14 ਮਈ ਤੋਂ ਫਲਿੱਪਕਾਰਟ ''ਤੇ ''ਬਿਗ 10 ਸੇਲ'' ਹੋਵੇਗੀ ਸ਼ੁਰੂ

Friday, May 05, 2017 - 12:52 PM (IST)

14 ਮਈ ਤੋਂ ਫਲਿੱਪਕਾਰਟ ''ਤੇ ''ਬਿਗ 10 ਸੇਲ'' ਹੋਵੇਗੀ ਸ਼ੁਰੂ
ਜਲੰਧਰ- ਐਮਾਜ਼ਾਨ ਗ੍ਰੇਟ ਇੰਡੀਆ ਸੇਲ ਦੇ ਆਖਰੀ ਦਿਨ, ਫਲਿੱਪਕਾਰਟ ਆਪਣੀ ਵੈੱਬਸਾਈਟ ਅਤੇ ਐਪ ''ਤੇ ਸੇਲ ਦੀ ਸ਼ੁਰੂਆਤ ਕਰੇਗੀ ਫਲਿੱਪਕਾਰਟ ਨੇ ਇਸ ਸੇਲ ਨੂੰ ''ਬਿਗ 10 ਸੇਲ'' ਨਾਂ ਦਿੱਤਾ ਹੈ, ਕੰਪਨੀ ਦਾ ਕਹਿਣਾ ਹੈ ਕਿ ਇਹ ਸੇਲ ਕੰਪਨੀ ਦੀ ਦਸਵੀਂ ਵਰ੍ਹੇਗੰਢ ਦੇ ਮੌਕੇ ''ਤੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਸੇਲ ''ਚ ਕਈ ਕਨਟੈਸਟ ''ਚ ਹਿੱਸਾ ਲੈਣਾ ਅਤੇ ਮੁਫਤ ਖਰੀਦਦਾਰੀ ਕਰਨ ਦਾ ਮੌਕਾ ਮਿਲੇਗਾ।
ਬਿਗ 10 ਸੇਲ ਲਈ ਫਲਿੱਪਕਾਰਟ ਨੇ ਐੱਚ. ਡੀ. ਐੱਫ. ਸੀ. ਨਾਲ ਖਰੀਦਦਾਰੀ ਕੀਤੀ ਹੈ। ਇਸ ਲਈ ਕ੍ਰੇਡਿਟ ਕਾਰਡ ਨਾਲ ਖਰੀਦਦਾਰੀ ਕਰਨ ''ਤੇ ਕੈਸ਼ਬੈਕ ਮਿਲ ਸਕਦਾ ਹੈ। ਸੈਮਸੰਗ, ਅੋਪੋ, ਵੀਵੋ ਅਤੇ ਲੇਨੋਵੋ ਇਸ ਸੇਲ ਲਈ ਸਾਂਝੇਦਾਰ ਹਨ। ਇਸ ਲਈ ਇਨ੍ਹਾਂ ਕੰਪਨੀਆਂ ਦੇ ਸਮਾਰਟਫੋਨ ''ਤੇ ਛੂਟ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਇੰਟਰਨੈੱਟ ਟ੍ਰਿਪ ਅਤੇ ਸਾਈਟ ''ਤੇ ਮੁਫਤ ਖਰੀਦਦਾਰੀ ਕਰਨ ਦਾ ਮੌਕਾ ਵੀ ਹੋਵੇਗਾ, ਜਦਕਿ ਹੁਣ ਇਨ੍ਹਾਂ ਕਨਟੈਸਟ ਦੀ ਜਾਣਕਾਰੀ ਉਪਲੱਬਧ ਨਹੀਂ ਕਰਾਈ ਗਈ ਹੈ। 
ਫਲਿੱਪਕਾਰਟ ''ਤੇ ਸੇਲ ਦੌਰਾਨ ਹਰ ਘੰਟੇ ਮੁਫਤ ਵਾਊਚਰ ਵੀ ਦਿੱਤੇ ਜਾਣਗੇ। ਇਹ ਸੇਲ 14 ਮਈ ਤੋਂ 18 ਮਈ ਤੱਕ ਚੱਲੇਗੀ। ਮੋਬਾਇਲ, ਇਲੈਕਟ੍ਰਾਨਿਕ ਅਤੇ ਐਕਸੇਸਰੀ ਸੇਲ 15 ਮਈ ਤੋਂ ਸ਼ੁਰੂ ਹੋਵੇਗੀ। 10ਵੀਂ ਵਰ੍ਹੇਗੰਢ ਦੇ ਜਸ਼ਨ ਦੇ ਮੌਕੇ ''ਤੇ ਫਲਿੱਪਕਾਰਟ ਪ੍ਰੋਡੈਕਟ ''ਤੇ 10 ਆਫਰ ਦੇਵੇਗੀ। ਇਕ ਵਾਰ ਫਿਰ ਹੁਣ ਇਨ੍ਹਾਂ ਸਾਰੇ ਆਫਰ, ਛੂਟ ਅਤੇ ਡੀਲ ਦੇ ਬਾਰੇ ''ਚ ਜਾਣਕਾਰੀ ਸੀਮਤ ਹੈ। 
ਹਾਲ ਹੀ ''ਚ ਈ-ਕਾਮਰਸ ਸਾਈਟ ''ਤੇ 4 ਮਈ ਨੂੰ ਸਮਰ ਸ਼ਾਪਿੰਗ ਡੇਜ਼ ਸੇਲ ਖਤਮ ਹੋਈ ਸੀ। ਇਸ ਆਫਰ ''ਚ ਇਲੈਕਟ੍ਰਾਨਿਕ ਸੇਗਮੈਂਟ ''ਚ ਮੋਬਾਇਲ, ਸਮਾਰਟਵਾਚ ਅਤ ਟੈਬਲੇਟ ''ਤੇ ਛੂਟ ਦਿੱਤੀ ਜਾ ਰਹੀ ਸੀ। ਆਈਫੋਨ 7 ਅਤੇ ਆਈਫੋਨ 7 ਪਲੱਸ, ਗੂਗਲ ਪਿਕਸਲ, ਮੋਟੋ ਜੀ5 ਪਲੱਸ, ਮੋਟੋ ਐਕਸ ਪਲੇ, ਸੈਮਸੰਗ ਆਨ ਨੈਕਸਟ ਅਤੇ ਸੈਮਸੰਗ ਆਨ8 ਵਰਗੇ ਸਮਾਰਟਫੋਨ ''ਤੇ ਆਫਰ ਦਿੱਤੇ ਗਏ ਸਨ।

Related News