ਵਟਸਐਪ 'ਤੇ ਐਡ ਨਹੀਂ ਦਿਖਾਵੇਗੀ ਫੇਸਬੁੱਕ

01/18/2020 2:15:40 AM

ਗੈਜੇਟ ਡੈਸਕ—ਮੈਸੇਜਿੰਗ ਪਲੇਟਫਾਰਮਸ ਵਟਸਐਪ 'ਤੇ ਇਸ ਸਾਲ ਤੋਂ ਯੂਜ਼ਰਸ ਨੂੰ ਐਡਸ ਦਿਖਾਈ ਜਾਣੀਆਂ ਸਨ ਪਰ ਫਿਲਹਾਲ ਇਸ ਪਲਾਨ ਨੂੰ ਟਾਲ ਦਿੱਤਾ ਗਿਆ ਹੈ। ਪਿਛਲੇ ਸਾਲ ਨੀਦਰਲੈਂਡ 'ਚ ਆਯੋਜਿਤ ਫੇਸਬੁੱਕ ਦੀ ਮਾਰਕੀਟਿੰਗ ਸਮਿਟ 'ਚ ਆਧਿਕਾਰਿਤ ਤੌਰ 'ਤੇ ਐਲਾਨ ਕੀਤਾ ਗਿਆ ਸੀ ਕਿ ਜਲਦ ਹੀ ਵਟਸਐਪ 'ਤੇ ਵਿਗਿਆਪਨ ਨਜ਼ਰ ਆਉਣਗੇ। ਇਸ ਈਵੈਂਟ 'ਚ ਕੰਪਨੀ ਨੇ ਕੁਝ ਸਲਾਈਡਸ ਰਾਹੀਂ ਕਨਫਰਮ ਕਰ ਦਿੱਤਾ ਸੀ ਕਿ ਜਲਦ ਹੀ ਦੁਨੀਆ ਦੇ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਨੂੰ ਮਾਨੇਟਾਈਜ਼ (ਫੇਸਬੁੱਕ ਵਟਸਐਪ ਰਾਹੀਂ ਕਮਾਈ ਕਰੇਗੀ) ਕੀਤਾ ਜਾਵੇਗਾ।

ਫੇਸਬੁੱਕ ਨੇ ਵਟਸਐਪ 'ਤੇ ਐਡ ਦਿਖਾ ਕੇ ਕਮਾਈ ਕਰਨ ਦੇ ਪਲਾਨ ਨੂੰ ਫਿਲਹਾਲ ਕੈਂਸਲ ਕਰ ਦਿੱਤਾ ਹੈ। ਕਾਫੀ ਵੱਡੇ ਯੂਜ਼ਰਬੇਸ ਦੇ ਬਾਵਜੂਦ ਵਟਸਐਪ ਡਾਇਰੈਕਟ ਰੈਵਿਨਿਊ ਜਨਰੇਟ ਨਹੀਂ ਕਰਦਾ ਹੈ। ਫੇਸਬੁੱਕ ਨੇ 2014 'ਚ ਵਟਸਐਪ ਖਰੀਦ ਲਿਆ ਸੀ ਅਤੇ ਇਸ ਤੋਂ ਬਾਅਦ ਕਈ ਬਦਲਾਅ ਪਲੇਟਫਾਰਮ 'ਚ ਕੀਤੇ ਗਏ ਹਨ। ਪਿਛਲੇ ਸਾਲ ਕਿਹਾ ਗਿਆ ਸੀ ਕਿ ਸ਼ੁਰੂਆਤੀ ਦੌਰ 'ਚ ਵਿਗਿਆਪਨ ਐਪ ਦੇ ਸਟੇਟਸ ਫੀਚਰ 'ਚ ਦਿਖਾਈ ਦੇਣਗੇ। ਇਸ ਤਰ੍ਹਾਂ ਦੇ ਵਿਗਿਆਪਨ ਅਸੀਂ ਫਿਲਹਾਲ ਇੰਸਟਾਗ੍ਰਾਮ 'ਚ ਵੀ ਦੇਖਦੇ ਹਾਂ। ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਵਟਸਐਪ ਇਸ ਸਾਲ ਤੋਂ ਆਪਣੇ ਪਲੇਟਫਾਰਮ 'ਤੇ ਵਿਗਿਆਪਨ ਸਰਵ ਕੀਤੇ ਜਾਣਗੇ।

ਮਿਲ ਰਹੇ ਨਵੇਂ ਫੀਚਰਸ
ਪਿਛਲੇ ਕੁਝ ਦਿਨਾਂ 'ਚ ਵਟਸਐਪ 'ਚ ਕਈ ਨਵੇਂ ਫੀਚਰਸ ਜੁੜੇ ਹਨ। ਇਥੇ ਅਸੀਂ ਤੁਹਾਨੂੰ ਇਨ੍ਹਾਂ ਨਵੇਂ ਫੀਚਰਸ ਦੇ ਬਾਰੇ 'ਚ ਦੱਸ ਰਹੇ ਹਾਂ ਤਾਂ ਕਿ ਤੁਸੀਂ ਵਟਸਐਪ ਚੈਟਿੰਗ ਨੂੰ ਹੋਰ ਬਿਹਤਰ ਤਰੀਕੇ ਨਾਲ ਇੰਜੁਆਏ ਕਰ ਸਕੋ। ਵਿਗਿਆਪਨਾਂ ਤੋਂ ਇਲਾਵਾ ਵਟਸਐਪ ਆਪਣੇ ਬਿਜ਼ਨੈੱਸ ਅਕਾਊਂਟ ਯੂਜ਼ਰਸ ਲਈ ਵੀ ਓਵਰਆਲ ਐਕਸਪੀਰੀਅੰਸ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੰਪਨੀ ਬਿਜ਼ਨੈੱਸ ਅਕਾਊਂਟ ਯੂਜ਼ਰਸ ਲਈ 'ਰਿਚਰ ਮੈਸੇਜ ਫਾਰਮੈਟਸ' ਲਿਆਵੇਗੀ। ਜਿਸ ਨਾਲ ਯੂਜ਼ਰ ਆਸਾਨੀ ਨਾਲ ਇਮੇਜ ਅਤੇ ਪੀ.ਡੀ.ਐੱਫ. ਫਾਈਲਸ ਸ਼ੇਅਰ ਕਰ ਸਕਣਗੇ।


Karan Kumar

Content Editor

Related News