iPhone X ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ ਭਾਰੀ ਛੋਟ

02/13/2018 1:13:42 PM

ਜਲੰਧਰ- ਭਾਰਤੀ ਗਾਹਕਾਂ 'ਚ ਨਵੇਂ ਤੋਂ ਲੈ ਕੇ ਪੁਰਾਣੇ ਆਈਫੋਨ ਨੂੰ ਲੈ ਕੇ ਦੀਵਾਨਗੀ ਅਜੇ ਵੀ ਘੱਟ ਨਹੀਂ ਹੋਈ ਹੈ। ਚਾਹੇ ਕਈ ਸਾਲ ਪੁਰਾਣਾ ਆਈਫੋਨ 5 ਐੱਸ ਹੋਵੇ ਜਾਂ ਫਿਰ ਆਈਫੋਨ 6, ਅਜਿਹੇ ਮਾਡਲ ਵੀ ਬਾਜ਼ਾਰ 'ਚ ਖੂਬ ਵਿਕ ਰਹੇ ਹਨ। ਇਸ ਦੇ ਪਿਛੇ ਕਾਰਨ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ। 12 ਫਰਵਰੀ ਤੋਂ 15 ਫਰਵਰੀ ਤੱਕ ਈ-ਕਾਮਰਸ ਵੈੱਬਸਾਈਟ ਫਲਿਪਕਾਰਟ 'ਤੇ 'ਐਪਲ ਡੇਅਸ' ਸੇਲ ਲੱਗੀ ਹੈ। 
ਇਸ ਸੇਲ 'ਚ ਨਾ ਸਿਰਫ ਪੁਰਾਣੇ ਆਈਫੋਨ ਮਾਡਲਸ 'ਤੇ ਡੀਲ ਮਿਲ ਰਹੀ ਹੈ, ਸਗੋਂ ਆਈਫੋਨ ਐਕਸ ਵਰਗੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਅਤੇ ਨਵੇਂ ਆਈਫੋਨ 'ਤੇ ਵੀ ਡਿਸਕਾਊਂਟ ਮਿਲ ਰਿਹਾ ਹੈ। ਆਓ ਜਾਣਦੇ ਹਾਂ ਕਿਹੜੇ ਆਈਫੋਨ 'ਤੇ ਤੁਹਾਨੂੰ ਕੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਅਤੇ ਤੁਸੀਂ ਇਸ ਦਾ ਫਾਇਦਾ ਕਿਵੇਂ ਚੁੱਕ ਸਕਦੇ ਹੋ। 
ਜੇਕਰ ਤੁਹਾਡੇ ਕੋਲ ਆਈ.ਸੀ.ਆਈ.ਸੀ.ਆਈ. ਬੈਂਕ ਦਾ ਕ੍ਰੇਡਿਟ ਕਾਰਡ ਹੈ ਤਾਂ ਤੁਹਾਨੂੰ 10 ਹਜ਼ਾਰ ਰੁਪਏ ਤੱਕ ਦਾ ਕੈਸ਼ਬੈਕ ਮਿਲ ਸਕਦਾ ਹੈ। ਇਸ ਸੇਲ 'ਚ ਆਈਫੋਨ ਐਕਸ, ਆਈਫੋਨ 8, ਆਈਫੋਨ 8 ਪਲੱਸ, ਆਈਫੋਨ 7, ਆਈਫੋਨ 6 ਪਲੱਸ, ਆਈਫੋਨ 6 ਐੱਸ, ਆਈਫੋਨ 6 ਅਤੇ ਆਈਫੋਨ ਐੱਸ.ਈ. 'ਤੇ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ ਇਥੇ ਐਪਲ ਵਾਚ, ਈਅਰਪੌਡਸ ਅਤੇ ਆਈਪੈਡਸ 'ਤੇ ਵੀ ਛੋਟ ਮਿਲ ਰਹੀ ਹੈ। ਜੇਕਰ ਤੁਸੀਂ ਚਾਹੋ ਤਾਂ 149 ਰੁਪਏ ਵਾਧੂ ਦੇ ਕੇ ਬਾਈਬੈਕ ਆਫਰ ਵੀ ਲੈ ਸਕਦੇ ਹੋ ਜਿਸ ਤਹਿਤ ਤੈਅ ਸਮਾਂ ਮਿਆਦ 'ਚ ਤੁਹਾਨੂੰ ਵਾਪਸ ਕਰਨ 'ਤੇ ਅੱਧੇ ਪੈਸੇ ਵਾਪਸ ਕਰ ਦਿੱਤੇ ਜਾਣਗੇ। 

