ਤੁਹਾਨੂੰ ਵੀ ਆ ਰਹੀ ਹੈ ਨੈੱਟਵਰਕ ਦੀ ਸਮੱਸਿਆ ਤਾਂ ਤੁਰੰਤ ਬਦਲੋ ਫੋਨ ਦੀ ਇਹ ਸੈਟਿੰਗ

Saturday, Oct 21, 2023 - 07:37 PM (IST)

ਤੁਹਾਨੂੰ ਵੀ ਆ ਰਹੀ ਹੈ ਨੈੱਟਵਰਕ ਦੀ ਸਮੱਸਿਆ ਤਾਂ ਤੁਰੰਤ ਬਦਲੋ ਫੋਨ ਦੀ ਇਹ ਸੈਟਿੰਗ

ਗੈਜੇਟ ਡੈਸਕ- ਅੱਜ ਦੇਸ਼ 'ਚ 5ਜੀ ਨੈੱਟਵਰਕ ਹੈ ਜਿਸਨੂੰ ਲੈ ਕੇ ਟੈਲੀਕਾਮ ਕੰਪਨੀਆਂ ਅਲਟਰਾ ਸਪੀਡ ਦਾ ਦਾਅਵਾ ਕਰ ਰਹੀਆਂ ਹਨ ਪਰ ਅਸਲ 'ਚ ਕੋਹਾਂ ਦੂਰ ਹਨ। ਅੱਜ ਵੀ ਲੋਕ ਮੋਬਾਇਲ ਨੈੱਟਵਰਕ ਤੋਂ ਕਾਫੀ ਪਰੇਸ਼ਾਨ ਹਨ। ਕੋਈ ਫੋਨ 'ਤੇ ਖਰਾਬ ਨੈੱਟਵਰਕ ਕਾਰਨ ਚੰਗੀ ਤਰ੍ਹਾਂ ਗੱਲਬਾਤ ਨਹੀਂ ਕਰ ਪਾ ਰਿਹਾ ਤਾਂ ਕਿਸੇ ਦਾ ਇੰਟਰਨੈੱਟ ਹੀ ਨਹੀਂ ਚੱਲ ਰਿਹਾ। ਨੈੱਟਵਰਕ ਦੀ ਸਮੱਸਿਆ ਲਈ ਕਈ ਵਾਰ ਟੈਲੀਕਾਮ ਕੰਪਨੀਆਂ ਜ਼ਿੰਮੇਵਾਰ ਹੁੰਦੀਆਂ ਹਨ ਤਾਂ ਕਈ ਵਾਰ ਫੋਨ ਦੀ ਸੈਟਿੰਗ ਦੀ ਵੀ ਸਮੱਸਿਆ ਹੁੰਦੀ ਹੈ। ਜੇਕਰ ਤੁਹਾਡੇ ਫੋਨ 'ਚ ਵੀ ਨੈੱਟਵਰਕ ਦੀ ਸਮੱਸਿਆ ਰਹਿੰਦੀ ਹੈ ਤਾਂ ਇਹ ਖਬਰ ਤੁਹਾਡੇ ਕੰਮ ਆ ਸਕਦੀ ਹੈ। 

ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ

ਫੋਨ ਨੂੰ ਰੀ-ਸਟਾਰਟ ਕਰੋ- ਨੈੱਟਵਰਕ ਦੀ ਸਮੱਸਿਆ ਦਾ ਪਹਿਲਾ ਹੱਲ ਇਹੀ ਹੈ ਕਿ ਆਪਣੇ ਫੋਨ ਨੂੰ ਸਭ ਤੋਂ ਪਹਿਲਾਂ ਰੀ-ਸਟਾਰਟ ਕਰੋ। ਰੀ-ਸਟਾਰਟ ਬਟਨ ਤੋਂ ਫੋਨ ਨੂੰ ਰੀ-ਸਟਾਰਟ ਕਰਨ ਦੀ ਬਜਾਏ ਫੋਨ ਨੂੰ ਆਫ ਕਰਕੇ ਆਨ ਕਰੋ।

ਸਿਗਨਲ ਸਟ੍ਰੈਂਥ- ਆਪਣੇ ਫੋਨ 'ਚ ਸਿਗਨਲ ਦੀ ਸਟ੍ਰੈਂਥ ਚੈੱਕ ਕਰੋ। ਜੇਕਰ ਤੁਹਾਡੇ ਇਲਾਕੇ 'ਚ ਕਵਰੇਜ ਚੰਗੀ ਨਹੀਂ ਹੈ ਤਾਂ ਨੈੱਟਵਰਕ ਦੀ ਸਮੱਸਿਆ ਹੋਣਾ ਲਾਜ਼ਮੀ ਹੈ। ਜ਼ਿਆਦਾ ਸਮੱਸਿਆ ਹੈ ਤਾਂ ਤੁਸੀਂ ਕੰਪਨੀ ਨੂੰ ਸ਼ਿਕਾਇਤ ਕਰਕੇ ਨੈੱਟਵਰਕ ਬੂਸਟਰ ਲਗਵਾ ਸਕਦੇ ਹੋ।

ਏਅਰਪਲੇਨ ਮੋਡ- ਨੈੱਟਵਰਕ ਦੀ ਸਮੱਸਿਆ ਹੋ ਰਹੀ ਹੈ ਤਾਂ ਤੁਸੀਂ ਇਕ ਵਾਰ ਫਲਾਈਟ ਮੋਡ ਨੂੰ ਆਨ ਕਰਕੇ ਆਫ ਕਰ ਸਕਦੇ ਹੋ। ਇਸ ਨਾਲ ਨੈੱਟਵਰਕ ਨੂੰ ਰੀ-ਸਟੇਬਲ ਕਰਨ 'ਚ ਮਦਦ ਮਿਲਦੀ ਹੈ।

ਸਾਫਟਵੇਅਰ ਅਪਡੇਟ ਅਤੇ ਸੈਟਿੰਗ- ਜੇਕਰ ਤੁਹਾਡੇ ਫੋਨ 'ਚ ਕੋਈ ਅਪਡੇਟ ਆਈ ਹੈ ਤਾਂ ਤੁਰੰਤ ਅਪਡੇਟ ਕਰੋ। ਇਸਤੋਂ ਇਲਾਵਾ ਫੋਨ ਦੇ ਨੈੱਟਵਰਕ ਨੂੰ ਵੀ ਰੀ-ਸੈੱਟ ਕਰ ਸਕਦੇ ਹੋ। ਇਸ ਸੈਟਿੰਗ ਨਾਲ ਵਾਈ-ਫਾਈ ਦਾ ਨੈੱਟਵਰਕ ਵੀ ਡਿਸਕੁਨੈਕਟ ਹੋਵੇਗਾ ਤਾਂ ਤੁਹਾਨੂੰ ਫਿਰ ਤੋਂ ਪਾਸਵਰਡ ਲਗਾਉਣਾ ਪਵੇਗਾ।

ਇਹ ਵੀ ਪੜ੍ਹੋ- WhatsApp 'ਚ ਆਇਆ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਫੀਚਰ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼


author

Rakesh

Content Editor

Related News