ਲੋਕੇਸ਼ਨ ਬੰਦ ਕਰਨ ਤੋਂ ਬਾਅਦ ਵੀ ਤੁਹਾਨੂੰ ਟ੍ਰੈਕ ਕਰਦੀ ਹੈ ਫੇਸਬੁੱਕ!
Thursday, Dec 20, 2018 - 12:35 PM (IST)
ਗੈਜੇਟ ਡੈਸਕ– ਫੇਸਬੁੱਕ ਲੋਕੇਸ਼ਨ ਟ੍ਰੈਕਿੰਗ ਇਕ ਵੱਡਾ ਮੁੱਦਾ ਹੈ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਪ੍ਰਾਈਵੇਸੀ ਪਸੰਦ ਹੈ। ਹਾਲਾਂਕਿ ਲੋਕੇਸ਼ਨ ਬੰਦ ਕਰਨ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਫੇਸਬੁੱਕ ਤੁਹਾਨੂੰ ਟ੍ਰੈਕ ਨਹੀਂ ਕਰੇਗਾ ਪਰ ਸ਼ਾਇਦ ਇਹ ਗਲਤ ਹੈ। ਕਿਉਂਕਿ ਵਿਗਿਆਪਨ ਲਈ ਕੰਪਨੀ ਯੂਜ਼ਰ ਲੋਕੇਸ਼ਨ ਟ੍ਰੈਕ ਕਰਦੀ ਰਹਿੰਦੀ ਹੈ। ਅਜਿਹਾ ਇਕ ਰਿਸਰਚਰ ਦਾ ਕਹਿਣਾ ਹੈ।
ਅਮਰੀਕੀ ਰਿਸਰਚਰ ਨੇ ਹਾਲ ਹੀ ’ਚ ਇਹ ਪਾਇਆ ਗਿਆ ਹੈ ਕਿ ਫੇਸਬੁੱਕ ਨੂੰ ਲੋਕੇਸ਼ਨ ਟ੍ਰੈਕਿੰਗ ਤੋਂ ਰੋਕਣ ਦਾ ਕੋਈ ਤਰੀਕਾ ਹੀ ਨਹੀਂ ਹੈ। ਉਹ ਅਲੱਗ ਗੱਲ ਹੈ ਕਿ ਤੁਸੀਂ ਫੇਸਬੁੱਕ ਇਸਤੇਮਾਲ ਹੀ ਕਰਨਾ ਬੰਦ ਕਰ ਦਿਓ, ਅਕਾਊਂਟ ਡਿਲੀਟ ਕਰ ਲਓ। ਰਿਸਰਚਰ ਨੇ ਕਿਹਾ ਹੈ ਕਿ ਜੇਕਰ ਤੁਸੀਂ ਫੇਸਬੁੱਕ ਐਪ ਲਈ ਲੋਕੇਸ਼ਨ ਆਫ ਕਰ ਲੈਂਦੇ ਹੋ ਫਿਰ ਵੀ ਹਰ ਸੰਭਾਵਿਤ ਤਰੀਕੇ ਨਾਲ ਫੇਸਬੁੱਕ ਤੁਹਾਡੀ ਲੋਕੇਸ਼ਨ ਟ੍ਰੈਕ ਕਰਨ ਦੀ ਕੋਸ਼ਿਸ਼ ’ਚ ਲੱਗੀ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਫੇਸਬੁੱਕ ਦਾ ਮਾਡਲ ਵਿਗਿਆਪਨ ਆਧਾਰਿਤ ਹੈ ਅਤੇ ਉਹ ਇਸ ਲਈ ਯੂਜ਼ਰ ਦੀ ਪ੍ਰਾਈਵੇਸੀ ਨੂੰ ਵੀ ਦਾਅ ’ਤੇ ਲਗਾ ਸਕਦੀ ਹੈ। ਅਜਿਹਾ ਹਾਲ ਦੇ ਕੁਝ ਲੀਕ ਅਤੇ ਡਾਟਾ ਬ੍ਰੀਚ ’ਚ ਵੀ ਪਾਇਆ ਗਿਆ ਹੈ।

