FBI ਨੇ ਹੈਕਿੰਗ ਜ਼ਰੀਏ ਰੋਕਿਆ ਬੱਚਿਆਂ ''ਤੇ ਹੋ ਰਿਹਾ ਸ਼ੋਸ਼ਨ

Friday, Jan 08, 2016 - 03:11 PM (IST)

FBI ਨੇ ਹੈਕਿੰਗ ਜ਼ਰੀਏ ਰੋਕਿਆ ਬੱਚਿਆਂ ''ਤੇ ਹੋ ਰਿਹਾ ਸ਼ੋਸ਼ਨ

ਜਲੰਧਰ : ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਘੁਸਪੈਠ ਕਰ ਕੇ  ਬੱੱਚਿਆਂ ਦੀ ਪੋਰਨੋਗ੍ਰਾਫੀ ਵਾਲੀ ਇਕ ਵੱਡੀ ਸਾਈਟ ਨੂੰ ਖਤਮ ਕੀਤਾ ਹੈ। ਐੱਫ. ਬੀ. ਆਈ. ਨੇ ਡਾਰਕ ਵੈੱਬ ''ਚੋ ਆਈ. ਪੀ. ਐਡਰੈੱਸ ਨੂੰ ਟ੍ਰੈਕ ਕਰ ਕੇ ਇਸ ਸਭ ਨੂੰ ਅੰਜਾਮ ਦਿੱਤਾ ਹੈ। ਡਾਰਕ ਵੈੱਬ ਦੀ ਬੁਲਿਟਨ ਬੋਰਡ ਸਾਈਟ Playpen ਜੋ ਅਗਸਤ 2014 ''ਚ ਲਾਂਚ ਹੋਈ ਸੀ,  ''ਚ 215,000 ਅਕਾਊਂਟ ਬਣੇ ਜਿਸ ''ਚ 11,000 ਨਵੇਂ ਵਿਜ਼ਿਟ ਹੋ ਰਹੇ ਸੀ। 

ਐੱਫ. ਬੀ. ਆਈ. ਵੱਲੋਂ ਕਾਫੀ ਜੱਦੋ-ਜਹਿਦ ਤੋਂ ਬਾਅਦ ਇਸ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ''ਚ ਮੇਨ ਸਰਵਰ ਦੇ 1300 ਆਈ. ਪੀ. ਐਡਰੈੱਸ ਨੂੰ ਟ੍ਰੈਕ ਕਰ ਕੇ ਇਸ ਨੂੰ ਅੰਜਾਮ ਦਿੱਤਾ ਹੈ। ਇਸ ਹੈਕ ਦੇ ਜ਼ਰੀਏ ਘੱਟ ਤੋਂ ਘੱਟ 1500 ਕੇਸ ਚੱਲਣ ਦੇ ਆਸਾਰ ਲਗਾਏ ਜਾ ਰਹੇ ਹਨ। 

ਇਹ ਤਾਂ ਸਭ ਜਾਣਦੇ ਹਨ ਕਿ ਐੱਫ. ਬੀ. ਆਈ. ਹੈਕਿੰਗ ਨਾਲ ਜ਼ੀਰੋ ਡੇਅ ਸਕਿਓਰਿਟੀ ਹੋਲਸ ਦੇ ਜ਼ਰੀਏ ਕਾਫੀ ਐਡਵਾਂਟੇਜ ਲੈ ਕਹੀ ਹੈ। ਇਸ ਤੋਂ ਇਲਾਵਾ ਕਈ ਹੋਰ ਸ਼ੋਸ਼ਣ ਨਾਲ ਸਬੰਧਿਤ ਫੈਕਟ ਸਾਹਮਣੇ ਆ ਸਕਦੇ ਹਨ। 


Related News