ਫੇਸਬੁੱਕ ਤੋਂ ਗੂਗਲ ਫੋਟੋਜ਼ 'ਤੇ ਟ੍ਰਾਂਸਫਰ ਕਰ ਸਕੋਗੇ ਫੋਟੋ ਅਤੇ ਵੀਡੀਓ, ਆਇਆ ਨਵਾਂ ਟੂਲ

12/2/2019 10:51:03 PM

ਗੈਜੇਟ ਡੈਸਕ—ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਆਪਣੇ ਯੂਜ਼ਰਸ ਲਈ ਨਵਾਂ ਟੂਲ ਲੈ ਕੇ ਆਈ ਹੈ ਜਿਸ ਦੀ ਮਦਦ ਨਾਲ ਯੂਜ਼ਰਸ ਆਪਣੀਆਂ ਫੋਟੋਜ਼ ਅਤੇ ਵੀਡੀਓਜ਼ ਗੂਗਲ ਫੋਟੋਜ਼ 'ਤੇ ਟ੍ਰਾਂਸਫਰ ਕਰ ਸਕਣਗੇ। ਫੇਸਬੁੱਕ ਨੇ ਇਹ ਨਵਾਂ ਫੀਚਰ ਆਇਰਲੈਂਡ 'ਚ ਰੋਲਆਊਟ ਕਰ ਦਿੱਤਾ ਹੈ ਅਤੇ ਅਗਲੇ ਸਾਲ ਇਹ ਗਲੋਬਲੀ ਸਾਰੇ ਯੂਜ਼ਰਸ ਲਈ ਉਪਲੱਬਧ ਹੋਵੇਗਾ। ਇਹ ਟੂਲ ਪਿਛਲੇ ਸਾਲ ਫੇਸਬੁੱਕ ਵੱਲੋਂ ਅਨਾਊਂਸ ਕੀਤੇ ਗਏ 'ਡਾਟਾ ਟ੍ਰਾਂਸਫਰ ਪ੍ਰੋਜੈਕਟ' ਦਾ ਇਕ ਹਿੱਸਾ ਹੈ।

ਫੇਸਬੁੱਕ ਦਾ ਡਾਟਾ ਟ੍ਰਾਂਸਫਰ ਪ੍ਰੋਜੈਕਟ ਐਪਲ, ਗੂਗਲ, ਮਾਈਕ੍ਰੋਸਾਫਟ ਅਤੇ ਟਵਿਟਰ ਨਾਲ ਮਿਲ ਕੇ ਯੂਜ਼ਰਸ ਨੂੰ ਆਪਣੇ ਡਾਟਾ ਆਨਲਾਈਨ ਸਰਵਿਸੇਜ ਵਿਚਾਲੇ ਟ੍ਰਾਂਸਫਰ ਕਰਨ ਦਾ ਇਕ ਸਾਮਾਨ ਤਰੀਕਾ ਉਪਲੱਬਧ ਕਰਵਾਇਆ। ਫੇਸਬੁੱਕ ਨੇ ਇਕ ਬਲਾਗ ਪੋਸਟ 'ਚ ਲਿਖਿਆ ਹੈ ਕਿ 'ਇਸ ਪ੍ਰੋਜੈਕਟ ਦਾ ਮਕਸਦ ਯੂਜ਼ਰਸ ਲਈ ਵੱਖ-ਵੱਖ ਅਤੇ ਹਰ ਸਾਈਜ਼ ਦੀ ਸਰਵਿਸੇਜ ਵਿਚਾਲੇ ਸੁਰੱਖਿਅਤ ਰੂਪ ਨਾਲ ਇਕ ਸਰਵਿਸ ਤੋਂ ਦੂਜੀ ਸਰਵਿਸ 'ਚ ਡਾਟਾ ਟ੍ਰਾਂਸਫਰ ਕਰਨਾ ਹੈ ਜਿਸ ਨਾਲ ਇਨ੍ਹਾਂ ਸਰਵਿਸੇਜ ਦਾ ਇਸਤੇਮਾਲ ਕਰਨ ਵਾਲਿਆਂ ਦਾ ਡਾਟਾ ਪੋਰਟੇਬਲ ਹੋ ਜਾਵੇਗਾ।

