Fire-Boltt Ring 2 ਸਮਾਰਟਵਾਚ ਭਾਰਤ ’ਚ ਲਾਂਚ, ਪਾਣੀ ਨਾਲ ਵੀ ਨਹੀਂ ਹੋਵੇਗੀ ਖਰਾਬ

Thursday, Apr 07, 2022 - 02:09 PM (IST)

ਗੈਜੇਟ ਡੈਸਕ– Fire-Boltt Ring 2 ਸਮਾਰਟਵਾਚ ਭਾਰਤ ’ਚ ਲਾਂਚ ਹੋ ਗਈ ਹੈ। Fire-Boltt Ring 2 ਦੇ ਨਾਲ ਬਲੂਟੁੱਥ ਕਾਲਿੰਗ ਦਿੱਤੀ ਗਈ ਹੈ। ਇਸਤੋਂ ਇਲਾਵਾ ਵਾਟਰ ਰੈਸਿਸਟੈਂਟ ਲਈ ਇਸਨੂੰ IP67 ਦੀ ਰੇਟਿੰਗ ਮਿਲੀ ਹੈ ਯਾਨੀ ਅਚਾਨਕ ਪਾਣੀ ’ਚ ਭਿੱਜਣ ’ਤੇ ਵੀ ਇਹ ਖਰਾਬ ਨਹੀਂ ਹੋਵੇਗੀ। Fire-Boltt Ring 2 ’ਚ ਕਾਲਿੰਗ ਲਈ ਇਨ-ਬਿਲਟ ਮਾਈਕ੍ਰੋਫੋਨ ਅਤੇ ਸਪੀਕਰ ਵੀ ਹੈ। ਇਸ ਵਿਚ ਕਾਨਟੈਕਟ ਨੂੰ ਸੇਵ ਕਰਨ ਲਈ ਅਲੱਗ ਤੋਂ ਸਟੋਰੇਜ ਵੀ ਦਿੱਤੀ ਗਈ ਹੈ। 

Fire-Boltt Ring 2 ਦੀ ਕੀਮਤ
Fire-Boltt Ring 2 ਨੂੰ ਵਿਸ਼ੇਸ਼ ਤੌਰ ’ਤੇ ਫਲਿਪਕਾਰਟ ’ਤੇ ਉਪਲੱਬਧ ਕਰਵਾਇਆ ਗਿਆ ਹੈ। ਇਸਦੀ ਕੀਮਤ 3,999 ਰੁਪਏ ਰੱਖੀ ਗਈ ਹੈ। Fire-Boltt ਦੀ ਇਸ ਵਾਚ ਨੂੰ ਕਾਲੇ, ਨੀਲੇ, ਗੁਲਾਬੀ ਅਤੇ ਸਿਲਵਰ ਰੰਗ ’ਚ ਖਰੀਦਿਆ ਜਾ ਸਕੇਗਾ। 

Fire-Boltt Ring 2 ਦੀਆਂ ਖੂਬੀਆਂ
Fire-Boltt Ring 2 ’ਚ 1.69 ਇੰਚ ਦੀ ਐੱਚ.ਡੀ. ਟੱਚ ਡਿਸਪਲੇਅ ਦਿੱਤੀ ਗਈ ਹੈ ਜਿਸਦਾ ਰੈਜ਼ੋਲਿਊਸ਼ਨ 240x280 ਪਿਕਸਲ ਹੈ। ਵਾਟਰ ਰੈਸਿਸਟੈਂਟ ਲਈ Fire-Boltt Ring 2 ਨੂੰ IP67 ਦੀ ਰੇਟਿੰਗ ਮਿਲੀ ਹੈ। ਇਸ ਵਾਚ ਦੀ ਬੈਟਰੀ ਨੂੰ ਲੈ ਕੇ 7 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿ ਹੈ। ਵਾਚ ਦੇ ਨਾਲ ਕੁਇਕ ਡਾਇਲ ਪੈਡ ਵੀ ਮਿਲੇਗਾ। ਇਸ ਵਾਚ ’ਚ SpO2 ਤੋਂ ਇਲਾਵਾ ਬਲੱਡ ਪ੍ਰੈਸ਼ਰ ਮਾਨੀਟਰ ਅਤੇ ਹਾਰਟ ਰੇਟ ਟ੍ਰੈਕਿੰਗ ਵੀ ਹੈ। 

ਇਸ ਵਿਚ ਅਲਾਰਮ, ਸਟਾਪਵਾਚ, ਵੈਦਰ ਅਪਡੇਟ ਅਤੇ ਪਾਣੀ ਪੀਣ ਦਾ ਰਿਮਾਇੰਡਰ ਵੀ ਹੈ। ਇਸਦੇ ਨਾਲ 200 ਵਾਚ ਫੇਸਿਜ਼ ਮਿਲਣਗੇ। ਇਸ ਵਾਚ ’ਤੇ ਫੋਨ ’ਚ ਮੌਜੂਦ ਇੰਸਟਾਗ੍ਰਾਮ, ਫੇਸਬੁੱਕ, ਵਟਸਐਪ, ਯੂਟਿਊਬ ਵਰਗੇ ਸਾਰੇ ਐਪਸ ਦੇ ਨੋਟੀਫਿਕੇਸ਼ਨ ਮਿਲਣਗੇ। 


Rakesh

Content Editor

Related News