ਫੇਸਬੁੱਕ ਜਲਦੀ ਹੀ ਪੇਸ਼ ਕਰੇਗੀ ਇਹ ਸ਼ਾਨਦਾਰ ਫੀਚਰ

Monday, Dec 19, 2016 - 12:00 PM (IST)

ਫੇਸਬੁੱਕ ਜਲਦੀ ਹੀ ਪੇਸ਼ ਕਰੇਗੀ ਇਹ ਸ਼ਾਨਦਾਰ ਫੀਚਰ
ਜਲੰਧਰ- ਦੁਨੀਆ ਦੀ ਮਸ਼ਹੂਰ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੇ ਯੂਜ਼ਰਸ ਲਈ ਆਏ ਦਿਨ ਨਵੇਂ ਫੀਚਰਜ਼ ਪੇਸ਼ ਕਰਦੀ ਰਹਿੰਦੀ ਹੈ। ਹਾਲ ਹੀ ''ਚ ਫੇਸਬੁੱਕ ਨੇ ਐੱਫ.ਬੀ. ਲਾਈਵ, ਵੀਡੀਓ ਪ੍ਰੋਫਾਇਲ ਪਿਕਚਰ, ਪ੍ਰੋਫਾਇਲ ਵਿਜ਼ੁਅਲ ਅਪਗ੍ਰੇਡੇਸ਼ਨ ਫੀਚਰਜ਼ ਨੂੰ ਅਪਡੇਟ ਕੀਤਾ ਹੈ। ਹੁਣ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੇ ਯੂਜ਼ਰਸ ਲਈ ਗਰੁੱਪ ਆਡੀਓ ਕਾਲਿੰਗ ਫੀਚਰ ''ਤੇ ਕੰਮ ਕਰ ਰਹੀ ਹੈ। ਫੇਸਬੁੱਕ ਨੇ ਕੁਝ ਯੂਜ਼ਰਸ ਨੂੰ ਡੈਸਕਟਾਪ ''ਤੇ ਗਰੁੱਪ ਆਡੀਓ ਕਾਲ ਕਰਨ ਦਾ ਵਿਕਲਪ ਉਪਲੱਬਧ ਕਰਵਾ ਦਿੱਤਾ ਹੈ। ਫਿਲਹਾਲ ਇਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ। 
ਤੁਹਾਨੂੰ ਦੱਸ ਦਈਏ ਕਿ ਜੇਕਰ ਫੇਸਬੁੱਕ ਇਸ ਫੀਚਰ ਨੂੰ ਯੂਜ਼ਰਸ ਲਈ ਲਾਂਚ ਕਰ ਦਿੰਦੀ ਹੈ ਤਾਂ ਵੈੱਬ ''ਤੇ ਫੇਸਬੁੱਕ ਲਾਗ-ਇੰਨ ਕਰਨ ''ਤੇ ਗਰੁੱਪ ਚੈਟ ਵਿੰਡੋ ਖੋਲ੍ਹਣ ''ਤੇ ਤੁਹਾਨੂੰ ਗਰੁੱਪ ਆਡੀਓ ਕਾਲ ਕਰਨ ਦਾ ਆਪਸ਼ਨ ਦਿਖਾਈ ਦੇਵੇਗਾ। ਫੇਸਬੁੱਕ ਨੇ ਹਾਲ ਹੀ ''ਚ ਮੋਬਾਇਲ ਮੈਸੇਂਜਰ ਐਪ ''ਤੇ ਗਰੁੱਪ ਵਾਇਸ ਕਾਲਿੰਗ ਫੀਚਰ ਲਾਂਚ ਕੀਤਾ ਸੀ। ਫੇਸਬੁੱਕ ਦਾ ਇਹ ਫੀਚਰ ਪਾਰੰਪਰਿਕ ਤੌਰ ''ਤੇ ਕੀਤੀ ਜਾਣ ਵਾਲੀ ਕਾਨਫਰੈਂਸ ਕਾਲ ਦੇ ਵਿਕਲਪ ਦੇ ਤੌਰ ''ਤੇ ਉਭਰ ਸਕਦਾ ਹੈ। ਫੇਸਬੁੱਕ ''ਤੇ ਅਸੀਂ ਕਈ ਅਜਿਹੇ ਲੋਕਾਂ ਨਾਲ ਵੀ ਜੁੜੇ ਰਹਿੰਦੇ ਹਾਂ ਜਿਨ੍ਹਾਂ ਨੂੰ ਅਸੀਂ ਜ਼ਿਆਦਾ ਨਹੀਂ ਜਾਣਦੇ, ਦਫਤਰ ਅਤੇ ਘਰ ਦੋਵਾਂ ਦੇ ਕੰਮ ਦੇ ਹਿਸਾਬ ਨਾਲ ਫੇਸਬੁੱਕ ਦਾ ਇਹ ਫੀਚਰ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ।

Related News