ਨਿਯਮ ਤੋੜਨ ’ਤੇ ਫੇਸਬੁੱਕ ਗਰੁੱਪ ਨੂੰ ਕਰੇਗਾ ਡਾਊਨਰੈਂਕ, ਯੂਜ਼ਰਸ ’ਤੇ ਪਵੇਗਾ ਇਹ ਅਸਰ
Friday, Oct 22, 2021 - 11:39 AM (IST)

ਗੈਜੇਟ ਡੈਸਕ– ਦਿੱਗਜ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਉਨ੍ਹਾਂ ਯੂਜ਼ਰਸ ਤੋਂ ਸਾਰੇ ਗਰੁੱਪ ਕੰਟੈਂਟ ਨੂੰ ਡਿਮੋਟ ਕਰਨਾ ਸ਼ੁਰੂ ਕਰ ਰਿਹਾ ਹੈ, ਜਿਨ੍ਹਾਂ ਨੇ ਪਲੇਟਫਾਰਮ ’ਤੇ ਕਿਤੇ ਹੋਰ ਇਸ ਦੀਆਂ ਨੀਤੀਆਂ ਦਾ ਉਲੰਘਣ ਕੀਤਾ ਹੈ। IANS ਦੀ ਖਬਰ ਮੁਤਾਬਕ, ਦਿ ਵਰਜ਼ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਕਦਮ ਨਿਯਮ ਤੋੜਨ ਵਾਲਿਆਂ ਨੂੰ ਇਕ ਕਮਿਊਨਿਟੀ ’ਚ ਦੂਜੇ ਲੋਕਾਂ ਤਕ ਪਹੁੰਚਣ ਤੋਂ ਸਮੀਮਿਤ ਕਰਨ ਲਈ ਹੈ। ਇਹ ਮੌਜੂਦਾ ਪਾਲਿਸੀ ’ਤੇ ਆਧਾਰਿਤ ਹੈ ਜੋ ਉਨ੍ਹਾਂ ਨੂੰ ਦੂਜਿਆਂ ਨੂੰ ਪੋਸਟ ਕਰਨ, ਕੁਮੈਂਟ ਕਰਨ ਜਾਂ ਇਨਵਾਈਟ ਕਰਨ ਤੋਂ ਰਕਦੀ ਹੈ।
ਖਬਰ ਮੁਤਾਬਕ, ਇਕ ਬਲਾਗ ਪੋਸਟ ’ਚ ਫੇਸਬੁੱਕ ਨੇ ਕਿਹਾ ਕਿ ਉਹ ਇਕ ਨਵਾਂ ਫਲੈਗਡ ਬਾਈ ਫੇਸਬੁੱਕ ਫੀਚਰ ਵੀ ਜੋੜੇਗਾ ਜੋ ਗਰੁੱਪ ਐਡਮਿਨ ਦੇ ਕੰਟੈਂਟ ਨੂੰ ਵਿਖਾਉਂਦਾ ਹੈ, ਜਿਸ ਨੂੰ ਹਟਾਉਣ ਲਈ ਫਲੈਗ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਐਡਮਿਨ ਕੰਟੈਂਟ ਨੂੰ ਹਟਾਉਣ ਜਾਂ ਸਮੀਖਿਆ ਲਈ ਪੁੱਛ ਸਕਦੇ ਹਨ, ਜੇਕਰ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਉਚਿਤ ਹੈ, ਤਾਂ ਫੇਸਬੁੱਕ ਦੇ ਕਦਮ ਚੁੱਕਣ ਤੋਂ ਪਹਿਲਾਂ ਐਡਮਿਨ ਨੂੰ ਸ਼ਾਮਲ ਕਰਨ ਅਤੇ ਸਮੂਹ ਨੂੰ ਪ੍ਰਭਾਵਿਤ ਕਰਨ ਵਾਲੀ ਸਟਰਾਈਕ ਜਾਰੀ ਰੱਖੀ ਜਾਵੇ।
ਫੇਸਬੁੱਕ ਨੇ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਗਰੁੱਪ ’ਤੇ ਜ਼ਿਆਦਾ ਧਿਆਨ ਦਿੱਤਾ ਹੈ, ਜਿਥੇ ਉਨ੍ਹਾਂ ਦਾ ਇਸਤੇਮਾਲ ਵੋਟਿੰਗ ਬਾਰੇ ਗਲਤ ਜਾਣਕਾਰੀ ਫੈਲਾਉਣ ਲਈ ਕੀਤਾ ਗਿਆ ਸੀ। ਇਸ ਹਫਤੇ ਦੀ ਸ਼ੁਰੂਆਤ ’ਚ ਫੇਸਬੁੱਕ ਨੇ ਸੰਕੇਤ ਦਿੱਤਾ ਕਿ ਉਹ ਲੀਕ ਕੀਤੇ ਗਏ ਡਾਕਿਉਮੈਂਟਸ ਦੇ ਹਜ਼ਾਰਾਂ ਪੇਜ ਤੇ ਆਧਾਰਿਤ ਕਈ ਨਵੀਆਂ ਕਹਾਣੀਆਂ ਦੀ ਵੀ ਉਮੀਦ ਕਰ ਰਿਹਾ ਹੈ।