ਹੁਣ ਹੈਦਰਾਬਾਦ ’ਚ Pure EV EPluto 7G ਨੂੰ ਲੱਗੀ ਅੱਗ, ਵੇਖਦੇ-ਵੇਖਦੇ ਸੜ ਕੇ ਸਵਾਹ ਹੋਇਆ ਈ-ਸਕੂਟਰ

05/15/2022 5:22:44 PM

ਆਟੋ ਡੈਸਕ– ਦੇਸ਼ ’ਚ ਇਲੈਕਟ੍ਰਿਕ ਸਕੂਟਰਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ ਕੁਝ ਦਿਨਾਂ ’ਚ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿਨ੍ਹਾਂ ਤੋਂ ਬਾਅਦ ਕੰਪਨੀਆਂ ਨੇ ਆਪਣੇ ਕਈ ਵਾਹਨਾਂ ਨੂੰ ਵਾਪਸ ਮੰਗਵਾਇਆ ਹੈ। ਇਸ ਵਿਚਕਾਰ ਇਲੈਕਟ੍ਰਿਕ ਸਕੂਟਰ ਨੂੰ ਅੱਗ ਲੱਗਣ ਦਾ ਇਕ ਹੋਰ ਨਵਾਂ ਮਾਮਲਾ ਸਾਹਮਣਾ ਆਇਆ ਹੈ। ਤਾਜ਼ਾ ਮਾਮਲਾ ਹੈਦਰਾਬਾਦ ਦਾ ਹੈ, ਜਿੱਥੇ Pure EV EPluto 7G ਇਲੈਕਟ੍ਰਿਕ ਸਕੂਟਰ ਨੂੰ ਅੱਗ ਲੱਗਣ ਗਈ। ਇਸ ਖਬਰ ਤੋਂ ਬਾਅਦ ਇਕ ਵਾਰ ਫਿਰ ਇਸ ਕੰਪਨੀ ਦੇ ਗਾਹਕਾਂ ’ਚ ਦਹਿਸ਼ਤ ਦਾ ਮਾਹੌਲ ਹੈ।

EPluto 7G ਇਲੈਕਟ੍ਰਿਕ ਸਕੂਟਰ ਦਾ ਮਾਲਿਕ ਫੂਡ ਡਿਲਿਵਰੀ ਏਜੰਟ ਦਾ ਕੰਮ ਕਰਦਾ ਹੈ। ਪੀੜਤ ਮੁਤਾਬਕ, ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਸਫਰ ਕਰ ਰਿਹਾ ਸੀ ਤਾਂ ਸਕੂਟਰ ਅਚਾਨਕ ਬੰਦ ਹੋ ਗਿਆ। ਜਦੋਂ ਉਸਨੇ ਚੈਕਿੰਗ ਲਈ ਬੈਟਰੀ ਕੰਪਾਰਟਮੈਂਟ ਨੂੰ ਖੋਲ੍ਹਿਆ ਤਾਂ ਉਸਨੇ ਵੇਖਿਆ  ਕਿ ਧੂੰਆ ਨਿਕਲ ਰਿਹਾ ਹੈ। ਵੇਖਦੇ ਹੀ ਵੇਖਦੇ ਸਕੂਟਰ ਨੂੰ ਅੱਗ ਲੱਗ ਗਈ ਅਤੇ ਉਹ ਸੜ ਕੇ ਸੁਆਹ ਹੋ ਗਿਆ। ਹਾਲਾਂਕਿ, ਇਸ ਘਟਨਾ ’ਚ ਸਕੂਟਰ ਦੇ ਮਾਲਿਕ ਦਾ ਬਚਾਅ ਹੋ ਗਿਆ।

ਸਕੂਟਰ ਦੇ ਮਾਲਿਕ ਨੇ ਐੱਲ.ਬੀ. ਨਗਰ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤ ਦਾ ਕਹਿਣਾ ਹੈ ਕਿ ਉਸਨੇ ਹਾਲ ਹੀ ’ਚ EPluto G7 ਇਲੈਕਟ੍ਰਿਕ ਸਕੂਟਰ ਨੂੰ ਲਗਭਗ 90 ਹਜ਼ਾਰ ਰੁਪਏ ’ਚ ਖਰੀਦਿਆ ਸੀ।

ਦੱਸ ਦੇਈਏ ਕਿ ਇਸਤੋਂ ਪਹਿਲਾਂ ਵੀ ਇਕ ਹੋਰ ਪਿਓਰ ਈ.ਵੀ. ਦੇ ਸਕੂਟਰ ਨੂੰ ਅੱਗ ਲੱਗਣ ਦਾ ਸਾਹਮਣਾ ਸਾਹਮਣੇ ਆਇਆਸੀ, ਜਿਸਤੋਂ ਬਾਅਦ ਕੰਪਨੀ ਨੇ ਲਗਭਗ 2 ਹਜ਼ਾਰ ਇਲੈਕਟ੍ਰਿਕ ਸਕੂਟਰਾਂ ਨੂੰ ਰੀਕਾਲ ਕੀਤਾ ਸੀ। ਹਾਲਾਂਕਿ, ਆਪਣੇ ਸਕੂਟਰ ’ਚ ਅੱਗ ਲੱਗਣ ਦੀ ਤਾਜ਼ਾ ਘਟਨਾ ’ਤੇ ਕੰਪਨੀ ਨੇ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।


Rakesh

Content Editor

Related News