50 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਇਹ ਭਾਰਤੀ ਐਪ
Sunday, Feb 21, 2016 - 03:13 PM (IST)

ਜਲੰਧਰ— ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ਦੇ ਸਮਾਰਟਫੋਨ ਐਪ ਦੀ ਲੋਕਪ੍ਰਿਅਤਾ ਦਿਨੋ-ਦਿਨ ਵੱਧ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਫਲਿੱਪਕਾਰਟ ਐਪ ਪਹਿਲਾ ਭਾਰਤੀ ਐਪ ਬਣ ਗਿਆ ਹੈ ਜਿਸ ਨੇ 50 ਮਿਲੀਅਨ ਤੋਂ ਜ਼ਿਆਦਾ ਡਾਊਨਲੋਡਸ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਫਲਿੱਪਕਾਰਟ ਐਪ ਨੇ ਫਰਵਰੀ ਦੇ ਪਹਿਲੇ ਹਫਤੇ ਇਸ ਅੰਕੜੇ ਨੂੰ ਛੁਹਿਆ ਸੀ।
ਫਲਿੱਪਕਾਰਟ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਫਲਿੱਪਕਾਰਟ ਐਪ ਗੂਗਲ ਪਲੇਅ ਸਟੋਰ ''ਤੇ 1.7 ਮਿਲੀਅਨ ਲੋਕਾਂ ਦੇ ਔਸਤ ਸਕੋਰ 4.2 ਦੇ ਨਾਲ ਭਾਰਤ ''ਚ ਉੱਚਤਮ ਦਰ ਨਾਲ ਸ਼ਾਪਿੰਗ ਐਪ ਹੈ। ਸਿਮਿਲਰਵੈੱਬ ਰਿਸਰਚ ''ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਦੇਸ਼ ''ਚ ਈ-ਕਾਮਰਸ ਦਾ 47 ਫੀਸਦੀ ਟ੍ਰੈਫਿਕ ਫਲਿੱਪਕਾਰਟ ਐਪ ''ਤੇ ਹਾਵੀ ਹੈ।
ਫਲਿੱਪਕਾਰਟ ਅਤੇ ਮਿੰਤਰਾ ਨੂੰ ਮਿਲਾ ਕੇ 63 ਫੀਸਦੀ ਜਦੋਂਕਿ ਐਮਾਜ਼ਾਨ ਨੂੰ 15.86 ਫੀਸਦੀ ਅਤੇ ਸਨੈਪਡੀਲ ਨੂੰ 13.84 ਫੀਸਦੀ ਹਿੱਟਸ ਮਿਲਦੇ ਹਨ। ਜ਼ਿਕਰਯੋਗ ਹੈ ਕਿ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਕਾਰਨ ਕਈ ਈ-ਕਾਮਰਸ ਆਪਣੇ ਐਪ ਬਣਾ ਰਹੀਆਂ ਹਨ।