ਯੂਨੀਵਰਸਿਟੀ ਆਫ ਸਾਊਥ ਕੈਲੀਫੋਰਨੀਆ ਦੇ ਕੰਪਿਊਟਰ ਸਾਇੰਸ ਦੇ ਅਸਿਸਟੈਂਟ ਪ੍ਰੋਫੈਸਰ ਅਲੈਕਜੈਂਡਰਾ ਕੋਰੋਲੋਵਾ ਨੇ ਮੀਡੀਅਮ ’ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਥੇ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਫੇਸਬੁੱਕ ਉਨ੍ਹਾਂ ਦੀ ਲੋਕੇਸ਼ਨ ’ਤੇ ਆਧਾਰਿਤ ਟਾਰਗੇਟ ਵਿਗਿਆਪਨ ਦਿੰਦੀ ਹੈ, ਜਦੋਂ ਕਿ ਉਨ੍ਹਾਂ ਨੇ ਤਾਂ ਪ੍ਰੋਫਾਈਲ ’ਚ ਆਪਣੀ ਲੋਕੇਸ਼ਨ ਡੀਟੇਲਸ ਪਾਈ ਹੈ ਅਤੇ ਨਾ ਹੀ ਲੋਕੇਸ਼ਨ ਆਨ ਕੀਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਹਰ ਤਰ੍ਹਾਂ ਦੇ ਤਰੀਕੇ ਇਸਤੇਮਾਲ ਕੀਤੇ ਜਿਸ ਨਾਲ ਲੋਕੇਸ਼ਨ ਸ਼ੇਅਰ ਨਾ ਹੋਵੇ।

ਕੋਰੋਲੋਵਾ ਦਾ ਕਹਿਣਾ ਹੈ ਕਿ ਉਨ੍ਹਾਂ ਫੇਸਬੁੱਕ ਐਪ ’ਚ ਲੋਕੇਸ਼ਨ ਹਿਸਟਰੀ ਆਫ ਕਰ ਲਈ ਸੀ ਅਤੇ ਆਈ.ਓ.ਐੱਸ. ਦੀ ਸੈਟਿੰਗਸ ’ਚ ਵੀ ਉਨ੍ਹਾਂ ਫੇਸਬੁੱਕ ਲਈ ਲੋਕੇਸ਼ਨ ਐਕਸੈਸ ਨੂੰ ਡਿਸੇਬਲ ਕਰਕੇ ਰੱਖਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਸ਼ਹਿਰ ਅਤੇ ਕਿਸੇ ਵੀ ਤਰ੍ਹਾਂ ਦੀ ਲੋਕੇਸ਼ਨ ਟੈਗਡ ਫੋਟੋ ਅਤੇ ਕੰਟੈਂਟ ਫੇਸਬੁੱਕ ਪ੍ਰੋਫਾਈਲ ’ਤੇ ਨਹੀਂ ਅਪਲੋਡ ਕੀਤੀ। ਫਿਰ ਵੀ ਲਗਾਤਾਰ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਅਤੇ ਦਫਤਰ ਦੀ ਲੋਕੇਸ਼ਨ ਦੇ ਆਧਾਰ ’ਤੇ ਵਿਗਿਆਪਨ ਦਿੱਤੇ ਗਏ। ਕੋਰੋਲੋਵਾ ਮੁਤਾਬਕ ਫੇਸਬੁੱਕ ’ਤੇ ਦਿੱਤਾ ਗਿਆ ਲੋਕੇਸ਼ਨ ਕੰਟਰੋਲ ਇਕ ਭਰਮ ਹੈ ਅਤੇ ਇਹ ਅਸਲ ’ਚ ਕੰਟਰੋਲ ਹੈ ਹੀ ਨਹੀਂ।
