ਇਸ ਕੰਪਨੀ ਨੇ ਭਾਰਤ ''ਚ ਲਾਂਚ ਕੀਤਾ ਨਵਾਂ ਫਲਿੱਪ ਫੋਨ, ਕੀਮਤ 5 ਹਜ਼ਾਰ ਰੁਪਏ ਤੋਂ ਵੀ ਘੱਟ

Friday, Aug 25, 2023 - 01:24 PM (IST)

ਗੈਜੇਟ ਡੈਸਕ- ਐੱਚ.ਐੱਮ.ਡੀ. ਗਲੋਬਲ ਨੇ ਭਾਰਤ 'ਚ Nokia 2660 Flip ਨੂੰ ਫਿਰ ਲਾਂਚ ਕੀਤਾ ਹੈ। Nokia 2660 Flip ਨੂੰ ਹੁਣ ਪਾਪ ਪਿੰਕ ਅਤੇ ਰਸ਼ ਗਰੀਨ ਰੰਗ 'ਚ ਖਰੀਦਿਆ ਜਾ ਸਕੇਗਾ। ਇਸ ਫੋਨ ਨੂੰ ਪਹਿਲੀ ਵਾਰ 2007 'ਚ ਭਾਰਤ 'ਚ ਲਾਂਚ ਕੀਤਾ ਗਿਆ ਸੀ, ਜਦਕਿ ਨੋਕੀਆ ਦਾ ਪਹਿਲਾ ਫਲਿੱਪ ਫੋਨ 1998 'ਚ ਲਾਂਚ ਹੋਇਆ ਸੀ।

Nokia 2660 Flip ਦੀ ਉਪਲੱਬਧਤਾ

Nokia 2660 Flip ਦੀ ਵਿਕਰੀ ਨੋਕੀਆ ਦੇ ਆਨਲਾਈਨ ਸਟੋਰ ਅਤੇ ਐਮਾਜ਼ੋਨ ਇੰਡੀਆ 'ਤੇ ਹੋ ਰਹੀ ਹੈ। ਫੋਨ ਦੇ ਨਵੇਂ ਕਲਰ ਵੇਰੀਐਂਟ ਦੀ ਕੀਮਤ ਦੀ ਜਾਣਕਾਰੀ ਨਹੀਂ ਦਿੱਤੀ ਗਈ ਪਰ Nokia 2660 Flip ਦੇ ਕਾਲੇ, ਨੀਲੇ ਅਤੇ ਲਾਲ ਰੰਗ ਵਾਲੇ ਮਾਡਲ ਨੂੰ 4,699 ਰੁਪਏ ਦੀ ਕੀਮਤ 'ਚ ਨੋਕੀਆ ਦੀ ਸਾਈਟ 'ਤੇ ਲਿਸਟ ਕੀਤਾ ਗਿਆ ਹੈ।

Nokia 2660 Flip ਦੇ ਫੀਚਰਜ਼

Nokia 2660 Flip 'ਚ 2.8 ਇੰਚ ਦੀ ਡਿਸਪਲੇਅ ਹੈ। ਇਸ ਵਿਚ 1.77 ਇੰਚ ਦੀ QQVGA ਦੂਜੀ ਸਕਰੀਨ ਹੈ। ਫੋਨ 'ਚ 1GHz ਦਾ Unisoc T107 ਪ੍ਰੋਸੈਸਰ ਹੈ ਜੋ ਕਿ ਇਕ ਸਿੰਗਲ ਕੋਰ ਪ੍ਰੋਸੈਸਰ ਹੈ। ਇਸ ਵਿਚ 48MB ਰੈਮ ਦੇ ਨਾਲ 128MB ਦੀ ਸਟੋਰੇਜ ਹੈ ਜਿਸਨੂੰ ਮੈਮਰੀ ਕਾਰਡ ਦੀ ਮਦਦ ਨਾਲ 32 ਜੀ.ਬੀ. ਤਕ ਵਧਾਇਆ ਜਾ ਸਕੇਗਾ। ਫੋਨ 'ਚ ਐੱਲ.ਈ.ਡੀ. ਲਾਈਟ ਦੇ ਨਾਲ ਵੀ.ਜੀ.ਏ. ਕੈਮਰਾ ਹੈ। ਕੁਨੈਕਟੀਵਿਟੀ ਲਈ ਟੀਵੀ 'ਚ 4G VoLTE, ਬਲੂਟੁੱਥ 4.2 ਅਤੇ ਮਾਈਕ੍ਰੋ-ਯੂ.ਐੱਸ.ਬੀ. 2.0 ਪੋਰਟ ਹੈ। ਇਸ ਵਿਚ 1450mAh ਦੀ ਬੈਟਰੀ ਹੈ ਜਿਸਨੂੰ ਲੈ ਕੇ ਇਕ ਹਫਤੇ ਤਕ ਦੇ ਸਟੈਂਡਬਾਈ ਦਾ ਦਾਅਵਾ ਕੀਤਾ ਗਿਆ ਹੈ।


Rakesh

Content Editor

Related News