ਜਿਓ ਦੇ ਫ੍ਰੀ ਸਿਮ ਕਾਰਡ ਵਾਲੇ ਧੋਖਾਧੜੀ ਦੇ ਆਫਰਜ਼ ਤੋਂ ਰਹਿਣ ਸਾਵਧਾਨ
Monday, Oct 31, 2016 - 02:56 PM (IST)

ਜਲੰਧਰ- ਰਿਲਾਇੰਸ ਜਿਓ ਨੇ ਟੈਲੀਕਾਮ ਇੰਡਸਟਰੀ ''ਚ 4ਜੀ ਨੈੱਟਵਰਕ ਦੇ ਨਾਲ ਧਮਾਕੇਦਾਰ ਐਂਟਰੀ ਕੀਤੀ ਹੈ ਜਿਸ ਨੂੰ ਗਾਹਕਾਂ ਨੇ ਹੱਥੋਂ-ਹੱਥ ਲਿਆ ਹੈ ਕਿਉਂਕਿ ਇਸ ਦੇ ਨਾਲ ਫ੍ਰੀ ਵਾਇਸ ਕਾਲ ਅਤੇ ਇੰਟਰਨੈੱਟ ਦੀ ਆਫਰ ਦੇ ਰਹੀ ਹੈ। ਗਾਹਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਕੁਝ ਜਾਲਸਾਜ ਆਫਰਜ਼ ਦੀ ਆੜ ''ਚ ਆਪਣਾ ਅਰਮਾਨ ਪੂਰੇ ਕਰ ਲੈਂਦੇ ਹਨ। ਫੈਸਟਿਵਲ ਆਫਰ ''ਚ ਫਿਲਮੀ ਸਿਤਾਰਿਆਂ ਦੀਆਂ ਤਸਵੀਰਾਂ ਡਾਊਨਲੋਡ ਕਰਨ ਤੋਂ ਲੈ ਕੇ ਤਮਾਮ ਮੈਸੇਜਿਸ ਨੂੰ ਵਾਇਰਲ ਕਰਨ ਤਕ ਫਰਜੀਵਾੜਿਆਂ ਦੀ ਪੂਰੀ ਫੇਰਹਿਸਤ ਹੈ।
ਇਹ ਬੜੀ ਹੀ ਖੂਬਸੂਰਤੀ ਨਾਲ ਤੁਹਾਨੂੰ ਆਪਣੇ ਆਫਰਜ਼ ਦੇ ਝਾਂਸੇ ''ਚ ਫਸਾਊਂਦੇ ਹਨ ਅਤੇ ਤੁਹਾਡੀਆਂ ਜਾਣਕਾਰੀਆਂ, ਦਸਤਾਵੇਜ਼ ਅਤੇ ਰਾਸ਼ੀ ਦਾ ਗਬਨ ਕਰ ਦਿੰਦੇ ਹਨ। ਅਜਿਹੇ ਆਫਰਜ਼ ''ਚ ਤਰ੍ਹਾਂ-ਤਰ੍ਹਾਂ ਦੀਆਂ ਸ਼ਰਤਾਂ ਹੁੰਦੀਆਂ ਹਨ ਕਿ ਮੈਸੇਜ ਨੂੰ 10 ਗਰੁੱਪ ''ਚ ਭੇਜੋ ਅਤੇ ਲਾਭ ਦਾ ਫਾਇਦਾ ਚੁੱਕੋ. ਇਸੇ ਤਰ੍ਹਾਂ ਜਿਓ ਨੂੰ ਲੈ ਕੇ ਫਰਾਡਬਾਜਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਕੁਝ ਵੈੱਬਸਾਈਟਾਂ ਦਾ ਦਾਅਵਾ ਹੈ ਕਿ ਜੇਕਰ ਤੁਸੀਂ ਆਪਣੀ ਨਿਜੀ ਜਾਣਕਾਰੀ, ਦਸਤਾਵੇਜ਼ਾਂ ਦੀ ਕਾਪੀ ਅਤੇ 199 ਰੁਪਏ ਦਵੋਗੇ ਤਾਂ ਤੁਹਾਨੂੰ ਜਿਓ ਦੀ ਸਿਮ ਆਨਲਾਈਨ ਮਿਲ ਜਾਵੇਗੀ। ਜਦੋਂਕਿ ਜਿਓ ਕੰਪਨੀ ਨੇ ਨਿਯਮਾਂ ਮੁਤਾਬਕ ਸਿਮ ਸਿਰਫ ਰਿਲਾਇੰਸ ਦੇ ਸਟੋਰ ਤੋਂ ਹੀ ਲਈ ਜਾ ਸਕਦੀ ਹੈ। ਇਸ ਲਈ ਧਿਆਨ ਰਹੇ ਕਿ ਜੇਕਰ ਤੁਹਾਡੇ ਕੋਲ ਅਜਿਹੇ ਆਫਰ ਆਉਂਦੇ ਹਨ ਤਾਂ ਸਾਵਧਾਨ ਹੋ ਜਾਓ। ਤੁਹਾਡੀ ਜਾਣਕਾਰੀ ਜਾਂ ਦਸਤਾਵੇਜ਼ਾਂ ਦੀ ਗਲਤ ਵਰਤੋਂ ਕੀਤੀ ਜਾ ਸਕਦੀ ਹੈ।