ਐਮਾਜ਼ੋਨ ਅਲੈਕਸਾ ਦੀ ਸਪੋਰਟ ਨਾਲ Fastrack ਨੇ ਭਾਰਤ ’ਚ ਲਾਂਚ ਕੀਤੀ ਨਵੀਂ ਸਮਾਰਟਵਾਚ

Monday, Jan 31, 2022 - 06:12 PM (IST)

ਐਮਾਜ਼ੋਨ ਅਲੈਕਸਾ ਦੀ ਸਪੋਰਟ ਨਾਲ Fastrack ਨੇ ਭਾਰਤ ’ਚ ਲਾਂਚ ਕੀਤੀ ਨਵੀਂ ਸਮਾਰਟਵਾਚ

ਗੈਜੇਟ ਡੈਸਕ– ਫਾਸਟਰੈਕ ਨੇ ਆਪਣੀ ਨਵੀਂ ਸਮਾਰਟਵਾਚ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸਨੂੰ Fastrack Reflex Vox ਨਾਮ ਨਾਲ ਪੇਸ਼ ਕੀਤਾ ਗਿਆ ਹੈ। ਇਸਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਵਿਚ ਐਮਾਜ਼ੋਨ ਅਲੈਕਸਾ ਦੀ ਸਪੋਰਟ ਵੀ ਮਿਲਦੀ ਹੈ ਅਤੇ ਕਈ ਹੈਲਥ ਨਾਲ ਜੁੜੇ ਫੀਚਰਜ਼ ਵੀ ਦਿੱਤੇ ਗਏ ਹਨ। 

ਕੀਮਤ ਦੀ ਗੱਲ ਕਰੀਏ ਤਾਂ ਇਸਦੀ ਕੀਮਤ 6,995 ਰੁਪਏ ਤੈਅ ਕੀਤੀ ਗਈ ਹੈ ਪਰ ਫਿਲਹਾਲ ਇਹ ਵਾਚ 4,995 ਰੁਪਏ ਦੀ ਇੰਟੋਡਕਟਰੀ ਕੀਮਤ ਦੇ ਨਾਲ ਬਲੇਜਿੰਗ ਬਲੂ, ਫਲੈਮਿੰਗ ਰੈੱਡ, ਕਾਰਬਨ ਬਲੈਕ ਅਤੇ ਸ਼ੈਂਪੇਨ ਪਿੰਕ ਰੰਗਾਂ ’ਚ ਉਪਲੱਬਧ ਕੀਤੀ ਗਈ ਹੈ। ਇਸ ਵਾਚ ਨੂੰ ਇੰਟਰਚੇਂਜੇਬਲ ਸਿਲੀਕਾਨ ਸਟ੍ਰੈਪਸ ਨਾਲ ਲਿਆਇਆ ਗਿਆ ਹੈ ਯਾਨੀ ਤੁਸੀਂ ਆਪਣੀ ਸੁਵਿਧਾ ਮੁਤਾਬਕ ਸਟ੍ਰੈਪ ਬਦਲ ਵੀ ਸਕਦੇ ਹਨ।

ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ ਸੈਮਸੰਗ ਦਾ 32MP ਸੈਲਫੀ ਕੈਮਰੇ ਵਾਲਾ ਇਹ ਸਮਾਟਰਫੋਨ

- ਕੁਝ ਹੋਰ ਖਾਸ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਾਚ ’ਚ 1.69 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ ਅਤੇ ਇਸ ਵਿਚ 100 ਤੋਂ ਜ਼ਿਆਦਾ ਨਾਤ ਫੇਸਿਜ਼ ਮਿਲਦੇ ਹਨ।
- ਖਾਸ ਗੱਲ ਇਹ ਹੈ ਕਿ ਇਸ ਵਿਚ ਕਈ ਸਪੋਰਟ ਮੋਡਸ ਵੀ ਦਿੱਤੇ ਗਏ ਹਨ।
- ਇਸ ਵਿਚ ਬਲੱਡ ਆਕਸੀਜਨ ਮਾਨੀਟਰ, ਹਾਰਟ ਰੇਟ ਮਾਨੀਟਰ, ਐਕਟੀਵਿਟੀ ਟ੍ਰੈਕਰ, ਸਲੀਪ ਟ੍ਰੈਕਰ ਅਤੇ ਜਨਾਨੀਆਂ ਲਈ ਵੀ ਇਕ ਖਾਸ ਟ੍ਰੈਕਰ ਮੌਜੂਦ ਹੈ।
- ਵਾਚ ਰਾਹੀਂ ਹੀ ਗਾਹਕ ਮਿਊਜ਼ਿਕ ਅਤੇ ਕੈਮਰਾ ਨੂੰ ਕੰਟਰੋਲ ਕਰ ਸਕਣਗੇ ਅਤੇ ਵਾਚ ਤੁਹਾਨੂੰ ਫੋਨ ’ਤੇ ਆਉਣ ਵਾਲੇ ਨੋਟੀਫਿਕੇਸ਼ਨ ਅਲਟਸ ਵੀ ਦਿੰਦੀ ਹੈ।
- ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਵਿਚ ਦਿੱਤੀ ਗਈ ਬੈਟਰੀ 10 ਦਿਨਾਂ ਦਾ ਬੈਕਅਪ ਦੇਵੇਗੀ।

ਇਹ ਵੀ ਪੜ੍ਹੋ– ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ


author

Rakesh

Content Editor

Related News