ ਆਈਫੋਨ 7 ਪਲੱਸ ਦੀ ਕੀਮਤ 70,899 ਰੁਪਏ ਹੈ। 
 
ਸੋਨੀ ਐਕਸ ਡਿਊਲ ਸਿਮ ਸਮਾਰਟਫੋਨ ''ਤੇ 15,000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਫੋਨ ਦਾ 64ਜੀ.ਬੀ. ਵੇਰੀਅੰਟ 23,990 ਰੁਪਏ ''ਚ ਉਪਲੱਬਧ ਹੈ। 
ਕੁਝ ਟੈਬਲੇਟ ''ਤੇ ਵੀ ਆਫਰ ਦਿੱਤਾ ਜਾ ਰਿਹਾ ਹੈ। ਲਿਨੋਵੋ ਯੋਗਾ 3 ਹੁਣ 14,990 ਰੁਪਏ ''ਚ ਉਪਲੱਬਧ ਹੈ। ਲਿਨੋਵੋ ਯੋਗਾ ਟੈਬ 3 ਪ੍ਰੋ ਦੀ ਕੀਮਤ ਹੁਣ 37,900 ਰੁਪਏ (ਐੱਮ.ਆਰ.ਪੀ. 44,990 ਰੁਪਏ) ਹੈ। ਐਪਲ ਦਾ ਨਵਾਂ ਆਈਪੈਡ 1,000 ਰੁਪਏ ਦੀ ਛੋਟ ਦੇ ਨਾਲ 27,900 ਰੁਪਏ ''ਚ ਮਿਲ ਰਿਹਾ ਹੈ।

Related News