Hero ਲਿਆਈ ਸ਼ਾਨਦਾਰ ਦੀਵਾਲੀ ਆਫਰ, ਇਸ ਬਾਈਕ ਦੀ ਖ਼ਰੀਦ ’ਤੇ ਹੋਵੇਗੀ ਬੰਪਰ ਬਚਤ

Friday, Oct 30, 2020 - 06:25 PM (IST)

Hero ਲਿਆਈ ਸ਼ਾਨਦਾਰ ਦੀਵਾਲੀ ਆਫਰ, ਇਸ ਬਾਈਕ ਦੀ ਖ਼ਰੀਦ ’ਤੇ ਹੋਵੇਗੀ ਬੰਪਰ ਬਚਤ

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਆਪਣੀ ਲੋਕਪ੍ਰਸਿੱਧ ਬਾਈਕ Extreme 160R ’ਤੇ ਦੀਵਾਲੀ ਆਫਰ ਪੇਸ਼ ਕੀਤਾ ਹੈ। ਇਸ ਬਾਈਕ ’ਤੇ ਹੁਣ ਤੁਹਾਨੂੰ 3000 ਰੁਪਏ ਦਾ ਐਕਸਚੇਂਜ ਬੋਨਸ ਮਿਲੇਗਾ। ਜਿਨ੍ਹਾਂ ਗਾਹਕਾਂ ਕੋਲ ਪਹਿਲਾਂ ਤੋਂ ਹੀ ਹੀਰੋ ਦੀ ਬਾਈਕ ਹੋਵੇਗੀ ਉਨ੍ਹਾਂ ਗਾਹਕਾਂ ਨੂੰ 2,000 ਰੁਪਏ ਦਾ ਲੌਇਲਟੀ ਬੋਨਸ ਵੀ ਦਿੱਤਾ ਜਾਵੇਗਾ। ਇਸ ਬਾਈਕ ਨੂੰ ਖ਼ਰੀਦਣ ਲਈ ਜੇਕ ਤੁਸੀਂ ਪੇਟੀਐੱਮ ਤੋਂ ਭੁਗਤਾਨ ਕਰੋਗੇ ਤਾਂ ਤੁਹਾਨੂੰ ਅਲੱਗ ਤੋਂ 7,500 ਰੁਪਏ ਬਚਾਉਣ ਦਾ ਮੌਕਾ ਮਿਲੇਗਾ, ਉਥੇ ਹੀ ਖ਼ਰੀਦਾਰੀ ਲਈ ICICI ਬੈਂਕ ਦਾ ਕਰਾਡ ਇਸਤੇਮਾਲ ਕਰਨ ’ਤੇ 5,000 ਰੁਪਏ ਦਾ ਕੈਸ਼ਬੈਕ ਵੀ ਦਿੱਤਾ ਜਾਵੇਗਾ। ਇਹ ਆਫਰ 17 ਨਵੰਬਰ ਤਕ ਯੋਗ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਬਾਈਕ ਦੇ ਡਿਸਕ ਬ੍ਰੇਕ ਅਲੌਏ ਵ੍ਹੀਲ ਮਾਡਲ ਦੀ ਕੀਮਤ 105,900 ਰੁਪਏ ਹੈ, ਉਥੇ ਹੀ ਡਬਲ ਡਿਸਕ ਬ੍ਰੇਕ ਅਲੌਏ ਵ੍ਹੀਲ ਮਾਡਲ ਦੀ ਕੀਮਤ 108,900 ਰੁਪਏ ਰੱਖੀ ਗਈ ਹੈ। 

PunjabKesari

ਹੀਰੋ ਨੇ ਕੁਝ ਕੰਪਨੀਆਂ ਨਾਲ ਸਾਂਝੇਦਾਰੀ ਵੀ ਕੀਤੀ ਹੈ ਅਤੇ ਇਨ੍ਹਾਂ ਕੰਪਨੀਆਂ ਦੇ ਕਾਮਿਆਂ ਨੂੰ ਅਲੱਗ ਤੋਂ 2,000 ਰੁਪਏ ਦਾ ਕੈਸ਼ ਡਿਸਕਾਊਂਟ ਵੀ ਦਿੱਤਾ ਜਾਵੇਗਾ। 

ਇੰਜਣ ਅਤੇ ਪਾਵਰ
Extreme 160R ਹੀਰੋ ਮੋਟੋਕਾਰਪ ਦੀ ਪਹਿਲੀ 160 ਸੀਸੀ ਵਾਲੀ ਬਾਈਕ ਹੈ। ਇਸ ਵਿਚ ਆਲ-ਐੱਲ.ਈ.ਡੀ. ਲਾਈਟਿੰਗ ਅਤੇ ਸਾਈਡ ਸਟੈਂਡ ਇੰਜਣ ਕੱਟ-ਆਫ ਵਰਗੇ ਫੀਚਰਜ਼ ਵੀ ਮਿਲਦੇ ਹਨ ਜੋ ਕਿ ਇਸ ਸੈਗਮੈਂਟ ’ਚ ਪਹਿਲੀ ਵਾਰ ਦਿੱਤੇ ਗਏ ਹਨ। 
ਹੀਰੋ ਐਕਸਟਰੀਮ 160 ਆਰ ’ਚ 163 ਸੀਸੀ ਦਾ ਇੰਜਣ ਲੱਗਾ ਹੈ ਜੋ 8,500 ਆਰ.ਪੀ.ਐੱਮ. ’ਤੇ 15 ਐੱਚ.ਪੀ. ਦੀ ਪਾਵਰ ਅਤੇ 14 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਬਾਈਕ ਸਿਰਫ 4.7 ਸਕਿੰਟਾਂ ’ਚ 0 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਲੈਂਦੀ ਹੈ ਜੋ ਕਿ ਇਸ ਸੈਗਮੈਂਟ ਦੀਆਂ ਸਾਰੀਆਂ ਬਾਈਕਸ ਨਾਲੋਂ ਜ਼ਿਆਦਾ ਹੈ।


author

Rakesh

Content Editor

Related News