ਸਮਾਰਟਫੋਨ 'ਚੋਂ ਫਾਈਲ ਲੱਭਣ ਦੀ ਪਰੇਸ਼ਾਨੀ ਨੂੰ ਦੂਰ ਕਰੇਗੀ ਇਹ ਖਾਸ ਐਪ

05/26/2018 2:41:23 PM

ਜਲੰਧਰ- ਸਮਾਰਟਫੋਨ 'ਚ ਹੁਣ ਕੁਝ ਫੋਟੋਜ਼ ਨਹੀਂ ਸਗੋਂ ਹਜ਼ਾਰਾਂ ਫੋਟੋਜ਼, ਵੀਡੀਓਜ਼, ਆਡੀਓਜ਼ ਅਤੇ ਹੋਰ ਕਈ ਤਰਾਂ ਦਾ ਨਿੱਜੀ ਡਾਟਾ ਹੁੰਦਾ ਹੈ। ਲੇਟੈਸਟ ਫੋਨ 'ਚ ਜ਼ਿਆਦਾ ਇੰਟਰਨਲ ਮੈਮੋਰੀ ਆਉਂਦੀ ਹੈ, ਜਿਸ ਵਜ੍ਹਾ ਨਾਲ ਹੋਰ ਵੀ ਜ਼ਿਆਦਾ ਡਾਟਾ ਸੇਵ ਹੋ ਜਾਂਦਾ ਹੈ। ਅਜਿਹੇ 'ਚ ਕਈ ਵਾਰ ਅਚਾਨਕ ਆਪਣੀ ਜਰੂਰਤ ਮੁਤਾਬਕ ਯੂਜ਼ਰਸ ਨੂੰ ਕੋਈ ਇਕ ਫਾਈਲ ਲੱਭਣੀ ਹੋਵੇ ਤੱਦ ਕੀ ਕਰੇਗਾ। ਇਸ ਸਮੱਸਿਆ ਨੂੰ ਦੂਰ ਕਰਨ ਦਾ ਤਰੀਕਾ ਗੂਗਲ ਪਲੇਅ ਸਟੋਰ 'ਤੇ ਮੌਜੂਦ 'ਫਾਸਟ ਫਾਇੰਡਰ' ਐਪ ਨਾਲ ਫੋਨ 'ਚ ਮੌਜੂਦ ਕਿਸੇ ਵੀ ਫਾਇਲ ਨੂੰ ਕਾਫੀ ਆਸਾਨੀ ਨਾਲ ਲਭੀ ਜਾ ਸਕਦੀ ਹੈ। ਇਹ ਸਾਰੀਆਂ ਫਾਈਲਾਂ ਨੂੰ ਇਕ ਹੀ ਜਗ੍ਹਾ 'ਤੇ ਲਿਆ ਕੇ ਵਿੱਖਾ ਦਿੰਦੀ ਹੈ, ਠੀਕ ਕੰਪਿਊਟਰ ਦੀ ਤਰ੍ਹਾਂ।

