Facebook ਨਿਊਜ਼ ਫੀਡ ''ਚ ਐਡ ਕਰਨ ਜਾ ਰਹੀ ਹੈ ਨਵਾਂ ਫੀਚਰ
Friday, Aug 12, 2016 - 03:39 PM (IST)

ਜਲੰਧਰ- ਸੋਸ਼ਲ ਨੈੱਟਵਰਕਿੰਗ ਜਾਇੰਟ ਫੇਸਬੁੱਕ ਨੇ ਨਿਊਜ਼ ਫੀਡ ''ਚ ਐਡ ਕਰਨ ਲਈ ਨਵੀਂ ਐਲਗੋਰਿਥਮ ਬਣਾਈ ਹੈ ਜੋ ਯੂਜ਼ਰ ਨੂੰ ਰਿਲੇਵੈਂਟ ਅਤੇ ਇੰਟਰਸਟ ਦੇ ਹਿਸਾਬ ਨਾਲ ਨਿਊਜ਼ ਆਦਿ ਸ਼ੋਅ ਕਰੇਗੀ।
ਫੇਸਬੁੱਕ ਵੱਲੋਂ ਦਿੱਤਾ ਗਿਆ ਬਿਆਨ-
ਫੇਸਬੁੱਕ ਦਾ ਕਹਿਣਾ ਹੈ ਕਿ ਨਿਊਜ਼ ਫੀਡ ਨੂੰ ਲੈ ਕੇ ਸਾਡਾ ਟੀਚਾ ਹੈ ਕਿ ਯੂਜ਼ਰ ਨੂੰ ਰਿਲੇਵੈਂਟ ਅਤੇ ਜ਼ਰੂਰੀ ਸਟੋਰੀਜ਼ ਹੀ ਸਭ ਤੋਂ ਪਹਿਲਾਂ ਸਭ ਤੋਂ ਉੱਪਰ ਦਿਖਾਈਆਂ ਜਾਣ ਤਾਂ ਜੋ ਉਹ ਕਿਸੇ ਤਰ੍ਹਾਂ ਦੀ ਅਹਿਮ ਜਾਣਕਾਰੀ ਤੋਂ ਕਦੇ ਵੀ ਵਾਂਝੇ ਨਾ ਰਹਿਣ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸੋਟਰੀਜ਼ ਦੇ ਨਾਲ ਸਭ ਤੋਂ ਇਨਫਾਰਮੇਟਿਵ ਸਟੋਰੀਜ਼ ਆਦਿ ਵੀ ਸ਼ੋਅ ਹੋਣਗੀਆਂ ਜੋ ਯੂਜ਼ਰਸ ਨੂੰ ਹਰ ਸਮੇਂ ਅਪਡੇਟ ਰੱਖਣੀਆਂ। ਉਮੀਦ ਕੀਤੀ ਜਾ ਰਹੀ ਹੈ ਕਿ ਫੇਸਬੁੱਕ ਦਾ ਇਹ ਫੀਚਰ ਜਲਦੀ ਹੀ ਨਵੇਂ ਅਪਡੇਟ ''ਚ ਮਿਲੇਗਾ।