ਐਪਲ ਵਾਚ ਦੇ ਡਾਟਾ ਦੇ ਆਧਾਰ ‘ਤੇ ਫਿਟਨੈੱਸ ਟ੍ਰੇਨਿੰਗ ਦੇਵੇਗਾ ਫਿਟਨੈੱਸ ਪਲੱਸ

Wednesday, Sep 16, 2020 - 02:10 AM (IST)

ਐਪਲ ਵਾਚ ਦੇ ਡਾਟਾ ਦੇ ਆਧਾਰ ‘ਤੇ ਫਿਟਨੈੱਸ ਟ੍ਰੇਨਿੰਗ ਦੇਵੇਗਾ ਫਿਟਨੈੱਸ ਪਲੱਸ

ਗੈਜੇਟ ਡੈਸਕ - ਐਪਲ ਦੀ ਵਾਚ ਤੁਹਾਡੀ ਫਿਟਨੈੱਸ ਨੂੰ ਲੈ ਕੇ ਜੋ ਡਾਟਾ ਇਕੱਠਾ ਕਰੇਗੀ ਉਸੇ ਡਾਟਾ ਮੁਤਾਬਕ ਤੁਹਾਡੀ ਫਿਟਨੈੱਸ ਲਈ ਪ੍ਰੋਗਰਾਮ ਵੀ ਬਣਾਇਆ ਜਾਵੇਗਾ ਅਤੇ ਇਸੇ ਡਾਟਾ ਦੇ ਆਧਾਰ ‘ਤੇ ਤੁਹਾਡਾ ਵਰਕ ਆਊਟ ਪਲਾਨ ਤਿਆਰ ਕਰਨ ਲਈ ਐਪਲ ਨੇ ਵਰਚੁਅਲ ਵਰਕ ਆਊਟ ਐਪ ਫਿਟਨੈੱਸ ਪਲੱਸ ਵੀ ਲਾਂਚ ਕੀਤਾ ਹੈ। ਇਸ ਵਿਚ ਸੈਲੀਬ੍ਰਿਟੀ ਟ੍ਰੇਨਰਸ ਤੁਹਾਨੂੰ ਆਪਣੀ ਲੋੜ ਮੁਤਾਬਕ ਫਿਟਨੈੱਸ ਟ੍ਰੇਨਿੰਗ ਦੇਣਗੇ ਅਤੇ ਇਸ ਦੌਰਾਨ ਤੁਹਾਡੀ ਪ੍ਰਾਇਵੇਸੀ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਐਪਲ ਨੇ ਇਸ ਸੇਵਾ ਲਈ ਪ੍ਰਤੀ ਮਹੀਨਾ 9.99 ਡਾਲਰ ਦੀ ਫੀਸ ਤੈਅ ਕੀਤੀ ਹੈ ਜਦੋਂ ਕਿ ਇਸ ਦੀ ਸਾਲਾਨਾ ਫੀਸ 79.99 ਡਾਲਰ ਹੋਵੇਗੀ। ਯਾਨੀ ਤੁਹਾਡਾ ਜਿਮ ਵੀ ਤੁਹਾਡੇ ਮੋਬਾਇਲ ‘ਤੇ ਹੀ ਆਉਣ ਵਾਲਾ ਹੈ ਅਤੇ ਐਪਲ ਦਾ ਇਹ ਫੀਚਰ ਦੇਸ਼ ਵਿਚ ਪਹਿਲਾਂ ਤੋਂ ਕੰਮ ਕਰ ਰਹੇ ਕਿਓਰ ਫਿੱਟ ਅਤੇ ਅਮਰੀਕੀ ਕੰਪਨੀ ਪੈਲੇਟੋਨ ਲਈ ਵੀ ਖਤਰਨਾਕ ਸਾਬਤ ਹੋਵੇਗਾ।


author

Inder Prajapati

Content Editor

Related News