ਆਈਫੋਨ ਐਕਸ - ਇਸ ਫੋਨ ਦੇ 64ਜੀ.ਬੀ. ਵੇਰੀਐਂਟ ਦੀ ਅਸਲ ਕੀਮਤ 89,000 ਰੁਪਏ ਹੈ ਪਰ ਇਥੇ ਤੁਹਾਨੂੰ ਇਹ 82,999 ਰੁਪਏ ਦਾ ਮਿਲੇਗਾ, ਆਈ.ਸੀ.ਆਈ.ਸੀ.ਆਈ. ਬੈਂਕ ਕ੍ਰੈਡਿਟ ਕਾਰਡ ਤੋਂ ਖਰੀਦਾਰੀ ਕਰਨ 'ਤੇ 10,000 ਰੁਪਏ ਵਾਧੂ ਡਿਸਕਾਊਂਟ ਮਿਲੇਗਾ ਜੋ ਕੈਸ਼ਬੈਕ ਦੇ ਤੌਰ 'ਤੇ ਹੋਵੇਗਾ। ਆਈਫੋਨ ਐਕਸ 256ਜੀ.ਬੀ. ਵੇਰੀਐਂਟ 'ਤੇ ਵੀ ਇਹ ਆਫਰ ਲਾਗੂ ਹੁੰਦਾ ਹੈ। 

ਆਈਫੋਨ 8 ਪਲੱਸ ਦੀ ਅਸਲ ਕੀਮਤ 73,000 ਰੁਪਏ ਹੈ ਪਰ ਇਥੇ ਇਹ 66,999 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਮਿਲ ਰਿਹਾ ਹੈ। ਇਸ ਦਾ ਛੋਟਾ ਵੇਰੀਐਂਟ ਆਈਫੋਨ 8, ਜਿਸ ਦੀ ਅਸਲ ਕੀਮਤ 64,000 ਰੁਪਏ ਹੈ, ਤੁਹਾਨੂੰ 55,999 ਰੁਪਏ 'ਚ ਮਿਲੇਗਾ। ਇਸ ਤੋਂ ਇਲਾਵਾ ਤੁਸੀਂ ਈ.ਐੱਮ.ਆਈ. ਟ੍ਰਾਂਜੈਕਸ਼ਨ 'ਤੇ 8,000 ਰੁਪਏ ਦਾ ਕੈਸ਼ਬੈਕ ਵੀ ਪਾ ਸਕਦੇ ਹੋ। 

ਆਈਫੋਨ 7 ਪਲੱਸ ਦੀ ਸ਼ੁਰੂਆਤੀ ਕੀਮਤ 59,000 ਰੁਪਏ ਹੈ ਜੋ ਇਥੇ 56,499 ਰੁਪਏ 'ਚ ਉਪਲੱਬਧ ਹੈ। ਇਸ ਦਾ 128ਜੀ.ਬੀ. ਮੈਮਰੀ ਵੇਰੀਐਂਟ ਜਿਸ ਦੀ ਅਸਲ ਕੀਮਤ 82,000 ਰੁਪਏ ਹੈ ਉਹ ਇਥੇ 62,500 ਰੁਪਏ 'ਚ ਮਿਲ ਰਿਹਾ ਹੈ। ਇੰਝ ਹੀ ਆਈਫੋਨ 7 'ਤੇ ਵੀ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ ਆਈਫੋਨ 7 ਪਲੱਸ 'ਤੇ ਆਈ.ਸੀ.ਆਈ.ਸੀ.ਆਈ. ਬੈਂਕ ਕ੍ਰੈਡਿਟ ਕਾਰਡ ਤੋਂ ਈ.ਐੱਮ.ਆਈ. ਟ੍ਰਾਂਜੈਕਸ਼ਨ 'ਤੇ 4,000 ਰੁਪਏ ਦਾ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ। 

ਪੁਰਾਣੇ ਆਈਫੋਨ ਮਾਡਲਸ ਦੀ ਗੱਲ ਕਰੀਏ ਤਾਂ ਇਥੇ ਆਈਫੋਨ 6 ਤੁਸੀਂ 25,299 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਖਰੀਦ ਸਕਦੇ ਹੋ ਜਿਸ 'ਤੇ ਤੁਹਾਨੂੰ 2,500 ਰੁਪਏ ਤੱਕ ਦਾ ਕੈਸ਼ਬੈਕ ਵੀ ਮਿਲ ਸਕਦਾ ਹੈ। ਇੰਝ ਹੀ ਆਈਫੋਨ ਐੱਸ.ਈ. ਤੁਸੀਂ 19,999 ਰੁਪਏ 'ਚ ਖਰੀਦ ਸਕਦੇ ਹੋ, ਜਦ ਕਿ ਆਈਫੋਨ 6 ਐੱਸ ਪਲੱਸ ਇਥੇ 39,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਮਿਲ ਰਿਹਾ ਹੈ।


Related News