ਹੋਵੇਰਾ ਓਪਨ ਸੋਰਸ ਪਲੇਟਫਾਰਮ
ਡਾਟਾ ਟ੍ਰਾਂਸਫਰ ਪ੍ਰੋਜੈਕਟ ਇਕ ਓਪਨ ਸੋਰਸ ਪਲੇਟਫਾਰਮ ਹੋਵੇਗਾ ਜਿਸ ਦੀ ਮਦਦ ਨਾਲ ਆਨਲਾਈਨ ਸਰਵਿਸ ਪ੍ਰੋਵਾਇਡਰਸ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਡਾਟਾ ਟ੍ਰਾਂਸਫਰ ਕਰ ਸਕਣਗੇ। ਬਲਾਗ 'ਚ ਕਿਹਾ ਗਿਆ ਹੈ ਕਿ ਇਹ ਪ੍ਰੋਜੈਕਟ ਓਪਨ ਸੋਰਸ ਲਾਈਬ੍ਰੇਰੀ ਦੀ ਮਦਦ ਨਾਲ ਕਿਸੇ ਵੀ ਸਰਵਿਸ ਲਈ ਉਪਲੱਬਧ ਹੋਵੇਗਾ ਜੋ ਯੂਜ਼ਰਸ ਦੀ ਜਗ੍ਹਾ ਡਾਇਰੈਕਟ ਡਾਟਾ ਟ੍ਰਾਂਸਫਰ ਕਰਨਾ ਚਾਹੁੰਦੀ ਹੈ। ਇਸ ਤਰ੍ਹਾਂ ਹਰ ਕੰਪਨੀ ਨੂੰ ਆਪਣਾ ਵੱਖ ਸਿਸਟਮ ਤਿਆਰ ਨਹੀਂ ਕਰਨਾ ਪਵੇਗਾ ਅਤੇ ਇਹ ਓਪਨ ਸੋਰਸ ਫ੍ਰੇਮਵਰਕ ਸਾਰੀਆਂ ਸਰਵਿਸੇਜ ਇਸਤੇਮਾਲ ਕਰ ਸਕਣਗੀਆਂ।

ਨਵੇਂ ਆਪ 'ਤੇ ਮਿਲਣਗੇ ਰਿਵਾਰਡਸ
ਨਾਲ ਹੀ ਫੇਸਬੁੱਕ ਵੱਲੋਂ ਹਾਲ ਹੀ 'ਚ ਨਵੀਂ ਮਾਰਕੀਟ ਰਿਸਰਚ ਐਪ () ਲਾਂਚ ਕੀਤੀ ਹੈ। ਇਸ ਐਪ 'ਚ ਯੂਜ਼ਰਸ ਨੂੰ ਫੇਸਬੁੱਕ ਸਰਵੇਅ, ਟਾਸਕ ਅਤੇ ਰਿਸਰਚ ਦਾ ਹਿੱਸਾ ਬਣਨ ਦੇ ਬਦਲੇ ਰਿਵਾਰਡ ਮਿਲਦੇ ਹਨ। ਕੰਪਨੀ ਦੀ ਪੋਸਟ 'ਚ ਕਿਹਾ ਗਿਆ ਹੈ ਕਿ ਯੂਜ਼ਰਸ ਇਸ ਐਪ ਦੀ ਮਦਦ ਨਾਲ ਵੱਖ-ਵੱਖ ਪ੍ਰੋਗਰਾਮ ਦਾ ਹਿੱਸਾ ਬਣ ਸਕਣਗੇ। ਯੂਜ਼ਰਸ ਨੂੰ ਇਹ ਚੁਣਨ ਦਾ ਵਿਕਲਪ ਵੀ ਮਿਲੇਗਾ ਕਿ ਉਹ ਕਿਹੜਾ ਡਾਟਾ ਐਪ ਨਾਲ ਸ਼ੇਅਰ ਕਰਨਾ ਚਾਹੁੰਦੇ ਹਨ। ਅਜਿਹੇ ਹਰ ਪ੍ਰੋਗਰਾਮ ਨੂੰ ਪੂਰਾ ਕਰਨ ਦੇ ਬਦਲੇ ਯੂਜ਼ਰਸ ਨੂੰ ਰਿਵਾਰਡ ਅਤੇ ਪੇਮੈਂਟਸ ਮਿਲੇਗੀ।


Karan Kumar

Edited By Karan Kumar