ਉਦਾਹਰਣ ਦੇ ਤੌਰ 'ਤੇ, ਜੇਕਰ ਤੁਹਾਨੂੰ ਫੋਟੋ ਲੱਭਣੀ ਹੈ ਤਾਂ ਤੁਸੀਂ ਮੀਡੀਆ ਫਾਈਲ ਦੀ ਫੋਟੋ ਸੈਕਸ਼ਨ 'ਚ ਜਾਵੋਗੇ। ਜਦ ਕਿ ਵੀਡੀਓ ਲਈ ਵੀਡੀਓ ਸੈਕਸ਼ਨ 'ਚ ਜਾਓਗੇ ਅਤੇ ਕੰਟੈਕਟ ਸਰਚ ਕਰਨ ਲਈ ਫੋਨਬੁੱਕ 'ਚ। ਪਰ ਜਦ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਉਹ ਫਾਈਲ ਫੋਟੋ ਸੀ ਜਾਂ ਕੋਈ ਕਾਂਟੈਕਟ, ਤਾਂ ਕਿਵੇਂ ਸਰਚ ਕਰਣਗੇ। ਅਜਿਹੇ 'ਚ 'ਫਾਸਟ ਫਾਇੰਡਰ' ਤੁਹਾਡੇ ਲਈ ਇਕ ਚੰਗੀ ਆਪਸਨ ਸਾਬਤ ਹੋ ਸਕਦਾ ਹੈ। ਇਸ ਦੇ ਸਰਚ ਵਾਰ 'ਚ ਸਿਰਫ ਨਾਂ ਟਾਈਪ ਕਰੋ, ਉਸ ਤੋਂ ਬਾਅਦ ਇਹ ਐਪ ਉਸ ਨਾਂ ਤੋਂ ਸਬੰਧਿਤ ਸਾਰੀਆਂ ਫਾਈਲਾਂ ਨੂੰ ਕ੍ਰਮ ਤੋਂ ਸਕ੍ਰੀਨ 'ਤੇ ਪੇਸ਼ ਕਰ ਦੇਵੇਗਾ। ਇਹ ਇਕ ਲਾਈਟ ਵਰਜ਼ਨ ਐਪ ਹੈ।PunjabKesari

'ਸਰਚ ਏਵਰੀਥਿੰਗ' ਐਪ ਵੀ ਕਾਰਗਰ
ਗੂਗਲ ਪਲੇਅ-ਸਟੋਰ 'ਤੇ ਮੁਫਤ 'ਚ ਮੌਜੂਦ Search Everything ਐਪ ਵੀ ਫਾਸਟ ਫਾਇੰਡਰ ਦੀ ਤਰ੍ਹਾਂ ਹੈ। ਜਿਵੇਂ ਹੀ ਯੂਜ਼ਰ ਸਰਚ ਬਾਰ 'ਚ ਪਹਿਲਾ ਕਰੈਕਟਰ ਟਾਈਪ ਕਰੇਗਾ ਤਾਂ ਇਹ ਹੇਠਾਂ ਸਬੰਧਿਤ ਫਾਈਲ ਵਿਖਾਉਣ ਲਗਣਗੀਆਂ। ਇਹ ਨਹੀਂ ਸਿਰਫ ਐੱਸ.ਡੀ. ਕਾਰਡ ਅਤੇ ਇੰਟਰਨਲ ਮੈਮੋਰੀ ਤੋਂ ਫਾਇਲਾਂ ਨੂੰ ਲੱਭ ਕੱਢਦਾ ਹੈ। ਇਹ ਕੁਝ ਐਪ 'ਚ ਮੌਜੂਦ ਫਾਈਲਾਂ ਤੱਕ ਨੂੰ ਸਰਚ ਲਿਸਟ 'ਚ ਵਿੱਖਾ ਦਿੰਦੀ ਹੈ। ਇਹ ਫੋਟੋ ਦੇ ਸਾਰੇ ਫਾਰਮੇਟ ਨੂੰ ਸਪੋਰਟ ਕਰਦੀ ਹੈ। ਇਹ ਐਪ ਕੁਝ ਖਾਸ ਸਰਚ ਫਿਲਟਰ ਦੇ ਨਾਲ ਆਉਂਦੀ ਹੈ। ਉਦਾਹਰਣ ਦੇ ਦੌਰ 'ਤੇ ਜੇਕਰ ਤੁਸੀਂ ਸਿਰਫ ਕਾਂਟੈਕਟ ਨੂੰ ਸਰਚ ਕਰਨਾ ਚਾਹੁੰਦੇ ਹਨ ਤਾਂ ਸਿਰਫ ਕਾਂਟੈਕਟ ਦੀ ਆਪਸ਼ਨ 'ਤੇ ਕਲਿੱਕ ਕਰਕੇ ਉਸ ਦਾ ਫਾਇਦਾ ਚੁੱਕ ਸਕਦੇ ਹੋ।


Related News